Babbu Maan Resham Singh Asnmol On Indian Army: ਭਾਰਤ ਤੇ ਚੀਨ ਦੀ ਸੇਨਾ ‘ਚ ਹਾਲ ਹੀ ‘ਚ ਟਕਰਾਅ ਦਾ ਮਾਮਲਾ ਸਾਹਮਣੇ ਆਇਆ ਸੀ। ਇਹ ਟਕਰਾਅ 9 ਦਸੰਬਰ ਨੂੰ ਅਰੁਣਾਚਲ ਪ੍ਰਦੇਸ਼ ਦੇ ਤਵਾਂਗ ਸੈਕਟਰ ਦੇ ਐਲਏਸੀ ‘ਚ ਹੋਇਆ ਸੀ। ਇਸ ਦੌਰਾਨ ਭਾਰਤੀ ਫੌਜ ਨੇ ਬਹਾਦਰੀ ਦਿਖਾਉਂਦੇ ਹੋਏ ਚੀਨੀ ਫੌਜ ਨੂੰ ਰੋਕਿਆ। ਪੂਰੇ ਦੇਸ਼ ‘ਚ ਭਾਰਤੀ ਫੌਜ ਦੀ ਇਸ ਬਹਾਦਰੀ ਦੀ ਸ਼ਲਾਘਾ ਹੋ ਰਹੀ ਹੈ। ਇਹੀ ਨਹੀਂ ਪੰਜਾਬੀ ਇੰਡਸਟਰੀ ਦੇ ਦਿੱਗਜ ਕਲਾਕਾਰ ਵੀ ਖੁਦ ਨੂੰ ਭਾਰਤੀ ਫੌਜ ਦੀ ਪ੍ਰਸ਼ੰਸਾ ਕਰਨ ਤੋਂ ਰੋਕ ਨਹੀਂ ਸਕੇ। ਬੱਬੂ ਮਾਨ ਤੇ ਰੇਸ਼ਮ ਸਿੰਘ ਅਨਮੋਲ ਨੇ ਸੋਸ਼ਲ ਮੀਡੀਆ ‘ਤੇ ਭਾਰਤੀ ਫੌਜ ਦੀ ਜੰਮ ਕੇ ਤਰੀਫਾਂ ਕੀਤੀਆਂ ਹਨ।
ਬੱਬੂ ਮਾਨ ਨੇ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਸ਼ੇਅਰ ਕੀਤਾ। ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋਇਆ ਹੈ। ਬੱਬੂ ਮਾਨ ਨੇ ਇਸ ਵੀਡੀਓ ‘ਚ ਆਪਣੀ ਆਵਾਜ਼ ਦਿੱਤੀ ਹੈ। ਬੱਬੂ ਮਾਨ ਵੀਡੀਓ ;ਚ ਇਹ ਕਹਿੰਦੇ ਸੁਣੇ ਜਾ ਸਕਦੇ ਹਨ ਕਿ ‘ਮਰਦਾਂ ਦੀ ਮਹਿਫਲ ਵਿੱਚ ਨਵਾਬ ਹੁੰਦਾ ਹੈ, ਓਏ ਫੌਜੀ ਨੀ ਹੁੰਦਾ, ਫੌਜੀ ਸਾਬ ਹੁੰਦਾ ਹੈ।’ ਦੇਖੋ ਇਹ ਵੀਡੀਓ:
ਉੱਧਰ, ਪੰਜਾਬੀ ਸਿੰਗਰ ਰੇਸ਼ਮ ਸਿੰਘ ਅਨਮੋਲ ਨੇ ਵੀ ਇਹੀ ਵੀਡੀਓ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਸ਼ੇਅਰ ਕੀਤਾ ਹੈ। ਵੀਡੀਓ ਸ਼ੇਅਰ ਕਰਦਿਆਂ ਰੇਸ਼ਮ ਅਨਮੋਲ ਨੇ ਕੈਪਸ਼ਨ ‘ਚ ਲਿਖਿਆ, ‘ਨਹੀਂ ਰੀਸਾਂ ਪੰਜਾਬੀਓ, ਚਾਈਨਾ ਬਾਰਡਰ ‘ਤੇ ਸਿਰਾ ਈ ਲਾਤਾ।’
ਕਾਬਿਲੇਗ਼ੌਰ ਹੈ ਕਿ 9 ਦਸੰਬਰ ਨੂੰ ਚਾਈਨਾ ਦੀ ਫੌਜ ਨੇ ਅਰੁਣਾਚਲ ਪ੍ਰਦੇਸ਼ ਦੇ ਤਵਾਂਗ ਸੈਕਟਰ ‘ਚ ਘੁਸਪੈਠ ਦੀ ਕੋਸ਼ਿਸ਼ ਕੀਤੀ ਸੀ, ਜਿਸ ਨੂੰ ਭਾਰਤੀ ਸੇਨਾ ਨੇ ਨਾਕਾਮ ਕਰ ਦਿੱਤਾ ਸੀ। ਭਾਰਤੀ ਫੌਜ ਦੀ ਇਸ ਬਹਾਦਰੀ ਦੀ ਚਾਰੇ ਪਾਸੇ ਸ਼ਲਾਘਾ ਹੋ ਰਹੀ ਹੈ। ਹਰ ਕੋਈ ਭਾਰਤੀ ਹੋਣ ‘ਤੇ ਮਾਣ ਮਹਿਸੂਸ ਕਰ ਰਿਹਾ ਹੈ।