Bell Bottom: ਅਕਸ਼ੇ ਕੁਮਾਰ ਦੀ ਆਉਣ ਵਾਲੀ ਫ਼ਿਲਮ Bell Bottom ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ ਜਿਸ 'ਚ ਉਹ Raw ਏਜੰਟ ਬਣ ਭਾਰਤੀ ਬੰਦੀਆਂ ਦੀ ਜਾਨ ਬਚਾਉਂਦੇ ਨਜ਼ਰ ਆਉਣਗੇ। ਕਹਾਣੀ ਸਾਲ 1984 ਦੀ ਹੈ ਜਦ ਅੱਤਵਾਦੀਆਂ ਵੱਲੋਂ ਇੰਡੀਅਨ ਏਅਰਲਾਈਨਜ਼ ਦਾ ਇੱਕ ਜਹਾਜ਼ ਹਾਈਜੈੱਕ ਕਰ ਲਿਆ ਗਿਆ ਸੀ। ਇਸ ਤੋਂ ਬਾਅਦ ਖੁਫੀਆ ਏਜੰਸੀ Raw ਯਾਤਰੀਆਂ ਦੀ ਜਾਨ ਬਚਾਉਣ ਲਈ ਮਿਸ਼ਨ ਤਿਆਰ ਕਰਦੀ ਹੈ। ਫ਼ਿਲਮ 'ਚ ਅਕਸ਼ੇ ਕੁਮਾਰ ਦੇ ਕਿਰਦਾਰ ਦਾ ਕੋਡਨੇਮ Bell Bottom ਹੈ ਜਿਸ ਨੂੰ ਇਹ ਮਿਸ਼ਨ ਪੂਰਾ ਕਰਨ ਲਈ ਸੌਂਪਿਆ ਜਾਂਦਾ ਹੈ। ਅਕਸ਼ੇ ਕੁਮਾਰ ਆਪਣੀ ਟੀਮ ਨਾਲ ਇਸ ਮਿਸ਼ਨ ਨੂੰ ਪੂਰਾ ਕਰਨ 'ਚ ਲੱਗ ਜਾਂਦਾ ਹੈ।