Aryan Khan Trolled; ਸ਼ਾਹਰੁਖ ਖਾਨ ਦਾ ਸਭ ਤੋਂ ਵੱਡਾ ਬੇਟਾ ਆਰੀਅਨ ਖਾਨ ਕਈ ਕਾਰਨਾਂ ਕਰਕੇ ਸੁਰਖੀਆਂ ਵਿੱਚ ਰਿਹਾ ਹੈ। ਹਾਲ ਹੀ ਵਿੱਚ, ਉਹ ਚੰਕੀ ਪਾਂਡੇ ਦੇ ਜਨਮਦਿਨ ਦੀ ਪਾਰਟੀ ਵਿੱਚ ਆਪਣੀ ਸ਼ਾਨਦਾਰ ਚਿੱਟੇ ਰੰਗ ਦੀ ਕਾਰ ਵਿੱਚ ਆਉਂਦੇ ਹੋਏ ਦੇਖਿਆ ਗਿਆ ਸੀ, ਜਿਸ ਵਿੱਚ ਸਲਮਾਨ ਖਾਨ ਸਮੇਤ ਬਾਲੀਵੁੱਡ ਦੇ ਕਈ ਦਿੱਗਜ ਕਲਾਕਾਰ ਸ਼ਾਮਲ ਹੋਏ। ਪਾਰਟੀ 'ਤੇ ਕਾਰ 'ਚ ਆ ਰਹੇ ਆਰੀਅਨ ਦਾ ਵੀਡੀਓ ਆਨਲਾਈਨ ਸਾਹਮਣੇ ਆਇਆ ਹੈ। ਵੀਡੀਓ `ਚ ਆਰੀਅਨ ਖਾਨ ਚਿੱਟੇ ਰੰਗ ਦੀ ਕਾਰ `ਚ ਬੈਠਾ ਨਜ਼ਰ ਆ ਰਿਹਾ ਹੈ। ਉਹ ਬੇਹੱਦ ਸੀਰੀਅਸ ਲੁੱਕ `ਚ ਨਜ਼ਰ ਆ ਰਿਹਾ ਹੈ। ਉਸ ਦੀ ਇਹ ਲੁੱਕ ਸ਼ਾਇਦ ਨਫ਼ਰਤ ਕਰਨ ਵਾਲਿਆਂ (ਹੇਟਰਜ਼) ਨੂੰ ਪਸੰਦ ਨਹੀਂ ਆਈ। ਇਸ ਤੋਂ ਬਾਅਦ ਇੰਟਰਨੈੱਟ ਯੂਜ਼ਰਜ਼ ਨੇ ਆਰੀਅਨ ਨੂੰ ਬੁਰੀ ਤਰ੍ਹਾਂ ਟਰੋਲ ਕਰਕੇ ਰੱਖ ਦਿੱਤਾ।


ਵਾਇਰਲ ਵੀਡੀਓ 'ਚ 24 ਸਾਲਾ ਆਰੀਅਨ ਨੂੰ ਸਫੇਦ ਕਾਰ 'ਚ ਆਪਣੇ ਦੋਸਤ ਨਾਲ ਬੈਠਾ ਦੇਖਿਆ ਜਾ ਸਕਦਾ ਹੈ। ਉਹ ਥੋੜਾ ਉਦਾਸ ਲੱਗ ਰਿਹਾ ਸੀ। ਆਰੀਅਨ ਨੇ ਇਸ ਮੌਕੇ 'ਤੇ ਸਟਾਈਲਿਸ਼ ਜੈਕੇਟ ਅਤੇ ਜੀਨਸ ਦੇ ਨਾਲ ਬਲੈਕ ਟੀ-ਸ਼ਰਟ ਪਹਿਨੀ ਸੀ। ਇਸ ਵੀਡੀਓ ਦੇ ਆਨਲਾਈਨ ਸਾਹਮਣੇ ਆਉਣ ਤੋਂ ਤੁਰੰਤ ਬਾਅਦ ਲੋਕਾਂ ਨੇ ਉਸ ਨੂੰ ਵੱਖ-ਵੱਖ ਕਾਰਨਾਂ ਕਰਕੇ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ। ਇਸ ਪੋਸਟ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਇਕ ਯੂਜ਼ਰ ਨੇ ਕਿਹਾ, '"ਇਹ ਕਿੰਗ ਦਾ ਬੇਟਾ ਕਦੇ ਹੱਸਦਾ ਵੀ ਹੈ ਜਾਂ ਨਹੀਂ।'' ਇੱਕ ਹੋਰ ਨੇ ਲਿਖਿਆ, "ਬੇਵੜਾ, ਜਬ ਦੇਖੋ ਬੱਸ ਪਾਰਟੀ ਹੀ ਕਰਤਾ ਰਹਿਤਾ ਹੈ" ਤੀਜੇ ਯੂਜ਼ਰ ਨੇ ਟਿੱਪਣੀ ਕੀਤੀ, "ਯੇ ਕਿਸ ਬਾਤ ਪੇ ਗੁੱਸਾ ਹੈ।"









ਇਸ ਤੋਂ ਪਹਿਲਾਂ, ਆਰੀਅਨ ਖਾਨ ਇੱਕ ਪ੍ਰਸ਼ੰਸਕ ਨੂੰ ਨਜ਼ਰਅੰਦਾਜ਼ ਕਰਨ ਲਈ ਸੋਸ਼ਲ ਮੀਡੀਆ ਤੇ ਬੁਰੀ ਤਰ੍ਹਾਂ ਟਰੋਲ ਹੋ ਗਿਆ ਸੀ। ਇੱਕ ਫ਼ੈਨ ਨੇ ਏਅਰਪੋਰਟ ਤੇ ਆਰੀਅਨ ਖਾਨ ਦਾ ਹੱਥ ਚੁੰਮਿਆ ਤੇ ਉਸ ਨੂੰ ਗੁਲਾਬ ਦਿੱਤਾ, ਪਰ ਆਰੀਅਨ ਉਸ ਨਾਲ ਸੈਲਫ਼ੀ ਲੈਣ ਦੀ ਬਜਾਏ ਉਸ ਨੂੰ ਨਜ਼ਰਅੰਦਾਜ਼ ਕਰਕੇ ਲੰਘ ਗਿਆ।