B Praak new born baby death: ਪ੍ਰਸਿੱਧ ਪਲੇਅਬੈਕ ਗਾਇਕ, ਬੀ ਪਰਾਕ ਨੇ ਆਪਣਾ ਦੂਜਾ ਬੱਚਾ ਗੁਆ ਦਿੱਤਾ ਹੈ। ਉਹਨਾਂ ਨੇ ਸੋਸ਼ਲ ਮੀਡੀਆ 'ਤੇ ਇੱਕ ਭਾਵੁਕ ਨੋਟ ਸਾਂਝਾ ਕਰਕੇ ਇਹ ਜਾਣਕਾਰੀ ਦਿੱਤੀ ਹੈੈ ।
ਸੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਗਾਇਕ ਨੇ ਦੱਸਿਆ ਕਿ, "ਡੂੰਘੇ ਦੁੱਖ ਦੇ ਨਾਲ ਸਾਨੂੰ ਇਹ ਐਲਾਨ ਕਰਨਾ ਪੈ ਰਿਹਾ ਹੈ ਕਿ ਸਾਡੇ ਨਵਜੰਮੇ ਬੱਚੇ ਦਾ ਜਨਮ ਸਮੇਂ ਦੇਹਾਂਤ ਹੋ ਗਿਆ ਹੈ। ਇਹ ਸਭ ਤੋਂ ਦੁਖਦਾਈ ਪੜਾਅ ਹੈ ਜਿਸ ਵਿੱਚੋਂ ਅਸੀਂ ਲੰਘ ਰਹੇ ਹਾਂ। ਅਸੀਂ ਸਾਰੇ ਡਾਕਟਰਾਂ ਅਤੇ ਸਟਾਫ਼ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ। ਅਸੀਂ ਸਾਰੇ ਇਸ ਨੁਕਸਾਨ ਤੋਂ ਦੁਖੀ ਹਾਂ ਅਤੇ ਅਸੀਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਕਿਰਪਾ ਕਰਕੇ ਇਸ ਸਮੇਂ ਸਾਨੂੰ ਸਾਡੀ ਪ੍ਰਾਈਵੇਸੀ ਦਿੱਤੀ ਜਾਵੇ।