Asin On Divorce Rumours: ਅਸਿਨ ਦੱਖਣ ਦੀ ਸੁਪਰਸਟਾਰ ਰਹਿ ਚੁੱਕੀ ਹੈ। ਉਸਨੇ ਬਾਲੀਵੁੱਡ ਦੀਆਂ ਕਈ ਸੁਪਰਹਿੱਟ ਫਿਲਮਾਂ ਵਿੱਚ ਵੀ ਕੰਮ ਕੀਤਾ। ਖਾਸ ਤੌਰ 'ਤੇ ਉਹ ਆਮਿਰ ਖਾਨ ਸਟਾਰਰ ਫਿਲਮ 'ਗਜਨੀ' 'ਚ ਕਲਪਨਾ ਸ਼ੈੱਟੀ ਦਾ ਕਿਰਦਾਰ ਨਿਭਾ ਕੇ ਕਾਫੀ ਮਸ਼ਹੂਰ ਹੋਈ ਸੀ। ਦੂਜੇ ਪਾਸੇ ਅਸਿਨ ਦੇ ਆਪਣੇ ਪਤੀ ਰਾਹੁਲ ਨਾਲ ਵਿਆਹ ਟੁੱਟਣ ਦੀਆਂ ਅਫਵਾਹਾਂ ਪਿਛਲੇ ਸਮੇਂ ਤੋਂ ਚੱਲ ਰਹੀਆਂ ਹਨ।

ਇਹ ਵੀ ਪੜ੍ਹੋ: ਜਦੋਂ ਰੇਖਾ ਨੇ ਸ਼ਰੇਆਮ ਮਾਰਿਆ ਸੀ ਰਿਤਿਕ ਰੋਸ਼ਨ ਨੂੰ ਥੱਪੜ, ਐਕਟਰ ਦੀਆਂ ਅੱਖਾਂ 'ਚੋਂ ਆ ਗਏ ਸੀ ਹੰਝੂ

ਦਰਅਸਲ, ਅਭਿਨੇਤਰੀ ਨੇ ਆਪਣੇ ਪਤੀ ਨਾਲ ਆਪਣੀਆਂ ਤਸਵੀਰਾਂ ਇੰਸਟਾਗ੍ਰਾਮ ਤੋਂ ਡਿਲੀਟ ਕਰ ਦਿੱਤੀਆਂ ਸਨ, ਜਿਸ ਤੋਂ ਬਾਅਦ ਅਫਵਾਹਾਂ ਫੈਲ ਗਈਆਂ ਸਨ ਕਿ ਅਦਾਕਾਰਾ ਦਾ ਵਿਆਹੁਤਾ ਜੀਵਨ ਠੀਕ ਨਹੀਂ ਚੱਲ ਰਿਹਾ ਹੈ। ਇਸ ਦੇ ਨਾਲ ਹੀ ਅਸਿਨ ਨੇ ਇਨ੍ਹਾਂ ਸਾਰੀਆਂ ਅਫਵਾਹਾਂ 'ਤੇ ਚੁੱਪੀ ਤੋੜੀ ਹੈ ਅਤੇ ਇੰਸਟਾ 'ਤੇ ਪੋਸਟ ਕਰਕੇ ਸੱਚਾਈ ਦੱਸੀ ਹੈ।

ਅਸਿਨ ਨੇ ਪਤੀ ਤੋਂ ਤਲਾਕ ਦੀਆਂ ਖਬਰਾਂ ਨੂੰ ਕੀਤਾ ਖਾਰਜਅਸਿਨ ਨੇ ਬੁੱਧਵਾਰ ਨੂੰ ਆਪਣੇ ਇੰਸਟਾਗ੍ਰਾਮ ਸਟੋਰੀਜ਼ 'ਤੇ ਪੋਸਟ ਕਰਕੇ ਤਲਾਕ ਦੀਆਂ ਅਫਵਾਹਾਂ 'ਤੇ ਪ੍ਰਤੀਕਿਰਿਆ ਦਿੱਤੀ। ਅਦਾਕਾਰਾ ਨੇ ਲਿਖਿਆ ਕਿ ਉਹ ਫਿਲਹਾਲ ਰਾਹੁਲ ਨਾਲ ਗਰਮੀਆਂ ਦੀਆਂ ਛੁੱਟੀਆਂ ਦਾ ਆਨੰਦ ਲੈ ਰਹੀ ਹੈ। ਉਸ ਨੇ ਪਤੀ ਰਾਹੁਲ ਤੋਂ ਤਲਾਕ ਦੀਆਂ ਸਾਰੀਆਂ ਖ਼ਬਰਾਂ ਨੂੰ ਰੱਦ ਕਰਦਿਆਂ ਦਾਅਵਾ ਕੀਤਾ ਕਿ ਇਹ 'ਬਹੁਤ ਹੀ ਕਾਲਪਨਿਕ ਅਤੇ ਪੂਰੀ ਤਰ੍ਹਾਂ ਬੇਬੁਨਿਆਦ ਖ਼ਬਰ' ਹੈ।

ਆਸਿਨ ਨੇ ਆਪਣੀ ਪੋਸਟ 'ਚ ਲਿਖਿਆ, 'ਸਾਰੀਆਂ ਗਰਮੀਆਂ ਦੀਆਂ ਛੁੱਟੀਆਂ ਹਾਲੇ ਖਤਮ ਨਹੀਂ ਹੋਈਆ ਹਨ। ਸਚਮੁੱਚ ਇੱਕ ਦੂਜੇ ਸਾਹਮਣੇ ਬੈਠ ਕੇ ਨਾਸ਼ਤੇ ਨੂੰ ਐਨਜੁਆਏ ਕਰ ਰਹੇ ਸੀ ਅਤੇ ਕੁੱਝ ਬਹੁਤ ਹੀ ਕਾਲਪਨਿਕ ਤੇ ਪੂਰੀ ਤਰ੍ਹਾਂ ਬੇਕਾਰ ਖਬਰ ਬਾਰੇ ਪਤਾ ਲੱਗਿਆ। ਉਸ ਸਮੇਂ ਦੀ ਯਾਦ ਆਉਂਦੀ ਹੈ, ਜਦੋਂ ਅਸੀਂ ਆਪਣੇ ਪਰਿਵਾਰਾਂ ਨਾਲ ਘਰ ਬੈਠ ਕੇ ਆਪਣੇ ਵਿਆਹ ਦੀ ਪਲਾਨਿੰਗ ਕਰ ਰਹੇ ਸੀ ਅਤੇ ਹੁਣ ਅਸੀਂ ਸੁਣਿਆ ਕਿ ਅਸੀਂ ਬ੍ਰੇਕਅੱਪ ਕਰ ਲਿਆ ਹੈ। ਸੱਚਮੱੁਚ? ਪਲੀਜ਼ ਬੇਹਤਰ ਕਰੋ। ਇਨ੍ਹਾਂ ਛੁੱਟੀਆਂ ਦੇ 5 ਮਿੰਟ ਬਰਬਾਦ ਹੋਣ ਤੋਂ ਮੈਂ ਬੇਹੱਦ ਨਿਰਾਸ਼ ਹਾਂ। ਉਮੀਦ ਕਰਦੀ ਹਾਂ ਕਿ ਤੁਹਾਡਾ ਦਿਨ ਸ਼ੁੱਭ ਹੋਵੇ।'

2016 ਵਿੱਚ ਹੋਇਆ ਸੀ ਅਸਿਨ ਅਤੇ ਰਾਹੁਲ ਸ਼ਰਮਾ ਦਾ ਵਿਆਹ ਅਸਿਨ ਦੇ ਪਤੀ ਰਾਹੁਲ ਮਾਈਕ੍ਰੋਮੈਕਸ ਦੇ ਸਹਿ-ਸੰਸਥਾਪਕ ਹਨ। ਅਦਾਕਾਰਾ ਨੇ 2016 ਵਿੱਚ ਰਾਹੁਲ ਨਾਲ ਵਿਆਹ ਕੀਤਾ ਸੀ। ਸੈਟਲ ਹੋਣ ਤੋਂ ਬਾਅਦ ਅਸਿਨ ਨੇ ਆਪਣੇ ਐਕਟਿੰਗ ਕਰੀਅਰ ਨੂੰ ਪੂਰੀ ਤਰ੍ਹਾਂ ਅਲਵਿਦਾ ਕਹਿ ਦਿੱਤਾ ਸੀ। ਰਾਹੁਲ ਅਤੇ ਅਸਿਨ ਨੇ 2017 ਵਿੱਚ ਆਪਣੀ ਬੇਟੀ ਅਰਿਨ ਦਾ ਸਵਾਗਤ ਕੀਤਾ ਸੀ।

ਆਸਿਨ ਦਾ ਕਰੀਅਰਅਸਿਨ ਤਾਮਿਲ ਅਤੇ ਤੇਲਗੂ ਫਿਲਮਾਂ ਦਾ ਮਸ਼ਹੂਰ ਚਿਹਰਾ ਸੀ। ਅਸਿਨ ਨੇ 2001 'ਚ ਮਲਿਆਲਮ ਫਿਲਮ 'ਨਰੇਂਦਰਨ ਮਾਕਨ ਜੈਕਾਂਥਨ ਵਾਕਾ' ਨਾਲ ਆਪਣੇ ਐਕਟਿੰਗ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਉਨ੍ਹਾਂ ਨੇ 2008 'ਚ ਆਮਿਰ ਖਾਨ ਦੀ ਫਿਲਮ 'ਗਜਨੀ' ਨਾਲ ਬਾਲੀਵੁੱਡ 'ਚ ਡੈਬਿਊ ਕੀਤਾ ਸੀ। ਇਸ ਤੋਂ ਬਾਅਦ ਅਸਿਨ ਨੇ 'ਰੈਡੀ', 'ਹਾਊਸਫੁੱਲ 2', 'ਬੋਲ ਬੱਚਨ' ਅਤੇ 'ਖਿਲਾੜੀ 786' ਵਰਗੀਆਂ ਫਿਲਮਾਂ 'ਚ ਕੰਮ ਕਰਕੇ ਆਪਣੀ ਬੇਹਤਰੀਨ ਅਦਾਕਾਰੀ ਦਾ ਸਬੂਤ ਦਿੱਤਾ। ਉਨ੍ਹਾਂ ਦੀ ਆਖਰੀ ਫਿਲਮ 'ਆਲ ਇਜ਼ ਵੈੱਲ' 2015 'ਚ ਰਿਲੀਜ਼ ਹੋਈ ਸੀ।

ਇਹ ਵੀ ਪੜ੍ਹੋ: ਇੰਦਰਜੀਤ ਨਿੱਕੂ ਦੇ ਬੁਰੇ ਟਾਈਮ 'ਚ ਇੰਜ ਕੰਮ ਆਏ ਸੀ ਦਿਲਜੀਤ ਦੋਸਾਂਝ, ਕੀਤੀ ਸੀ 5 ਲੱਖ ਦੀ ਮਦਦ, ਨਿੱਕੂ ਦਾ ਖੁਲਾਸਾ