Babbu Maan Inderjit Nikku: ਪੰਜਾਬੀ ਗਾਇਕ ਬੱਬੂ ਮਾਨ ਦੇ ਦੇਸ਼ ਦੁਨੀਆ ਵਿੱਚ ਕਰੋੜਾਂ ਚਾਹੁਣ ਵਾਲੇ ਹਨ। ਸਭ ਉਨ੍ਹਾਂ ਦੇ ਬੇਬਾਕ ਤੇ ਬੇਖੌਫ਼ ਅੰਦਾਜ਼ ਨੂੰ ਪਸੰਦ ਕਰਦੇ ਹਨ। ਇਸ ਦੇ ਨਾਲ ਹੀ ਉਹ ਪੰਜਾਬ ਹੀ ਨਹੀਂ ਬਲਕਿ ਦੇਸ਼ ਦੇ ਹਰ ਮੁੱਦੇ ਤੇ ਆਪਣੀ ਰਾਏ ਖੁੱਲ੍ਹ ਕੇ ਦਿੰਦੇ ਹਨ। ਅਜਿਹੇ `ਚ ਸਭ ਨੂੰ ਇੰਤਜ਼ਾਰ ਸੀ ਕਿ ਇੰਦਰਜੀਤ ਨਿੱਕੂ ਦੀ ਖਬਰ ਸੁਣ ਕੇ ਬੱਬੂ ਮਾਨ ਦਾ ਰਿਐਕਸ਼ਨ ਕਿਉਂ ਨਹੀਂ ਆਇਆ ਹੈ।

Continues below advertisement


ਆਖਰਕਾਰ ਬੱਬੂ ਮਾਨ ਨੇ ਵੀ ਇੰਦਰਜੀਤ ਨਿੱਕੂ ਦੇ ਸਪੋਰਟ `ਚ ਸੋਸ਼ਲ ਮੀਡੀਆ `ਤੇ ਪੋਸਟ ਪਾ ਦਿੱਤੀ ਹੈ। ਬੱਬੂ ਮਾਨ ਨੇ ਸੋਸ਼ਲ ਮੀਡੀਆ `ਤੇ ਨਿੱਕੂ ਦੀ ਫ਼ੋਟੋ ਪਾਈ। ਫ਼ੋਟੋ ਦੇ ਉੱਪਰ ਉਨ੍ਹਾਂ ਕੈਪਸ਼ਨ ਲਿਖੀ, "ਸਾਰੇ ਤੇਰੇ ਨਾਲ ਹਾਂ ਨਿੱਕੂ ਹੋ ਜਾਣੀ ਸੈੱਟ ਕਹਾਣੀ, ਔਖੇ ਵੇਲੇ ਪੜ੍ਹਨੀ ਐ ਆਪਾਂ ਗੁਰੂ ਨਾਨਕ ਦੇਵ ਜੀ ਦੀ ਬਾਣੀ।"









ਇਸ ਸੰਦੇਸ਼ `ਚ ਬੱਬੂ ਮਾਨ ਨੇ ਨਿੱਕੂ ਲਈ ਆਪਣਾ ਪਿਆਰ ਤਾਂ ਦਿਖਾਇਆ ਹੀ ਤੇ ਨਾਲ ਹੀ ਉਨ੍ਹਾਂ ਨੂੰ ਗੱਲਾਂ ਗੱਲਾਂ `ਚ ਬਾਬਿਆਂ ਦੇ ਚੱਕਰਾਂ ਤੋਂ ਦੂਰ ਰਹਿਣ ਦੀ ਨਸੀਹਤ ਵੀ ਦੇ ਦਿੱਤੀ। ਬੱਬੂ ਮਾਨ ਕਹਿ ਰਹੇ ਹਨ ਕਿ ਭਾਵੇਂ ਕਿੰਨਾ ਮਰਜੀ ਔਕਾ ਵੇਲਾ ਹੋਵੇ, ਗੁਰੂ ਸਾਹਿਬਾਨ ਦੀ ਬਾਣੀ ਤੇ ਆਸਰਾ ਰੱਖਣਾ ਚਾਹੀਦਾ ਹੈ। ਸਮੇਂ ਨਾਲ ਸਭ ਕੁੱਝ ਠੀਕ ਹੋ ਜਾਂਦਾ ਹੈ।


ਕਾਬਿਲੇਗ਼ੌਰ ਹੈ ਕਿ ਹਾਲ ਹੀ `ਚ ਇੰਦਰਜੀਤ ਨਿੱਕੂ ਇੱਕ ਬਾਬੇ ਦੇ ਦਰਬਾਰ `ਚ ਆਪਣੀਆਂ ਪਰੇਸ਼ਾਨੀਆਂ ਲੈਕੇ ਗਏ ਸੀ। ਉਹ ਆਪਣਾ ਦੁੱਖੜਾ ਸੁਣਾਉਂਦੇ ਹੋਏ ਰੋ ਪਏ ਸੀ। ਉਨ੍ਹਾਂ ਦਾ ਇਹ ਵੀਡੀਓ ਸੋਸ਼ਲ ਮੀਡੀਆ `ਤੇ ਖੂਬ ਵਾਇਰਲ ਹੋਇਆ ਸੀ। ਇਸ ਤੋਂ ਬਾਅਦ ਉਨ੍ਹਾਂ ਦੀ ਇਸ ਗੱਲ ਨੂੰ ਲੈਕੇ ਪ੍ਰਤੀਕਿਰਿਆਵਾਂ ਦਾ ਦੌਰ ਜਾਰੀ ਹੈ। ਇਹੀ ਨਹੀਂ ਪੂਰੀ ਪੰਜਾਬੀ ਇੰਡਸਟਰੀ ਨੇ ਨਿੱਕੂ ਦਾ ਹੌਸਲਾ ਵਧਾਇਆ ਸੀ।