Sidhu Moose Wala: ਸਿੱਧੂ ਮੂਸੇਵਾਲਾ ਦੀ ਮੌਤ ਨੂੰ ਡੇਢ ਸਾਲ ਹੋ ਚੁੱਕਿਆ ਹੈ। ਪਰ ਅੱਜ ਵੀ ਉਹ ਆਪਣੇ ਚਾਹੁਣ ਵਾਲਿਆਂ ਤੇ ਪ੍ਰਸ਼ੰਸਕਾਂ ਦੇ ਦਿਲਾਂ 'ਚ ਜ਼ਿੰਦਾ ਹੈ। ਸਿੱਧੂ ਦੇ ਗਾਏ ਹੋਏ ਗੀਤ ਅੱਜ ਤੱਕ ਲੋਕਾਂ ਦੀ ਜ਼ੁਬਾਨ 'ਤੇ ਹਨ। ਹਾਲ ਹੀ 'ਚ ਸਿੱਧੂ ਦੇ ਗੀਤਾਂ ਨੇ ਸ਼ਾਨਦਾਰ ਰਿਕਾਰਡ ਬਣਾਇਆ ਸੀ। ਉਸ ਦੇ ਗੀਤਾਂ ਨੂੰ ਸਪੌਟੀਫਾਈ 'ਤੇ 1 ਬਿਲੀਅਨ ਤੋਂ ਜ਼ਿਆਦਾ ਵਾਰ ਸਟ੍ਰੀਮ ਕੀਤਾ ਗਿਆ ਸੀ। 


ਇਹ ਵੀ ਪੜ੍ਹੋ: ਕਦੇ 51 ਰੁਪਏ ਲੈਕੇ ਪੰਜਾਬ ਤੋਂ ਬਾਲੀਵੁੱਡ ਆਏ ਸੀ ਧਰਮਿੰਦਰ, ਅੱਜ 65 ਮਿਲੀਅਨ ਡਾਲਰ ਜਾਇਦਾਦ ਦੇ ਮਾਲਕ ਹਨ ਬਾਲੀਵੁੱਡ ਦੇ ਹੀਮੈਨ


ਹੁਣ ਸਿੱਧੂ ਮੂਸੇਵਾਲਾ ਦੀ ਹਵੇਲੀ ਤੋਂ ਇੱਕ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿੱਚ ਉਸ ਦੇ ਕਮਰੇ ਯਾਨਿ ਬੈੱਡਰੂਮ ਦੀ ਝਲਕ ਦੇਖਣ ਨੂੰ ਮਿਲ ਰਹੀ ਹੈ। ਸਿੱਧੂ ਦੇ ਕਮਰੇ 'ਚ ਉਸ ਦੇ ਪਿਤਾ ਬਲਕੌਰ ਸਿੰਘ ਨਜ਼ਰ ਆ ਰਹੇ ਹਨ, ਜੋ ਕਿ ਉਸ ਦੇ ਪ੍ਰਸ਼ੰਸਕਾਂ ਨੂੰ ਉਸ ਦਾ ਕਮਰਾ ਦਿਖਾ ਰਹੇ ਹਨ। ਇਸ ਵੀਡੀਓ ਨੂੰ ਇੰਸਟੈਂਟ ਪਾਲੀਵੁੱਡ ਨੇ ਆਪਣੇ ਇੰਸਟਾਗ੍ਰਾਮ ਪੇਜ 'ਤੇ ਸ਼ੇਅਰ ਕੀਤਾ ਹੈ। ਇਸ ਵੀਡੀਓ ਨੂੰ ਦੇਖ ਕੇ ਮੂਸੇਵਾਲਾ ਦੇ ਪ੍ਰਸ਼ੰਸਕ ਭਾਵੁਕ ਹੋ ਰਹੇ ਹਨ। ਤੁਸੀਂ ਵੀ ਦੇਖੋ ਇਹ ਵੀਡੀਓ:









ਕਾਬਿਲੇਗ਼ੌਰ ਹੈ ਕਿ ਸਿੱਧੂ ਮੂਸੇਵਾਲਾ ਨੂੰ 29 ਮਈ 2022 ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿਖੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਉਸ ਦੀ ਮੌਤ ਤੋਂ 556 ਦਿਨਾਂ ਦੇ ਬਾਅਦ ਵੀ ਹਾਲੇ ਤੱਕ ਉਸ ਨੂੰ ਇਨਸਾਫ ਨਹੀਂ ਮਿਿਲਿਆ ਹੈ। ਹਾਲ ਹੀ 'ਚ ਸਿੱਧੂ ਦੇ ਪਿਤਾ ਬਲਕੌਰ ਸਿੰਘ ਦਾ ਬਿਆਨ ਵੀ ਸਾਹਮਣੇ ਆਇਆ ਹੈ, ਜਿਸ ਵਿੱਚ ਉਨ੍ਹਾਂ ਨੇ ਕਰਨੀ ਸੇਨਾ ਰਾਜਸਥਾਨ ਦੇ ਕੌਮੀ ਪ੍ਰਧਾਨ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਨਾਲ ਹੀ ਸਿੱਧੂ ਦਾ ਨਾਮ ਲੈਂਦਿਆਂ ਗੈਂਗਸਟਰਾਂ ਤੇ ਸਰਕਾਰਾਂ 'ਤੇ ਤਿੱਖੇ ਨਿਸ਼ਾਨੇ ਵੀ ਲਾਏ। 


ਇਹ ਵੀ ਪੜ੍ਹੋ: 'ਐਨੀਮਲ' ਦੀ 6ਵੇਂ ਦਿਨ ਵੀ ਧਮਾਕੇਦਾਰ ਕਮਾਈ ਜਾਰੀ, ਰਣਬੀਰ ਕਪੂਰ ਦੀ ਫਿਲਮ 'ਪਠਾਨ' ਤੇ 'ਜਵਾਨ' ਦੇ ਵੀ ਤੋੜੇ ਰਿਕਾਰਡ