ਚੰਡੀਗੜ੍ਹ: ਜੀ ਹਾਂ, ਬੱਬੂ ਮਾਨ ਨੇ ਆਪਣੇ ਪਿੰਡ ਖੰਟ ਮਾਨਪੁਰ 'ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪੁਰਬ ਨੂੰ ਸਮਰਪਿਤ ਗਰੀਬ ਅਤੇ ਬੇਸਹਾਰਾ ਲੋਕਾਂ ਲਈ ਆਪਣੀ ਨਿੱਜੀ ਜ਼ਮੀਨ ਚੋਂ ਫੈਨ ਕਾਲੋਨੀ ਦਾ ਐਲਾਨ ਕੀਤਾ ਹੈ। ਬੱਬੂ ਮਾਨ ਹੁਣ ਆਪਣੀ ਨਿੱਜੀ ਜ਼ਮੀਨ ‘ਚੋਂ ਬੇਸਹਾਰਾਂ ਲੋਕਾਂ ਲਈ ਘਰ ਬਣਾ ਕੇ ਦੇ ਰਹੇ ਹਨ। ਜਿਸਦਾ ਨਾਂ ਬੱਬੂ ਮਾਨ ਫੈਨ ਕਲੋਨੀ ਰੱਖੀਆ ਜਾਵੇਗਾ।
ਇਸ ਫੈਨ ਕਾਲੋਨੀ 'ਚ ਬੇਸਹਾਰਾ ਲੋੜਵੰਦ ਕਿਸੇ ਵੀ ਜਾਤ, ਧਰਮ-ਮਜ਼ਹਬ ਦੇ ਬੇਘਰੇ ਲੋਕ ਆ ਕੇ ਆਪਣੀ ਜ਼ਿੰਦਗੀ ਬਸਰ ਕਰ ਸਕਣਗੇ। ਪਿੰਡ ਦੇ ਸਰਪੰਚ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੇ ਉੱਘੇ ਗਾਇਕ ਬੱਬੂ ਮਾਨ ਵੱਲੋਂ ਖੰਟ ਮਾਨਪੁਰ ਵਿਖੇ ਬਣਾਈ ਜਾਣ ਵਾਲੀ ਫੈਨ ਕਾਲੋਨੀ ਵਿਚ ਬੱਬੂ ਮਾਨ ਵੱਲੋਂ ਬੇਘਰੇ ਲੋਕਾਂ ਨੂੰ ਘਰ ਬਣਾ ਕੇ ਦਿੱਤੇ ਜਾਣਗੇ, ਜੋ ਕਿ ਬਹੁਤ ਵੱਡੀ ਸ਼ਲਾਘਾਯੋਗ ਅਤੇ ਪ੍ਰਸੰਸਾ ਵਾਲੀ ਗੱਲ ਹੈ ਤੇ ਪਿੰਡ ਵਾਲਿਆਂ ਵੱਲੋਂ ਇਸ ਉੱਦਮ ਨੂੰ ਬੇਹੱਦ ਸਲਾਹਿਆ ਜਾ ਰਿਹਾ ਹੈ।
ਦੱਸ ਦਈਏ ਕਿ ਪਿੰਡ ਖਾਨਪੁਰ ਖੰਟ ਮਾਨਪੁਰ ਵਿਚ ਬਣਨ ਵਾਲੀ ਫੈਨ ਕਲੋਨੀ ਵਿਚ ਛਾਂਦਾਰ ਫਲਦਾਰ ਅਤੇ ਔਰਗੈਨਿਕ ਫਲਾਂ ਦੇ ਬੂਟੇ ਲਗਾਏ ਜਾਣਗੇ, ਜਿਸ ਨਾਲ ਕਾਲੋਨੀ ਦਾ ਵਾਤਾਵਰਨ ਹਰਾ ਭਰਾ ਤੇ ਖਿੜਿਆ ਰਹੇਗਾ।
ਬੱਬੂ ਮਾਨ ਦੇ ਫੈਨਸ ਇੱਕ ਵਾਰ ਫੇਰ ਕਰ ਰਹੇ ਗਾਇਕ ਦੀ ਸ਼ਲਾਘਾ, ਜਾਣੋ ਕਾਰਨ
ਏਬੀਪੀ ਸਾਂਝਾ
Updated at:
10 Feb 2020 07:56 PM (IST)
ਪੰਜਾਬੀ ਦਾ ਪ੍ਰਸਿੱਧ ਕਲਾਕਾਰ ਬੱਬੂ ਮਾਨ ਜੋ ਕੇ ਪੰਜਾਬ ਦੇ ਨੌਜਵਾਨਾਂ ਦੀ ਰਗ-ਰਗ ‘ਚ ਵਸਦਾ ਹੈ। ਉਸਦਾ ਨਾਂ ਸੁਣ ਕੇ ਹੀ ਲੋਕ ਵਾਹ-ਵਾਹੀ ਕਰਨ ਲਈ ਮਜ਼ਬੂਰ ਹੋ ਜਾਂਦੇ ਹਨ, ਉੱਥੇ ਹੀ ਹੁਣ ਬੱਬੂ ਮਾਨ ਦੀ ਸੋਚ ਬਾਰੇ ਵੀ ਜਾਣ ਕੇ ਲੋਕ ਉਨ੍ਹਾਂ ਦੀ ਤਾਰੀਫ਼ ਕਰਨ ਅਤੇ ਦੁਆਵਾਂ ਦੇਣ ਲਈ ਮਜ਼ਬੂਰ ਹੋ ਜਾਣਗੇ।
- - - - - - - - - Advertisement - - - - - - - - -