Aishwarya Rai-Abhishek Bachchan Divorce: ਬਾਲੀਵੁੱਡ ਅਦਾਕਾਰਾ ਐਸ਼ਵਰਿਆ ਰਾਏ ਇਨ੍ਹੀਂ ਦਿਨੀਂ ਅਭਿਸ਼ੇਕ ਬੱਚਨ ਨਾਲ ਆਪਣੇ ਰਿਸ਼ਤੇ ਨੂੰ ਲੈ ਕੇ ਸੁਰਖੀਆਂ 'ਚ ਹੈ। ਦੋਵਾਂ ਦੇ ਤਲਾਕ ਦੀਆਂ ਖਬਰਾਂ ਨੂੰ ਲੈ ਲਗਾਤਾਰ ਚਰਚਾ ਛਿੜੀ ਹੋਈ ਹੈ। ਇਨ੍ਹਾਂ ਗੱਲਾਂ 'ਤੇ ਅਟਕਲਾਂ ਤੇਜ਼ ਹੋ ਗਈਆਂ ਹਨ ਕਿ 17 ਸਾਲ ਬਾਅਦ ਇਹ ਜੋੜਾ ਤਲਾਕ ਲੈਣ ਜਾ ਰਿਹਾ ਹੈ। ਹਾਲ ਹੀ ਵਿੱਚ ਐਸ਼ ਨੇ 1 ਨਵੰਬਰ 2024 ਨੂੰ ਆਪਣਾ 51ਵਾਂ ਜਨਮਦਿਨ ਮਨਾਇਆ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਬੱਚਨ ਪਰਿਵਾਰ ਦੇ ਕਿਸੇ ਵੀ ਮੈਂਬਰ ਨੇ ਉਨ੍ਹਾਂ ਦੀ ਸ਼ੁਭਕਾਮਨਾਵਾਂ ਨਹੀਂ ਦਿੱਤੀਆਂ।
ਇਸ ਤੋਂ ਬਾਅਦ ਲੋਕਾਂ ਦਾ ਮੰਨਣਾ ਸੀ ਕਿ ਹੁਣ ਉਨ੍ਹਾਂ ਵਿਚਕਾਰ ਸਭ ਕੁਝ ਖਤਮ ਹੋ ਗਿਆ ਹੈ। ਸੋਸ਼ਲ ਮੀਡੀਆ 'ਤੇ ਕਈ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਸਾਹਮਣੇ ਆ ਰਹੀਆਂ ਹਨ। ਐਸ਼ਵਰਿਆ ਰਾਏ ਨੇ ਅਕਤੂਬਰ ਮਹੀਨੇ 'ਚ 6 ਮਹੀਨੇ ਬਾਅਦ ਆਪਣੇ ਇੰਸਟਾਗ੍ਰਾਮ 'ਤੇ ਇਕ ਪੋਸਟ ਪਾਈ ਸੀ, ਜਿਸ 'ਚ ਅਮਿਤਾਭ ਬੱਚਨ ਅਤੇ ਆਰਾਧਿਆ ਨਜ਼ਰ ਆ ਰਹੇ ਸਨ। ਇਸ 'ਚ ਉਨ੍ਹਾਂ ਨੇ ਆਪਣੇ ਸਹੁਰੇ ਨੂੰ ਜਨਮਦਿਨ ਦੀ ਵਧਾਈ ਦਿੱਤੀ। ਪਰ ਜਦੋਂ 1 ਨਵੰਬਰ ਨੂੰ ਅਦਾਕਾਰਾ ਦਾ ਜਨਮਦਿਨ ਆਇਆ ਤਾਂ ਹਰ ਸਾਲ ਦੀ ਤਰ੍ਹਾਂ ਸੋਸ਼ਲ ਮੀਡੀਆ 'ਤੇ ਕਿਸੇ ਨੇ ਵੀ ਉਸ ਨੂੰ ਵਧਾਈ ਨਹੀਂ ਦਿੱਤੀ। ਅਮਿਤਾਭ ਨੇ ਦੀਵਾਲੀ ਨਾਲ ਜੁੜੀ ਇੱਕ ਪੋਸਟ ਕੀਤੀ ਹੈ। ਪਰ ਨੂੰਹ ਲਈ ਕੁਝ ਨਹੀਂ ਕਿਹਾ ਗਿਆ। ਇਸ ਦੇ ਨਾਲ ਹੀ ਪਤੀ ਅਭਿਸ਼ੇਕ ਬੱਚਨ ਨੇ ਵੀ ਇਸ ਸਾਲ ਆਪਣੀ ਪਤਨੀ ਲਈ ਕੁਝ ਨਹੀਂ ਕਿਹਾ।
ਅਭਿਸ਼ੇਕ ਤੋਂ ਲੈ ਕੇ ਅਮਿਤਾਭ ਤੱਕ ਐਸ਼ਵਰਿਆ ਨੂੰ ਨਹੀਂ ਚਾਹੁੰਦੇ
ਹੁਣ ਇਹ ਸਭ ਦੇਖਣ ਤੋਂ ਬਾਅਦ ਇੰਟਰਨੈੱਟ ਯੂਜ਼ਰਸ ਨੇ ਸੋਚਿਆ ਕਿ ਕੀ ਸੱਚਮੁੱਚ ਇਸ ਜੋੜੇ ਦੇ ਵਿੱਚ ਕੋਈ ਦਰਾਰ ਹੈ। ਉਨ੍ਹਾਂ ਵਿਚਕਾਰ ਕੋਈ ਸਮੱਸਿਆ ਹੈ। ਕਿਉਂਕਿ ਨਾ ਸਿਰਫ ਅਭਿਸ਼ੇਕ ਬਲਕਿ ਐਸ਼ਵਰਿਆ ਦੇ ਸਹੁਰੇ ਅਮਿਤਾਭ ਬੱਚਨ, ਸ਼ਵੇਤਾ ਬੱਚਨ ਅਤੇ ਉਨ੍ਹਾਂ ਦੀ ਬੇਟੀ ਨਵਿਆ ਨਵੇਲੀ ਨੰਦਾ ਨੇ ਵੀ ਅਭਿਨੇਤਰੀ ਦੇ ਜਨਮਦਿਨ 'ਤੇ ਕੋਈ ਪੋਸਟ ਸ਼ੇਅਰ ਨਹੀਂ ਕੀਤੀ। ਹੁਣ ਲੋਕਾਂ ਨੇ Reddit 'ਤੇ ਇਸ ਬਾਰੇ ਹੰਗਾਮਾ ਕੀਤਾ ਹੈ।
ਐਸ਼ਵਰਿਆ ਰਾਏ ਦੇ ਜਨਮਦਿਨ 'ਤੇ ਬੱਚਨ ਪਰਿਵਾਰ ਵੱਲੋਂ ਕੋਈ ਪੋਸਟ ਨਹੀਂ
ਕੁਝ ਯੂਜ਼ਰਸ ਨੇ ਪੁੱਛਿਆ ਕਿ ਹੁਣ ਉਨ੍ਹਾਂ ਵਿਚਕਾਰ ਸਭ ਕੁਝ ਖਤਮ ਹੋ ਗਿਆ ਹੈ ਅਤੇ ਕੁਝ ਨੇ ਦਾਅਵਾ ਕੀਤਾ ਕਿ ਸ਼ਾਇਦ ਜੋੜਾ ਆਪਣੀ ਨਿੱਜੀ ਜ਼ਿੰਦਗੀ ਨੂੰ ਗੁਪਤ ਰੱਖਣਾ ਚਾਹੁੰਦਾ ਹੈ ਇਸ ਲਈ ਉਨ੍ਹਾਂ ਨੇ ਕੁਝ ਵੀ ਪੋਸਟ ਨਹੀਂ ਕੀਤਾ। ਪਰ ਕੁਝ ਨੇ ਉਨ੍ਹਾਂ ਦੇ ਵਿਆਹੁਤਾ ਜੀਵਨ ਦੀਆਂ ਸਮੱਸਿਆਵਾਂ ਬਾਰੇ ਗੱਲ ਕੀਤੀ ਤਾਂ ਕੁਝ ਨੇ ਉਨ੍ਹਾਂ ਲੋਕਾਂ ਨੂੰ ਨਿਸ਼ਾਨਾ ਬਣਾਇਆ ਜੋ ਲਗਾਤਾਰ ਉਨ੍ਹਾਂ ਦੇ ਤਲਾਕ ਦੀਆਂ ਕਹਾਣੀਆਂ ਬਣਾ ਰਹੇ ਹਨ। ਬੱਚਨ ਪਰਿਵਾਰ ਦੀ ਫੈਮਿਲੀ ਫੋਟੋ, ਜਿਸ 'ਚ ਅਮਿਤਾਭ, ਜਯਾ, ਐਸ਼ਵਰਿਆ ਅਤੇ ਅਭਿਸ਼ੇਕ ਨਜ਼ਰ ਆ ਰਹੇ ਹਨ, 'ਤੇ ਲਿਖਿਆ ਸੀ, 'ਜੇਕਰ ਅਭਿਸ਼ੇਕ ਬੱਚਨ ਅਤੇ ਉਨ੍ਹਾਂ ਦੇ ਪਰਿਵਾਰ ਨੇ ਐਸ਼ਵਰਿਆ ਦੇ 51ਵੇਂ ਜਨਮਦਿਨ 'ਤੇ ਕੁਝ ਵੀ ਪੋਸਟ ਨਹੀਂ ਕੀਤਾ, ਤਾਂ ਕੀ ਤਲਾਕ ਦੀ ਪੁਸ਼ਟੀ ਹੋ ਗਈ ਹੈ?'