Baani Sandhu Announces Her New Album: ਬਾਣੀ ਸੰਧੂ ਪੰਜਾਬੀ ਇੰਡਸਟਰੀ ਦੀਆਂ ਟੌਪ ਗਾਇਕਾਵਾਂ ਵਿੱਚੋਂ ਇੱਕ ਹੈ। ਉਸ ਨੇ ਆਪਣੇ ਗਾਇਕੀ ਦੇ ਕਰੀਅਰ 'ਚ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਗਾਣੇ ਤੇ ਐਲਬਮਾਂ ਦਿੱਤੀਆਂ ਹਨ। ਇਸ ਦੇ ਨਾਲ ਨਾਲ ਗਾਇਕਾ ਆਪਣੀਆਂ ਸੋਸ਼ਲ ਮੀਡੀਆ ਪੋਸਟਾਂ ਕਰਕੇ ਵੀ ਸੁਰਖੀਆਂ 'ਚ ਰਹਿੰਦੀ ਹੈ। 


ਇਹ ਵੀ ਪੜ੍ਹੋ: ਜਦੋਂ ਅਮਿਤਾਭ ਬੱਚਨ ਨੇ ਕਿਸ਼ੋਰ ਕੁਮਾਰ ਨਾਲ ਲਿਆ ਸੀ ਪੰਗਾ, ਗਾਇਕ ਨੇ ਬਿੱਗ ਬੀ ਦਾ ਕਰੀਅਰ ਕਰ ਦਿੱਤਾ ਸੀ ਬਰਬਾਦ


ਹਾਲ ਹੀ 'ਚ ਬਾਣੀ ਸੰਧੂ ਦੀਆਂ ਨਵੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੀਆਂ ਨਜ਼ਰ ਆ ਰਹੀਆਂ ਹਨ। ਦਰਅਸਲ, ਬਾਣੀ ਸੰਧੂ ਨੇ ਹਾਲ ਹੀ 'ਚ ਆਪਣੀ ਨਵੀਂ ਈਪੀ ਯਾਨਿ ਛੋਟੀ ਐਲਬਮ ਦਾ ਐਲਾਨ ਕੀਤਾ ਹੈ, ਪਰ ਉਸ ਦੀ ਐਲਬਮ ਨਾਲੋਂ ਜ਼ਿਆਦਾ ਉਸ ਦੀ ਬਦਲੀ ਹੋਈ ਨਵੀਂ ਲੁੱਕ ਸੁਰਖੀਆਂ 'ਚ ਹੈ। 


ਬਾਣੀ ਸੰਧੂ ਨੇ ਆਪਣੀ ਨਵੀਂ ਐਲਬਮ '5 ਡਾਇਮੰਡ' ਦਾ ਪੋਸਟਰ ਸ਼ੇਅਰ ਕੀਤਾ ਹੈ। ਪੋਸਟਰ ਦੇ ਕਵਰ 'ਤੇ ਬਾਣੀ ਸੰਧੂ ਬਿਲਕੁਲ ਨਵੇਂ ਲੁੱਕ ;ਚ ਨਜ਼ਰ ਆ ਰਹੀ ਹੈ। ਉਸ ਦੇ ਇਸ ਲੁੱਕ ਲਈ ਉਸ ਨੂੰ ਮਿਲੀ ਜੁਲੀ ਪ੍ਰਤੀਕਿਿਰਿਆ ਮਿਲ ਰਹੀ ਹੈ। ਕਿਸੇ ਨੂੰ ਬਾਣੀ ਦਾ ਵੈਸਟਰਨ ਲੁੱਕ ਪਸੰਦ ਆ ਰਿਹਾ ਹੈ ਤੇ ਕੋਈ ਕਹਿ ਰਿਹਾ ਹੈ ਕਿ ਬਾਣੀ 'ਤੇ ਰਵਾਇਤੀ ਪੰਜਾਬੀ ਲੁੱਕ ਹੀ ਸੂਟ ਕਰਦਾ ਹੈ। ਖੈਰ ਗੱਲ ਕਰੀਏ ਬਾਣੀ ਦੀ ਐਲਬਮ ਦੀ ਤਾਂ '5 ਡਾਇਮੰਡ' ਐਲਬਮ ਦਾ ਐਲਾਨ ਕਰਦਿਆਂ ਬਾਣੀ ਨੇ ਲਿਿਖਿਆ, 'ਆਖਰਕਾਰ ਇੰਤਜ਼ਾਰ ਖਤਮ ਹੋ ਗਿਆ ਹੈ। 5 ਡਾਇਮੰਡਜ਼। ਬੱਸ ਜਲਦੀ ਹੀ ਫਾਈਨਲ ਡੇਟ ਵੀ ਦੱਸਦੇ ਆ ਵੀ ਕਿਸ ਦਿਨ ਈਪੀ ਰਿਲੀਜ਼ ਹੋਣੀ ਆ। ਜੁੜੇ ਰਹੋ ਮੇਰੇ ਨਾਲ। ਤੁਹਾਡਾ ਸਭ ਦਾ ਬਹੁਤ ਸ਼ੁਕਰੀਆ ਕਿ ਤੁਸੀਂ ਇਨ੍ਹਾਂ ਸਪੋਰਟ ਕੀਤਾ। ਸਾਰੀ ਟੀਮ ਇਸ ਵਾਰ ਨਵੀਂ ਆ, ਨਵਾਂ ਐਕਸਪੀਰੀਅੰਸ ਆ, ਉਮੀਦ ਹੈ ਕਿ ਤੁਹਾਨੂੰ ਪਸੰਦ ਆਉਣਗੇ ਸਾਰੇ ਗਾਣੇ।' ਦੇਖੋ ਇਹ ਪੋਸਟ:









ਇਸ ਦੇ ਨਾਲ ਨਾਲ ਗਾਇਕਾ ਨੇ ਆਪਣੇ ਨਵੇਂ ਲੁੱਕ ਦੀ ਇੱਕ ਵੀਡੀਓ ਵੀ ਸ਼ੇਅਰ ਕੀਤੀ ਹੈ, ਜਿਸ ਵਿੱਚ ਉਹ ਵੈਸਟਰਨ ਲੁੱਕ 'ਚ ਨਜ਼ਰ ਆ ਰਹੀ ਹੈ। ਉਸ ਨੇ ਆਪਣੇ ਵਾਲਾਂ ਦਾ ਰੰਗ ਵੀ ਚੇਂਜ ਕਰ ਲਿਆ ਹੈ। ਦੇਖੋ ਇਹ ਵੀਡੀਓ:






ਕਾਬਿਲੇਗ਼ੌਰ ਹੈ ਕਿ ਫੈਨਸ ਕਾਫੀ ਸਮੇਂ ਬਾਣੀ ਸੰਧੂ ਦੀ ਨਵੀਂ ਐਲਬਮ ਦਾ ਇੰਤਜ਼ਾਰ ਕਰ ਰਹੇ ਸੀ। ਹੁਣ ਗਾਇਕਾ ਨੇ ਆਪਣੀ ਐਲਬਮ ਦੇ ਐਲਾਨ ਨਾਲ ਫੈਨਸ ਦੇ ਇੰਤਜ਼ਾਰ ਨੂੰ ਖਤਮ ਕਰ ਦਿੱਤਾ ਹੈ। 


ਇਹ ਵੀ ਪੜ੍ਹੋ: ਜੈਨੀ ਜੌਹਲ ਦਾ ਨਵਾਂ ਗਾਣਾ 'ਗੋਲਜ਼' ਚਰਚਾ 'ਚ, ਪੰਜਾਬੀ ਇੰਡਸਟਰੀ ਦੇ ਕਲਾਕਾਰਾਂ 'ਤੇ ਕੱਸੇ ਤੰਜ, ਬੋਲੀ- 'ਇਨ੍ਹਾਂ ਦੀ ਜ਼ੁਬਾਨ..'