ਬਾਲੀਵੁੱਡ ਅਦਾਕਾਰ ਅਰਜੁਨ ਕਪੂਰ ਨੂੰ ਕੋਰੋਨਾ ਨੇ ਡੰਗਿਆ
Ramandeep Kaur | 06 Sep 2020 03:12 PM (IST)
ਬਾਲੀਵੁੱਡ ਅਦਾਕਾਰ ਅਰਜੁਨ ਕਪੂਰ ਕੋਰੋਨਾ ਪੌਜ਼ੇਟਿਵ ਹੋ ਗਏ ਹਨ। ਉਨ੍ਹਾਂ ਐਤਵਾਰ ਇੰਸਟਾਗ੍ਰਾਮ ਪੋਸਟ ਜ਼ਰੀਏ ਖੁਦ ਇਹ ਜਾਣਕਾਰੀ ਸਾਂਝੀ ਕੀਤੀ।
ਮੁੰਬਈ: ਬਾਲੀਵੁੱਡ ਅਦਾਕਾਰ ਅਰਜੁਨ ਕਪੂਰ ਕੋਰੋਨਾ ਪੌਜ਼ੇਟਿਵ ਹੋ ਗਏ ਹਨ। ਉਨ੍ਹਾਂ ਨੇ ਐਤਵਾਰ ਇੰਸਟਾਗ੍ਰਾਮ ਪੋਸਟ ਜ਼ਰੀਏ ਖੁਦ ਕੋਰੋਨਾ ਪੋਜ਼ੇਟਿਵ ਹੋਣ ਦੀ ਜਾਣਕਾਰੀ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ। ਅਰਜੁਨ ਕਪੂਰ ਨੇ ਇੰਸਟਾਗ੍ਰਾਮ 'ਤੇ ਲਿਖਿਆ 'ਇਹ ਮੇਰੀ ਫਰਜ਼ ਹੈ ਕਿ ਤਹਾਨੂੰ ਸਾਰਿਆਂ ਨੂੰ ਜਾਣੂ ਕਰਵਾਵਾਂ ਕਿ ਮੈਂ ਕੋਰੋਨਾ ਪੌਜ਼ੇਟਿਵ ਹਾਂ। ਮੈਂ ਠੀਕ ਹਾਂ ਤੇ ਮੈਨੂੰ ਕੋਰੋਨਾ ਲੱਛਣ ਨਹੀਂ ਹਨ।' ਉਨ੍ਹਾਂ ਲਿਖਿਆ ਡਾਕਟਰਾਂ ਤੇ ਅਥਾਰਿਟੀਜ਼ ਦੀ ਸਲਾਹ ਤਹਿਤ ਮੈਂ ਇਸ ਵੇਲੇ ਘਰ 'ਚ ਕੁਆਰੰਟੀਨ ਹਾਂ। ਮੈਂ ਪਹਿਲਾਂ ਹੀ ਸਾਰਿਆਂ ਦਾ ਸਪੋਰਟ ਲਈ ਧੰਨਵਾਦ ਕਰਦਾ ਹਾਂ ਤੇ ਆਉਣ ਵਾਲੇ ਦਿਨਾਂ 'ਚ ਆਪਣੀ ਸਿਹਤ ਬਾਰੇ ਅਪਡੇਟ ਕਰਦਾ ਰਹਾਂਗਾ।