ਅਰਚਨਾ ਪੂਰਨ ਸਿੰਘ ਅੱਗੇ ਰੋਇਆ ਚੰਦਨ ਪ੍ਰਭਾਕਰ ਨੇ ਆਪਣਾ ਦੁਖੜਾ, ਵੀਡੀਓ ਹੋ ਰਿਹਾ ਵਾਇਰਲ
ਏਬੀਪੀ ਸਾਂਝਾ | 11 Mar 2020 07:52 PM (IST)
'ਦ ਕਪਿਲ ਸ਼ਰਮਾ ਸ਼ੋਅ' ਦਰਸ਼ਕਾਂ ਦਾ ਖੂਬ ਮਨੋਰੰਜਨ ਕਰਦਾ ਹੈ। ਸ਼ੋਅ ਦੀ ਕਾਸਟ ਦਰਸ਼ਕਾਂ ਨੂੰ ਆਪਣੀ ਕਾਮੇਡੀ ਟਾਈਮਿੰਗ ਨਾਲ ਹਸਾਉਂਦੀ ਹੈ। 'ਦ ਕਪਿਲ ਸ਼ਰਮਾ ਸ਼ੋਅ' ਦਾ 'ਬਿਹਾਇੰਡ ਦ ਸੀਨ' ਵੀਡੀਓ ਇੰਟਰਨੈਟ 'ਤੇ ਕਾਫੀ ਸੁਰਖੀਆਂ ਬਟੋਰ ਰਿਹਾ ਹੈ।
ਨਵੀਂ ਦਿੱਲੀ: 'ਦ ਕਪਿਲ ਸ਼ਰਮਾ ਸ਼ੋਅ' ਦਰਸ਼ਕਾਂ ਦਾ ਖੂਬ ਮਨੋਰੰਜਨ ਕਰਦਾ ਹੈ। ਸ਼ੋਅ ਦੀ ਕਾਸਟ ਦਰਸ਼ਕਾਂ ਨੂੰ ਆਪਣੀ ਕਾਮੇਡੀ ਟਾਈਮਿੰਗ ਨਾਲ ਹਸਾਉਂਦੀ ਹੈ। 'ਦ ਕਪਿਲ ਸ਼ਰਮਾ ਸ਼ੋਅ' ਦਾ 'ਬਿਹਾਇੰਡ ਦ ਸੀਨ' ਵੀਡੀਓ ਇੰਟਰਨੈਟ 'ਤੇ ਕਾਫੀ ਸੁਰਖੀਆਂ ਬਟੋਰ ਰਿਹਾ ਹੈ। ਇਸ ਵੀਡੀਓ ਨੂੰ ਅਰਚਨਾ ਪੂਰਨ ਸਿੰਘ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ 'ਤੇ ਸ਼ੇਅਰ ਕੀਤਾ ਹੈ। ਵੀਡੀਓ ਵਿੱਚ ਅਰਚਨਾ ਪੂਰਨ ਸਿੰਘ ਸ਼ੋਅ ਵਿੱਚ ‘ਚੰਦੂ’ ਦਾ ਕਿਰਦਾਰ ਨਿਭਾਉਣ ਵਾਲੇ ਕਾਮੇਡੀਅਨ ਚੰਦਨ ਪ੍ਰਭਾਕਰ ਦਾ ਮਜ਼ਾਕ ਉਡਾਉਂਦੀ ਦਿਖਾਈ ਦੇ ਰਹੀ ਹੈ। ਇਸ ਵੀਡੀਓ ਵਿੱਚ ਅਰਚਨਾ ਪੂਰਨ ਸਿੰਘ ਚੰਦਨ ਪ੍ਰਭਾਕਰ ਦਾ ਮਖੌਲ ਉਡਾ ਰਹੀ ਹੈ। ਅਰਚਨਾ ਚੰਦਨ ਨੂੰ ਕਹਿੰਦੀ ਹੈ ਤੂੰ ਜੋ ਵੀ ਕਰਲਾ ਕਪਿਲ ਹਮੇਸ਼ਾ ਤੈਨੂੰ ਭਿਖਾਰੀ ਬਣਾਉਂਦਾ ਹੈ। "ਚੰਦਨ ਇਸ 'ਤੇ ਕਹਿ ਰਿਹਾ ਹੈ, "ਮੈਨੂੰ ਨਹੀਂ ਪਤਾ ਕਿ ਉਸਨੇ ਮੈਨੂੰ ਹਮੇਸ਼ਾ ਭਿਖਾਰੀ ਵਜੋਂ ਵੇਖਿਆ ਹੈ। ਅਰਚਨਾ ਪੂਰਨ ਦਾ ਇਹ ਬੀਟੀਐਸ ਵੀਡੀਓ ਬਹੁਤ ਵਾਇਰਲ ਹੋ ਰਿਹਾ ਹੈ।