ਮੁੰਬਈ: ਆਯੂਸ਼ਮਾਨ ਖੁਰਾਨਾ ਤੇ ਭੂਮੀ ਪੇਡਨੇਕਰ ਨੂੰ ਉਨ੍ਹਾਂ ਦੀ ਪਹਿਲੀ ਫ਼ਿਲਮ ‘ਹੱਈ ਸ਼ਾਅ’ ‘ਚ ਔਡੀਅੰਸ ਨੇ ਕਾਫੀ ਪਿਆਰ ਦਿੱਤਾ ਸੀ। ਦੋਵਾਂ ਦੀ ਫ਼ਿਲਮ ਹਿੱਟ ਸਾਬਤ ਹੋਈ ਸੀ। ਇਸ ਤੋਂ ਬਾਅਦ ਦੋਵੇਂ ‘ਸ਼ੁਭ ਮੰਗਲ ਸਾਵਧਾਨ’ ‘ਚ ਵੀ ਨਜ਼ਰ ਆ ਚੁੱਕੇ ਹਨ। ਹੁਣ ਖ਼ਬਰ ਹੈ ਕਿ ਦੋਵਾਂ ਦੀ ਜੋੜੀ ਇੱਕ ਵਾਰ ਫੇਰ ਸਕਰੀਨ ‘ਤੇ ਨਜ਼ਰ ਆਉਣ ਵਾਲੀ ਹੈ। ਇਸ ਤੋਂ ਬਾਅਦ ਦੋਵਾਂ ਦੀ ਕੈਮਿਸਟਰੀ ਦੇਖਣ ਦਾ ਇੰਤਜ਼ਾਰ ਇਨ੍ਹਾਂ ਦੇ ਫੈਨਸ ਨੂੰ ਜ਼ਰੂਰ ਹੋਵੇਗਾ।
ਜੀ ਹਾਂ, ਆਯੂਸ਼ ਤੇ ਭੂਮੀ ਜਲਦੀ ਹੀ ਅਮਰ ਕੌਸ਼ਿਕ ਦੀ ਆਉਣ ਵਾਲੀ ਫ਼ਿਲਮ ‘ਚ ਨਜ਼ਰ ਆਉਣਗੇ। ਫ਼ਿਲਮ ਦਾ ਨਾਂ ‘ਬਾਲਾ’ ਹੈ ਜਿਸ ਨੂੰ ਲੈ ਕੇ ਦੋਵੇਂ ਸਟਾਰਸ ਕਾਫੀ ਐਕਸਾਈਟਿਡ ਹਨ। ਫ਼ਿਲਮ ਬਾਰੇ ਗੱਲ ਕਰਦੇ ਹੋਏ ਆਯੂਸ਼ ਨੇ ਇੰਟੲਵਿਊ ‘ਚ ਕਿਹਾ, “ਬਾਲਾ ਦੀ ਸਟੋਰੀ ਲਾਈਨ ਕਾਫੀ ਚੰਗੀ ਹੈ। ਮੈਨੂੰ ਉਮੀਦ ਹੈ ਔਡੀਅੰਸ ਨੂੰ ਫ਼ਿਲਮ ਜ਼ਰੂਰ ਪਸੰਦ ਆਵੇਗੀ।"
ਭੁਮੀ ਦੀ ਗੱਲ ਕਰੀਏ ਤਾਂ ਉਸ ਨੇ ਹਾਲ ਹੀ ‘ਚ ਫ਼ਿਲਮ ‘ਸਾਂਡ ਕੀ ਆਂਖ’ ਦੀ ਸ਼ੂਟਿੰਗ ਪੂਰੀ ਕੀਤੀ ਹੈ। ਇਸ ਦੀਆਂ ਕੁਝ ਤਸਵੀਰਾਂ ਨੂੰ ਉਸ ਨੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਹੈ।
ਜਾਣੋ ਕਿਹੜੀ ਫ਼ਿਲਮ ‘ਚ ਰੋਮਾਂਸ ਕਰਦੇ ਨਜ਼ਰ ਆਉਣਗੇ ਆਯੂਸ਼ਮਾਨ ਤੇ ਭੂਮੀ ਪੇਡਨੇਕਰ
ਏਬੀਪੀ ਸਾਂਝਾ
Updated at:
03 May 2019 04:20 PM (IST)
ਆਯੂਸ਼ ਤੇ ਭੂਮੀ ਜਲਦੀ ਹੀ ਅਮਰ ਕੌਸ਼ਿਕ ਦੀ ਆਉਣ ਵਾਲੀ ਫ਼ਿਲਮ ‘ਚ ਨਜ਼ਰ ਆਉਣਗੇ। ਫ਼ਿਲਮ ਦਾ ਨਾਂ ‘ਬਾਲਾ’ ਹੈ ਜਿਸ ਨੂੰ ਲੈ ਕੇ ਦੋਵੇਂ ਸਟਾਰਸ ਕਾਫੀ ਐਕਸਾਈਟਿਡ ਹਨ।
- - - - - - - - - Advertisement - - - - - - - - -