ਮੁੰਬਈ: ਆਸ਼ੁਤੋਸ਼ ਗੋਵਾਰੀਕਰ ਦੀ ਆਉਣ ਵਾਲੀ ਫ਼ਿਲਮ 'ਪਾਣੀਪਤ' ਕਾਫੀ ਸੁਰਖੀਆਂ 'ਚ ਹੈ। ਇਸ ਫ਼ਿਲਮ 'ਚ ਲੀਡ ਰੋਲ 'ਚ ਅਰਜੁਨ ਕਪੂਰ ਨਜ਼ਰ ਆਉਣ ਵਾਲੇ ਹਨ। ਇਸ ਦੇ ਨਾਲ ਹੀ ਇਹ ਅਰਜੁਨ ਦੇ ਕਰਿਅਰ ਦੀ ਪਹਿਲੀ ਪੀਰੀਅਡ ਡ੍ਰਾਮਾ ਫ਼ਿਲਮ ਬਣੇਗੀ। ਅਰਜੁਨ ਇਸ ਫ਼ਿਲਮ ਦੇ ਲਈ ਤਿਆਰੀਆਂ 'ਚ ਲੱਗੇ ਹੋਏ ਹਨ ਅਤੇ ਫ਼ਿਲਮ ਦੇ ਲਈ ਆਪਣੀ ਲੁੱਕ ਨੂੰ ਬਦਲਣ ਲਈ ਉਹ ਜਿੰਮ ਦੇ ਪੂਰੇ ਨਿਯਮ ਫੋਲੋ ਕਰ ਰਹੇ ਹਨ।


ਹਾਲ ਹੀ 'ਚ ਅਰਜੁਨ ਕਪੂਰ ਨੇ ਆਪਣੇ ਜਿੰਮਿਗ ਸੈਸ਼ਨ ਦੀ ਕੁਝ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ। ਜਿਨ੍ਹਾਂ ਨੂੰ ਦੇਖ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਫ਼ਿਲਮ 'ਚ ਖੁਦ ਨੂੰ ਰੋਲ ਦੇ ਮੁਤਾਬਕ ਫੀਟ ਕਰਨ ਲਈ ਉਹ ਕਿੰਨੀ ਮਹਿਨਤ ਕਰ ਰਹੇ ਹਨ। ਅਰਜੁਨ ਦੀ ਵੀਡੀਓ ਅਤੇ ਤਸਵੀਰ ਤੁਸੀ ਹੇਠ ਦੇਖ ਸਕਦੇ ਹੋ।


ਇਸ ਤੋਂ ਇਲਾਵਾ ਫ਼ਿਲਮ 'ਚ ਲੀਡ ਰੋਲ 'ਚ ਕਿਰਤੀ ਸੇਨਨ ਹੈ। ਕਰਿਤੀ ਨੇ ਕਾਫੀ ਪਹਿਲਾ ਹੀ ਇਸ ਫ਼ਿਲਮ ਦੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਸੀ। ਉਹ ਇਸ ਫ਼ਿਲਮ 'ਚ ਘੁੜ ਸਵਾਰੀ ਕਰਦੀ ਨਜ਼ਰ ਆਵੇਗੀ। ਜਿਸ ਦੀ ਉਸ ਨੇ ਟ੍ਰੈਨਿੰਗ ਲਈ ਹੈ। ਅਰਜੁਨ, ਕਿਰਤੀ ਅਤੇ ਸੰਜੇ ਦੱਤ ਦੀ ਇਹ ਫ਼ਿਲਮ ਇਸੇ ਸਾਲ 6 ਦਸੰਬਰ ਨੂੰ ਰਿਲੀਜ਼ ਹੋਣੀ ਹੈ। ਜਿਸ ਚ' ਅਰਜੁਨ ਇੱਕ ਯੋਧਾ ਦੇ ਅੰਦਾਜ਼ 'ਚ ਨਜ਼ਰ ਆਉਣਗੇ।