Baani Sandhu New Album Release Date: ਬਾਣੀ ਸੰਧੂ ਪੰਜਾਬੀ ਦੀਆਂ ਟੌਪ ਫੀਮੇਲ ਸਿੰਗਰਾਂ ਵਿੱਚੋਂ ਇੱਕ ਹੈ। ਉਸ ਨੇ ਆਪਣੇ ਗਾਇਕੀ ਦੇ ਕਰੀਅਰ 'ਚ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਗਾਣੇ ਤੇ ਐਲਬਮਾਂ ਦਿੱਤੀਆਂ ਹਨ। ਬਾਣੀ ਸੰਧੂ ਨੇ ਇੰਨੀਂ ਦਿਨੀਂ ਸੁਰਖੀਆਂ 'ਚ ਬਣੀ ਹੋਈ ਹੈ। ਦਰਅਸਲ, ਬਾਣੀ ਨੇ ਹਾਲ ਹੀ 'ਚ ਆਪਣੀ ਨਵੀਂ ਐਲਬਮ ਦਾ ਐਲਾਨ ਕੀਤਾ ਸੀ। ਇਸ ਤੋਂ ਬਾਅਦ ਤੋਂ ਹੀ ਫੈਨਜ਼ ਦਰਮਿਆਨ ਐਕਸਾਇਟਮੈਂਟ ਸ਼ੁਰੂ ਹੋ ਗਈ ਸੀ ਕਿ ਗਾਇਕਾ ਦੀ ਐਲਬਮ ਕਦੋਂ ਰਿਲੀਜ਼ ਹੋਵੇਗੀ। 


ਇਹ ਵੀ ਪੜ੍ਹੋ: ਸ਼ਾਹਰੁਖ ਖਾਨ ਦੀ 'ਜਵਾਨ' ਦਾ ਬਾਕਸ ਆਫਿਸ 'ਤੇ ਨਿਕਲਿਆ ਦਮ, 49ਵੇਂ ਦਿਨ ਦਾ ਕਲੈਕਸ਼ਨ ਕਰੇਗਾ ਹੈਰਾਨ, ਲੱਖਾਂ 'ਚ ਹੋਈ ਕਮਾਈ


ਹੁਣ ਬਾਣੀ ਸੰਧੂ ਨੇ ਫੈਨਜ਼ ਦਾ ਇੰਤਜ਼ਾਰ ਖਤਮ ਕਰ ਦਿੱਤਾ ਹੈ। ਬਾਣੀ ਨੇ ਸੋਸ਼ਲ ਮੀਡੀਆ 'ਤੇ ਪੋਸਟ ਸ਼ੇਅਰ ਕੀਤੀ ਹੈ, ਜਿਸ ਵਿੱਚ ਉਸ ਨੇ ਆਪਣੀ ਆਉਣ ਵਾਲੀ ਐਲਬਮ ਯਾਨਿ ਈਪੀ ਦੀ ਰਿਲੀਜ਼ ਡੇਟ ਦਾ ਐਲਾਨ ਕੀਤਾ ਹੈ। ਦੱਸ ਦਈਏ ਕਿ ਬਾਣੀ ਦੀ ਐਲਬਮ 15 ਨਵੰਬਰ ਤੱਕ ਰਿਲੀਜ਼ ਹੋ ਸਕਦੀ ਹੈ। ਕਿਉਂਕਿ ਬਾਣੀ ਨੇ ਆਪਣੀ ਪੋਸਟ ਵਿੱਚ ਲਿਿਖਿਆ ਹੈ ਕਿ ਉਹ ਆਪਣੀ ਐਲਬਮ ਨੂੰ ਨਵੰਬਰ ਦੇ ਅੱਧ 'ਚ ਰਿਲੀਜ਼ ਕਰੇਗੀ। ਬੱਸ ਹੁਣ ਫੈਨਜ਼ ਨੂੰ ਬਾਣੀ ਦੇ ਨਵੇਂ ਗਾਣੇ ਸੁਣਨ ਲਈ ਥੋੜਾ ਹੀ ਇੰਤਜ਼ਾਰ ਕਰਨਾ ਪਵੇਗਾ। ਦੇਖੋ ਇਹ ਪੋਸਟ:









ਕਾਬਿਲੇਗ਼ੌਰ ਹੈ ਕਿ ਬਾਣੀ ਸੰਧੂ ਨੇ ਆਪਣੀ ਨਵੀਂ ਐਲਬਮ '5 ਡਾਇਮੰਡ' ਦਾ ਪੋਸਟਰ ਸ਼ੇਅਰ ਕੀਤਾ ਸੀ। ਪੋਸਟਰ ਦੇ ਕਵਰ 'ਤੇ ਬਾਣੀ ਸੰਧੂ ਬਿਲਕੁਲ ਨਵੇਂ ਲੁੱਕ ;ਚ ਨਜ਼ਰ ਆ ਰਹੀ ਸੀ। ਉਸ ਦੇ ਇਸ ਲੁੱਕ ਲਈ ਉਸ ਨੂੰ ਮਿਲੀ ਜੁਲੀ ਪ੍ਰਤੀਕਿਿਰਿਆ ਮਿਲੀ ਸੀ। ਕਿਸੇ ਨੂੰ ਬਾਣੀ ਦਾ ਵੈਸਟਰਨ ਲੁੱਕ ਪਸੰਦ ਆ ਰਿਹਾ ਹੈ ਤੇ ਕੋਈ ਕਹਿ ਰਿਹਾ ਹੈ ਕਿ ਬਾਣੀ 'ਤੇ ਰਵਾਇਤੀ ਪੰਜਾਬੀ ਲੁੱਕ ਹੀ ਸੂਟ ਕਰਦਾ ਹੈ। ਖੈਰ ਗੱਲ ਕਰੀਏ ਬਾਣੀ ਦੀ ਐਲਬਮ ਦੀ ਤਾਂ '5 ਡਾਇਮੰਡ' ਐਲਬਮ ਦਾ ਐਲਾਨ ਕਰਦਿਆਂ ਬਾਣੀ ਨੇ ਲਿਖਿਆ, 'ਆਖਰਕਾਰ ਇੰਤਜ਼ਾਰ ਖਤਮ ਹੋ ਗਿਆ ਹੈ। 5 ਡਾਇਮੰਡਜ਼। ਬੱਸ ਜਲਦੀ ਹੀ ਫਾਈਨਲ ਡੇਟ ਵੀ ਦੱਸਦੇ ਆ ਵੀ ਕਿਸ ਦਿਨ ਈਪੀ ਰਿਲੀਜ਼ ਹੋਣੀ ਆ। ਜੁੜੇ ਰਹੋ ਮੇਰੇ ਨਾਲ। ਤੁਹਾਡਾ ਸਭ ਦਾ ਬਹੁਤ ਸ਼ੁਕਰੀਆ ਕਿ ਤੁਸੀਂ ਇਨ੍ਹਾਂ ਸਪੋਰਟ ਕੀਤਾ। ਸਾਰੀ ਟੀਮ ਇਸ ਵਾਰ ਨਵੀਂ ਆ, ਨਵਾਂ ਐਕਸਪੀਰੀਅੰਸ ਆ, ਉਮੀਦ ਹੈ ਕਿ ਤੁਹਾਨੂੰ ਪਸੰਦ ਆਉਣਗੇ ਸਾਰੇ ਗਾਣੇ।'  


ਇਹ ਵੀ ਪੜ੍ਹੋ: ਕਪਿਲ ਸ਼ਰਮਾ ਨੇ ਅਕਸ਼ੇ ਕੁਮਾਰ ਤੋਂ ਲਿਆ ਸਾਲਾਂ ਪੁਰਾਣਾ 'ਬਦਲਾ', ਖਿਲਾੜੀ ਕੁਮਾਰ ਦੇ ਹੱਥੋਂ ਖੋਹ ਲਿਆ ਇਹ ਪ੍ਰੋਜੈਕਟ