B Parak Meera Bachan: ਤਿਓਹਾਰਾਂ ਦਾ ਸੀਜ਼ਨ ਸ਼ੁਰੂ ਹੋ ਚੁੱਕਿਆ ਹੈ। ਸੋਮਵਾਰ ਯਾਨਿ 26 ਸਤੰਬਰ ਨੂੰ ਪਹਿਲਾ ਨਰਾਤਾ ਸੀ। ਇਸ ਮੌਕੇ ਪੂਰੇ ਦੇਸ਼ ਵਿੱਚ ਭਰਪੂਰ ਉਤਸ਼ਾਹ ਦੇਖਣ ਨੂੰ ਮਿਲਿਆ। ਇਸ ਮੌਕੇ ਪੰਜਾਬੀ ਇੰਡਸਟਰੀ ਦੇ ਕਲਾਕਾਰ ਵੀ ਨਰਾਤਿਆਂ ਦੇ ਰੰਗ ਵਿੱਚ ਰੰਗੇ ਨਜ਼ਰ ਆਏ।
ਪ੍ਰਸਿੱਧ ਮਿਊਜ਼ਿਕ ਡਾਇਰੈਕਟਰ ਤੇ ਸਿੰਗਰ ਬੀ ਪਰਾਕ ਦੇ ਘਰ ਵੀ ਨਰਾਤਿਆਂ ਦੀਆਂ ਰੌਣਕਾਂ ਲੱਗੀਆਂ ਹੋਈਆਂ ਹਨ। ਬੀਤੇ ਦਿਨ ਬੀ ਪਰਾਕ ਨੇ ਸੋਸ਼ਲ ਮੀਡੀਆ ਤੇ ਪੋਸਟ ਸ਼ੇਅਰ ਕਰ ਸਭ ਨੂੰ ਨਰਾਤਿਆਂ ਦੀਆਂ ਵਧਾਈਆਂ ਵੀ ਦਿੱਤੀਆਂ ਸਨ।
ਇਸ ਮੌਕੇ ਬੀ ਪਰਾਕ ਦੀ ਪਤਨੀ ਮੀਰਾ ਬਚਨ ਨੇ ਨਰਾਤਿਆਂ ਦੇ ਮੌਕੇ ਤੇ ਸਪੈਸ਼ਲ ਖਾਣਾ ਬਣਾਇਆ, ਜਿਸ ਦੀ ਤਸਵੀਰ ਮਿਊਜ਼ਿਕ ਡਾਇਰੈਕਟਰ ਨੇ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤੀ। ਬੀ ਪਰਾਕ ਨੇ ਇੰਸਟਾਗ੍ਰਾਮ ਤੇ ਸਟੋਰੀ ਸ਼ੇਅਰ ਕੀਤੀ, ਜਿਸ ਵਿੱਚ ਤੁਸੀਂ ਥਾਲੀ `ਚ ਲਜ਼ੀਜ਼ ਖਾਣਾ ਦੇਖ ਸਕਦੇ ਹੋ। ਇਸ ਦੇ ਨਾਲ ਬੀ ਪਰਾਕ ਨੇ ਪੋਸਟ ਤੇ ਪਿਆਰਾ ਕੈਪਸ਼ਨ ਵੀ ਲਿਖਿਆ। ਉਨ੍ਹਾਂ ਨੇ ਲਿਖਿਆ, "ਥੈਂਕ ਯੂ ਬੀਵੀ, ਮੀਰਾ ਬਚਨ।"
ਦੱਸ ਦਈਏ ਕਿ ਹਾਲ ਹੀ ਬੀ ਪਰਾਕ ਦੀ ਫ਼ਿਲਮ `ਮੋਹ` ਰਿਲੀਜ਼ ਹੋਈ ਹੈ, ਜਿਸ ਨੂੰ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਫ਼ਿਲਮ `ਚ ਮਿਊਜ਼ਿਕ ਬੀ ਪਰਾਕ ਦਾ ਹੈ। ਇਸ ਦੇ ਨਾਲ ਜ਼ਿਆਦਾਤਰ ਗੀਤ ਵੀ ਖੁਦ ਬੀ ਪਰਾਕ ਨੇ ਹੀ ਗਾਏ ਹਨ।