Babbu Maan Post: ਪੰਜਾਬੀ ਗਾਇਕ ਬੱਬੂ ਮਾਨ ਅਕਸਰ ਹੀ ਸੁਰਖੀਆਂ ;ਚ ਰਹਿੰਦੇ ਹਨ। ਉਹ ਪੰਜਾਬੀ ਇੰਡਸਟਰੀ ਦੇ ਟੌਪ ਗਾਇਕਾਂ 'ਚੋਂ ਇੱਕ ਹਨ। ਉਨ੍ਹਾਂ ਦਾ ਨਾਂ ਇੰਡਸਟਰੀ 'ਚ ਬੜੀ ਇੱਜ਼ਤ ਨਾਲ ਲਿਆ ਜਾਂਦਾ ਹੈ। ਵੈਸੇ ਤਾਂ ਬੱਬੂ ਮਾਨ ਬਾਰੇ ਕਿਹਾ ਜਾਂਦਾ ਹੈ ਕਿ ਉਹ ਬੜੇ ਸ਼ਾਂਤ ਤੇ ਨਿਮਰ ਸੁਭਾਅ ਦੇ ਹਨ, ਪਰ ਹੁਣ ਕੁੱਝ ਅਜਿਹਾ ਹੋਇਆ ਹੈ, ਜਿਸ ਤੋਂ ਬੱਬੂ ਮਾਨ ਕਾਫੀ ਨਾਰਜ਼ ਲੱਗ ਰਹੇ ਹਨ।
ਬੱਬੂ ਮਾਨ ਦੀ ਇੱਕ ਸੋਸ਼ਲ ਮੀਡੀਆ ਪੋਸਟ ਨੇ ਸਭ ਨੂੰ ਹੈਰਾਨ ਪਰੇਸ਼ਾਨ ਕਰ ਦਿੱਤਾ ਹੈ। ਇਸ ਪੋਸਟ ਦੀ ਚਾਰੇ ਪਾਸੇ ਕਾਫੀ ਚਰਚਾ ਹੋ ਰਹੀ ਹੈ। ਦਰਅਸਲ, ਬੱਬੂ ਮਾਨ ਪੋਸਟ ਸ਼ੇਅਰ ਕਰ ਬੋਲੇ, 'ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਮੇਰੀ ਬੜੀ ਸਨਿਮਰ ਬੇਨਤੀ ਹੈ ਕਿ ਕਿਸੇ ਵੀ ਗੀਤ ਇੰਟਰਵਿਊ ਨੂੰ ਕੱਟ ਕੇ ਕੋਈ ਵੀ ਇਨਸਾਨ ਜਾਂ ਚੈਨਲ ਕਿਸੇ ਵੀ ਤਰ੍ਹਾਂ ਦੀ ਵਿਵਾਦਤ ਖਬਰ ਬਣਾ ਕੇ ਲਗਾਵੇਗਾ, ਤਾਂ ਉਸ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਮੇਰੀ ਆਪਣੇ ਖੁਦ ਦੇ ਫੈਨਜ਼ ਨੂੰ ਵੀ ਬੇਨਤੀ ਹੈ ਕਿ ਚੰਗੇ ਗੀਤ ਸੁਣੋ। ਵਿਵਾਦਤ ਖਬਰਾਂ ਤੋਂ ਪਰਹੇਜ਼ ਕਰੋ। ਆਓ ਸਮਾਜ ਨੂੰ ਜੋੜੀਏ। ਇੱਕ ਸੱਭਿਅਕ ਸਮਾਜ ਦੀ ਸਿਰਜਣਾ ਕਰੀਏ। ਆਪਣਾ ਬੌਧਿਕ ਮਿਆਰ ਉੱਚਾ ਚੁੱਕੀਏ। ਗੁਰੂ ਘਰ ਦੇ ਨਾਲ ਜੁੜੀਏ। ਬੇਈਮਾਨ।"
ਬੱਬੂ ਮਾਨ ਦੀ ਇਸ ਪੋਸਟ ਦੀ ਕਾਫੀ ਚਰਚਾ ਹੋ ਰਹੀ ਹੈ। ਦੱਸ ਦਈਏ ਕਿ ਬੱਬੂ ਮਾਨ ਦਾ ਗਾਣਾ 'ਸਿੰਘ ਸੂਰਮੇ' ਹਾਲ ਹੀ ਰਿਲੀਜ਼ ਹੋਇਆ ਹੈ। ਇਸ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਦੇ ਨਾਲ ਨਾਲ ਬੱਬੂ ਮਾਨ ਦਾ ਹਾਲ ਹੀ ਹਿੰਦੀ ਗਾਣਾ 'ਦੋ ਟੁਕੜੇ' ਵੀ ਰਿਲੀਜ਼ ਹੋਇਆ ਸੀ, ਜਿਸ ਕਰਕੇ ਮਾਨ ਨੂੰ ਕਾਫੀ ਟਰੋਲ ਵੀ ਹੋਣਾ ਪਿਆ ਸੀ। ਲੋਕਾਂ ਨੂੰ ਮਾਨ ਦਾ ਇਹ ਨਵਾਂ ਅੰਦਾਜ਼ ਪਸੰਦ ਨਹੀਂ ਆਇਆ ਸੀ।