Gippy Grewal Funny Video: ਪੰਜਾਬੀ ਸਿੰਗਰ ਐਕਟਰ ਗਿੱਪੀ ਗਰੇਵਾਲ ਉਹ ਨਾਮ ਹੈ, ਜੋ ਕਿਸੇ ਜਾਣ ਪਛਾਣ ਦਾ ਮੋਹਤਜ ਨਹੀਂ ਹੈ। ਉਨ੍ਹਾਂ ਨੇ ਆਪਣੇ ਕਰੀਅਰ 'ਚ ਇੰਡਸਟਰੀ ਨੂੰ ਹੁਣ ਤੱਕ ਅਨੇਕਾਂ ਹਿੱਟ ਗਾਣੇ ਤੇ ਫਿਲਮਾਂ ਦਿੱਤੀਆਂ ਹਨ। ਇੰਨੀਂ ਦਿਨੀਂ ਗਿੱਪੀ ਗਰੇਵਾਲ ਕਾਫੀ ਜ਼ਿਆਦਾ ਸੁਰਖੀਆਂ 'ਚ ਹਨ। ਦਰਅਸਲ, ਉਹ ਇੰਨੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਜੱਟ ਨੂੰ ਚੁੜੈਲ ਟੱਕਰੀ' ਦੀ ਸ਼ੂਟਿੰਗ ਕਰ ਰਹੇ ਹਨ। ਇਸ ਦੌਰਾਨ ਆਪਣੇ ਬਿਜ਼ੀ ਸ਼ਡਿਊਲ ਦੇ ਬਾਵਜੂਦ ਕਲਾਕਾਰ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਫੈਨਜ਼ ਦਾ ਮਨੋਰੰਜਨ ਕਰ ਰਹੇ ਹਨ। 

Continues below advertisement


ਇਹ ਵੀ ਪੜ੍ਹੋ: ਸੁਨੀਲ ਪਾਲ ਨੂੰ ਹੋਈ ਇਹ ਬੀਮਾਰੀ, ਹੱਥੋਂ ਨਿਕਲ ਗਏ ਕਈ ਪ੍ਰੋਜੈਕਟ, ਕਮੇਡੀਅਨ ਨੇ ਵੀਡੀਓ ਸ਼ੇਅਰ ਕਰ ਬਿਆਨ ਕੀਤਾ ਦਰਦ


ਇਸ ਦੌਰਾਨ ਗਿੱਪੀ ਗਰੇਵਾਲ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਫੈਨਜ਼ ਇਸ ਵੀਡੀਓ ਨੂੰ ਦੇਖ ਕੇ ਹੱਸ ਹੱਸ ਕੇ ਲੋਟਪੋਟ ਹੋ ਰਹੇ ਹਨ। ਵੀਡੀਓ 'ਚ ਗਿੱਪੀ ਗਰੇਵਾਲ ਆਪਣੀ ਫਿਲਮ (ਜੱਟ ਨੂੰ ਚੁੜੈਲ ਟੱਕਰੀ) ਦੇ ਸੈੱਟ 'ਤੇ ਨਜ਼ਰ ਆ ਰਹੇ ਹਨ। ਇਸ ਦੌਰਾਨ ਗਿੱਪੀ ਆਪਣੇ ਦੋਸਤਾਂ ਨੂੰ ਪੁੱਛਦੇ ਹਨ ਕਿ ਬੰਦੇ ਦੇ ਇੱਕ ਦਿਲ ਹੁੰਦੇ ਜਾਂ ਦੋ। ਤੁਸੀਂ ਵੀ ਦੇਖੋ ਇਹ ਵਡਿੀਓ:









ਕਾਬਿਲੇਗ਼ਰੌਰ ਹੈ ਕਿ ਗਿੱਪੀ ਗਰੇਵਾਲ ਪੰਜਾਬੀ ਇੰਡਸਟਰੀ ਦੇ ਟੌਪ ਕਲਾਕਾਰਾਂ ਵਿੱਚੋਂ ਇੱਕ ਹਨ। ਉਨ੍ਹਾਂ ਨੇ ਆਪਣੇ ਕਰੀਅਰ 'ਚ ਇੰਡਸਟਰੀ ਨੂੰ ਕਈ ਸੁਪਰਹਿੱਟ ਗਾਣੇ ਤੇ ਫਿਲਮਾਂ ਦਿੱਤੀਆਂ ਹਨ। ਗਿੱਪੀ ਲਈ 2023 ਸਾਲ ਬੇਹੱਦ ਖਾਸ ਹੈ, ਕਿਉਂਕਿ ਕਲਾਕਾਰ ਇਸ ਸਾਲ ਵੈੱਬ ਸੀਰੀਜ਼ 'ਆਊਟਲਾਅ' ਨਾਲ ਓਟੀਟੀ ਡੈਬਿਊ ਕਰਨ ਜਾ ਰਿਹਾ ਹੈ। ਇਸ ਦੇ ਨਾਲ ਨਾਲ ਉਨ੍ਹਾਂ ਦੀ ਹੁਣ ਤੱਕ ਦੀ ਸਭ ਤੋਂ ਵੱਧ ਉਡੀਕੀ ਜਾਣ ਵਾਲੀ ਫਿਲਮ 'ਕੈਰੀ ਆਨ ਜੱਟਾ 3' ਵੀ 29 ਜੂਨ 2023 ਨੂੰ ਰਿਲੀਜ਼ ਲਈ ਤਿਆਰ ਹੈ। ਇਸ ਫਿਲਮ 'ਚ ਗਿੱਪੀ ਗਰੇਵਾਲ ਸੋਨਮ ਬਾਜਵਾ ਦੇ ਨਾਲ ਰੋਮਾਂਸ ਕਰਦੇ ਨਜ਼ਰ ਆਉਣ ਵਾਲੇ ਹਨ।


ਇਹ ਵੀ ਪੜ੍ਹੋ: 'ਅਨੁਪਮਾ' 'ਚ ਵੱਡਾ ਮੋੜ, ਕਾਵਿਆ ਨੇ ਛੱਡਿਆ ਘਰ, ਵਨਰਾਜ ਨੂੰ ਆਇਆ ਹਾਰਟ ਅਟੈਕ, ਵਨਰਾਜ ਕੋਲ ਪਰਤੇਗੀ ਅਨੁਪਮਾ?