ਮੁੰਬਈ: 2017 ‘ਚ ਆਯੂਸ਼ਮਾਨ ਖੁਰਾਨਾ ਤੇ ਭੂਮੀ ਪੇਡਨੇਕਰ ਦੀ ਫ਼ਿਲਮ ‘ਸ਼ੁਭ ਮੰਗਲ ਸਾਵਧਾਨ’ ਨੇ ਬਾਕਸ ਆਫਿਸ ‘ਤੇ ਕਾਫੀ ਵਧੀਆ ਕਮਾਈ ਕੀਤੀ ਸੀ। ਦੋਵਾਂ ਦੀ ਕੈਮਿਸਟਰੀ ਲੋਕਾਂ ਨੂੰ ਖੂਬ ਪਸੰਦ ਆਈ ਸੀ। ਲੰਬੇ ਸਮੇਂ ਤੋਂ ਫ਼ਿਲਮ ਦੇ ਸੀਕੂਅਲ ਦੀ ਖ਼ਬਰਾਂ ਆ ਰਹੀਆਂ ਸੀ। ਅੱਜ ਸਵੇਰੇ ਹੀ ਮੇਕਰਸ ਨੇ ਇਸ ਦੀ ਆਫੀਸ਼ੀਅਲ ਅਨਾਉਂਸਮੈਂਟ ਕੀਤੀ ਹੈ।
ਇਹ ਫ਼ਿਲਮ ਅਗਲੇ ਸਾਲ ਰਿਲੀਜ਼ ਹੋਵੇਗੀ ਜਿਸ ਨੂੰ ਆਨੰਦ ਐਲ ਰਾਏ ਨੇ ਪ੍ਰੋਡਿਊਸ ਕੀਤਾ ਤੇ ਹਿਤੇਸ਼ ਕੇਵਲਿਆ ਨੇ ਡਾਇਰੈਕਟ ਕਰਨਾ ਹੈ। ਇਸ ਦੇ ਨਾਲ ਹੀ ਟੀਜ਼ਰ ਨੂੰ ਦੇਖ ਕੇ ਸਾਫ਼ ਹੈ ਕਿ ਫ਼ਿਲਮ ਧਾਰਾ 377 ਯਾਨੀ ਸਮਲਿੰਗੀ ਰਿਸ਼ਤਿਆਂ ‘ਤੇ ਆਧਾਰਤ ਹੋਵੇਗੀ। ਹੋ ਸਕਦਾ ਹੈ ਕਿ ਆਯੁਸ਼ ਫ਼ਿਲਮ ‘ਚ ਗੇਅ ਦਾ ਕਿਰਦਾਰ ਨਿਭਾਉਣ।
ਟੀਜ਼ਰ ਤੇ ਇਸ ਦੇ ਕੰਸੈਪਟ ਨੂੰ ਦੇਖ ਕੇ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਫ਼ਿਲਮ ਪਹਿਲੇ ਪਾਰਟ ਦੀ ਤਰ੍ਹਾਂ ਧਮਾਲ ਮਚਾਵੇਗੀ। ਇਸ ਦੇ ਨਾਲ ਹੀ ਫ਼ਿਲਮ ਅਗਲੇ ਸਾਲ ਵੈਲੇਂਟਾਈਨ ਡੇਅ ਦੇ ਮੌਕੇ ਸਿਨੇਮਾਘਰਾਂ ‘ਚ ਐਂਟ੍ਰੀ ਕਰੇਗੀ।