Anushka Sharma Welcomed Baby Boy: ਅਨੁਸ਼ਕਾ ਸ਼ਰਮਾ ਅਤੇ ਵਿਰਾਟ ਕੋਹਲੀ ਦੂਜੀ ਵਾਰ ਮਾਤਾ-ਪਿਤਾ ਬਣੇ ਹਨ। ਅਦਾਕਾਰਾ ਨੇ ਬੇਟੇ ਨੂੰ ਜਨਮ ਦਿੱਤਾ ਹੈ। ਇਸ ਦੀ ਜਾਣਕਾਰੀ ਖੁਦ ਅਨੁਸ਼ਕਾ ਨੇ ਇੰਸਟਾਗ੍ਰਾਮ 'ਤੇ ਪੋਸਟ ਕੀਤੀ ਹੈ। ਅਦਾਕਾਰਾ ਨੇ ਦੱਸਿਆ ਕਿ ਉਸ ਨੇ 15 ਫਰਵਰੀ ਨੂੰ ਆਪਣੇ ਦੂਜੇ ਬੱਚੇ ਦਾ ਸਵਾਗਤ ਕੀਤਾ ਹੈ। ਅਨੁਸ਼ਕਾ ਨੇ ਪੋਸਟ 'ਚ ਆਪਣੇ ਬੇਟੇ ਦਾ ਨਾਂ ਵੀ ਦੱਸਿਆ ਹੈ।
ਅਨੁਸ਼ਕਾ ਸ਼ਰਮਾ ਨੇ ਪੋਸਟ 'ਚ ਲਿਖਿਆ- 'ਖੁਸ਼ੀ ਅਤੇ ਪਿਆਰ ਨਾਲ ਭਰੇ ਦਿਲ ਨਾਲ, ਸਾਨੂੰ ਸਾਰਿਆਂ ਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ 15 ਫਰਵਰੀ ਨੂੰ ਅਸੀਂ ਆਪਣੇ ਬੇਟੇ ਅਕਾਯ ਅਤੇ ਵਾਮਿਕਾ ਦੇ ਛੋਟੇ ਭਰਾ ਦਾ ਇਸ ਦੁਨੀਆ 'ਚ ਸਵਾਗਤ ਕੀਤਾ ਹੈ। ਅਸੀਂ ਆਪਣੇ ਜੀਵਨ ਦੇ ਇਸ ਸੁੰਦਰ ਪੜਾਅ ਵਿੱਚ ਤੁਹਾਡੀਆਂ ਪ੍ਰਾਰਥਨਾਵਾਂ ਅਤੇ ਸ਼ੁਭਕਾਮਨਾਵਾਂ ਦੀ ਮੰਗ ਕਰਦੇ ਹਾਂ। ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਕਿਰਪਾ ਕਰਕੇ ਇਸ ਸਮੇਂ ਸਾਡੀ ਨਿੱਜਤਾ ਦਾ ਆਦਰ ਕਰੋ। ਪਿਆਰ ਅਤੇ ਧੰਨਵਾਦ।
ਦੱਸ ਦਈਏ ਕਿ ਅਨੁਸ਼ਕਾ ਸ਼ਰਮਾ ਦੀ ਪ੍ਰੈਗਨੈਂਸੀ ਦੀ ਖਬਰਾਂ ਕਾਫੀ ਸਮੇਂ ਤੋਂ ਸੁਰਖੀਆਂ ਬਟੋਰ ਰਹੀਆਂ ਸਨ। ਹਰ ਕੋਈ ਇਹ ਇੰਤਜ਼ਾਰ ਕਰ ਰਿਹਾ ਸੀ ਕਿ ਅਨੁਸ਼ਕਾ ਤੇ ਵਿਰਾਟ ਜਲਦ ਹੀ ਆਪਣੀ ਪ੍ਰੈਗਨੈਂਸੀ ਦਾ ਐਲਾਨ ਕਰਨਗੇ। ਆਖਰ 20 ਫਰਵਰੀ ਨੂੰ ਅਨੁਸ਼ਕਾ ਨੇ ਖੁਦ ਪੋਸਟ ਕਰਕੇ ਸਾਰੀਆਂ ਅਫਵਾਹਾਂ 'ਤੇ ਵਿਰਾਮ ਲਗਾ ਦਿੱਤਾ।
ਇਸ ਕਰਕੇ ਵਿਰਾਟ ਕੋਹਲੀ ਇੰਗਲੈਂਡ ਟੈਸਟ ਤੋਂ ਰਹੇ ਗਾਇਬ
ਕਾਫੀ ਸਮੇਂ ਤੋਂ ਵਿਰਾਟ ਕੋਹਲੀ ਕ੍ਰਿਕੇਟ ਮੈਦਾਨ 'ਤੇ ਨਜ਼ਰ ਨਹੀਂ ਆ ਰਹੇ ਸਨ। ਬੀਸੀਸੀਆਈ ਨੇ ਇਸ ਸਬੰਧੀ ਬਿਆਨ ਵੀ ਜਾਰੀ ਕੀਤਾ ਸੀ ਕਿ ਵਿਰਾਟ ਕੋਹਲੀ ਨੇ ਛੁੱਟੀਆਂ ਲਈਆਂ ਹਨ, ਜਿਸ ਦਾ ਕਾਰਨ ਨਿੱਜੀ ਹੈ। ਹੁਣ ਇਸ ਗੱਲ ਦਾ ਖੁਲਾਸਾ ਹੋ ਗਿਆ ਹੈ ਕਿ ਆਖਰ ਉਹ ਨਿੱਜੀ ਕਾਰਨ ਕੀ ਸੀ।
ਇਸ ਬੀਮਾਰੀ ਨਾਲ ਜੂਝ ਰਿਹਾ ਸੀ 'ਅਨੁਪਮਾ' ਐਕਟਰ ਰਿਤੂਰਾਜ ਸਿੰਘ, ਮਰਹੂਮ ਕਲਾਕਾਰ ਦੇ ਦੋਸਤ ਨੇ ਦੱਸੀ ਸੱਚਾਈ