Sidharth Shukla Death Anniversary: ​​ਇੱਕ ਸਾਲ ਪਹਿਲਾਂ, ਅੱਜ ਦੇ ਦਿਨ ਯਾਨੀ 2 ਸਤੰਬਰ 2021 ਨੂੰ, ਬਿੱਗ ਬੌਸ ਫੇਮ ਸਿਧਾਰਥ ਸ਼ੁਕਲਾ ਦੁਨੀਆ ਨੂੰ ਛੱਡ ਗਏ ਸੀ। ਪ੍ਰਤਿਭਾਸ਼ਾਲੀ ਅਭਿਨੇਤਾ ਸਿਧਾਰਥ ਸ਼ੁਕਲਾ ਸਿਰਫ 40 ਸਾਲ ਦੀ ਉਮਰ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਸਨ। ਇਸ ਦਰਦ ਨਾਲ ਉਨ੍ਹਾਂ ਦਾ ਪਰਿਵਾਰ ਟੁੱਟ ਗਿਆ ਸੀ, ਸ਼ਹਿਨਾਜ਼ ਗਿੱਲ ਆਪਣੇ ਆਪ ਨੂੰ ਸਿਧਾਰਥ ਦੀ ਮੌਤ ਤੋਂ ਬਾਅਦ ਸੰਭਾਲ ਨਹੀਂ ਸਕੀ ਸੀ। ਉਨ੍ਹਾਂ ਨੇ ਇੱਕ ਮਹੀਨੇ ਲਈ ਆਪਣੇ ਆਪ ਨੂੰ ਆਪਣੇ ਘਰ `ਚ ਕੈਦ ਕਰ ਲਿਆ ਸੀ। ਇੱਥੋਂ ਤੱਕ ਕਿ ਸੋਸ਼ਲ ਮੀਡੀਆ ਦਾ ਇਸਤੇਮਾਲ ਕਰਨਾ ਵੀ ਬੰਦ ਕਰ ਦਿਤਾ ਸੀ। ਕਿਹਾ ਜਾਂਦਾ ਹੈ ਕਿ ਸਿਧਾਰਥ ਸ਼ੁਕਲਾ ਦੀ ਮੌਤ ਸ਼ਹਿਨਾਜ਼ ਗਿੱਲ ਦੀ ਗੋਦ ਵਿੱਚ ਹੋਈ ਸੀ। ਸਿਧਾਰਥ ਦੀ ਮੌਤ ਨਾਲ ਸ਼ਹਿਨਾਜ਼ ਟੁੱਟ ਗਈ ਸੀ। ਸ਼ਹਿਨਾਜ਼ ਨੇ ਬੜੀ ਮੁਸ਼ਕਲ ਨਾਲ ਆਪਣੇ ਆਪ ਨੂੰ ਸੰਭਾਲਿਆ ਹੈ।


ਸਿਧਾਰਥ ਸ਼ੁਕਲਾ ਅਤੇ ਸ਼ਹਿਨਾਜ਼ ਗਿੱਲ ਨੇ ਕਦੇ ਵੀ ਆਪਣੇ ਰਿਸ਼ਤੇ ਨੂੰ ਅਧਿਕਾਰਤ ਨਹੀਂ ਕੀਤਾ ਅਤੇ ਨਾ ਹੀ ਉਨ੍ਹਾਂ ਨੇ ਇਸ ਨੂੰ ਸਵੀਕਾਰ ਕੀਤਾ। ਹਾਲਾਂਕਿ, ਸ਼ਹਿਨਾਜ਼ ਨੂੰ ਅਕਸਰ ਸਿਧਾਰਥ ਲਈ ਆਪਣੀਆਂ ਭਾਵਨਾਵਾਂ ਜ਼ਾਹਰ ਕਰਦੇ ਦੇਖਿਆ ਗਿਆ ਸੀ। ਇਸ ਦੇ ਨਾਲ ਹੀ ਭਾਵੇਂ ਸਿਧਾਰਥ ਨੇ ਸ਼ਹਿਨਾਜ਼ ਨਾਲ ਆਪਣੇ ਰਿਸ਼ਤੇ 'ਤੇ ਮੋਹਰ ਨਹੀਂ ਲਗਾਈ ਪਰ ਉਹ ਹਰ ਸਮੇਂ ਉਸ ਦਾ ਸਾਥ ਦਿੰਦੇ ਸਨ। ਆਪਣੀ ਮੌਤ ਤੋਂ ਕੁਝ ਦਿਨ ਪਹਿਲਾਂ ਉਨ੍ਹਾਂ ਨੇ ਸ਼ਹਿਨਾਜ਼ ਗਿੱਲ ਦਾ ਸਮਰਥਨ ਕਰਦੇ ਹੋਏ ਸਿਧਾਰਥ ਸ਼ੁਕਲਾ ਨੇ ਆਪਣੇ ਇੱਕ ਦੀ ਫ਼ੈਨ ਦੀ ਕਲਾਸ ਲਾਈ ਸੀ।


ਮੌਤ ਤੋਂ ਕੁਝ ਦਿਨ ਪਹਿਲਾਂ ਸਿਧਾਰਥ ਸ਼ੁਕਲਾ ਨੇ ਸ਼ਹਿਨਾਜ਼ ਗਿੱਲ ਦਾ ਸਮਰਥਨ ਕੀਤਾ ਸੀ
ਸਿਧਾਰਥ ਸ਼ੁਕਲਾ ਦੀ ਮੌਤ ਤੋਂ ਕੁਝ ਦਿਨ ਪਹਿਲਾਂ ਉਨ੍ਹਾਂ ਦੇ ਪ੍ਰਸ਼ੰਸਕਾਂ ਅਤੇ ਸ਼ਹਿਨਾਜ਼ ਗਿੱਲ ਦੇ ਪ੍ਰਸ਼ੰਸਕਾਂ ਵਿਚਕਾਰ ਟਵਿੱਟਰ ਤੇ ਜੰਗ ਛਿੜ ਗਈ ਸੀ। ਇਸ ਦੌਰਾਨ ਸ਼ਹਿਨਾਜ਼ ਗਿੱਲ 'ਤੇ ਨਿਸ਼ਾਨਾ ਸਾਧਦੇ ਹੋਏ ਇਕ ਯੂਜ਼ਰ ਨੇ ਲਿਖਿਆ ਕਿ, ਉਸ ਨੂੰ ਸ਼ਰਮ ਨਹੀਂ ਆਉਂਦੀ, ਉਹ ਆਪਣੇ ਪ੍ਰਸ਼ੰਸਕਾਂ ਦਾ ਸਮਰਥਨ ਨਹੀਂ ਕਰ ਰਹੀ ਹੈ। ਇਸ 'ਤੇ ਸਿਧਾਰਥ ਸ਼ੁਕਲਾ ਨੇ ਆਪਣੀ ਗਰਲਫ੍ਰੈਂਡ ਸ਼ਹਿਨਾਜ਼ ਗਿੱਲ ਦਾ ਸਮਰਥਨ ਕਰਦੇ ਹੋਏ ਕਿਹਾ, ''ਕਿਰਪਾ ਕਰਕੇ ਤੁਹਾਨੂੰ ਉਸ ਨੂੰ ਸ਼ਰਮਿੰਦਾ ਕਰਨ ਦੀ ਲੋੜ ਨਹੀਂ ਹੈ। ਇਹ ਉਸਦਾ ਕਸੂਰ ਨਹੀਂ ਹੈ, ਇਹ ਉਸਦੇ ਪ੍ਰਸ਼ੰਸਕਾਂ ਦਾ ਕਸੂਰ ਹੈ। ਉਸ ਨੇ ਆਪ ਹੀ ਇਹ ਸਭ ਕੁਝ ਬੰਦ ਕਰਨ ਲਈ ਕਿਹਾ ਹੈ, ਜਿਵੇਂ ਮੈਂ ਕਿਹਾ ਸੀ। ਸਭਿਅਕ ਬਣੋ ਅਤੇ ਇਸ ਜਗ੍ਹਾ ਨੂੰ ਬਿਹਤਰ ਬਣਾਓ, ਤਾਂ ਜੋ ਅਸੀਂ ਇੱਕ ਦੂਜੇ ਤੋਂ ਆਨੰਦ ਲੈ ਸਕੀਏ ਅਤੇ ਸਿੱਖ ਸਕੀਏ।




ਕਾਬਿਲੇਗ਼ੌਰ ਹੈ ਕਿ ਸਿਧਾਰਥ ਸ਼ੁਕਲਾ ਤੇ ਸ਼ਹਿਨਾਜ਼ ਗਿੱਲ ਬਿੱਗ ਬੌਸ 13 ਸ਼ੋਅ `ਚ ਇੱਕ ਦੂਜੇ ਦੇ ਕਰੀਬ ਆਏ। ਪ੍ਰਸ਼ੰਸਕਾਂ ਨੇ ਇਨ੍ਹਾਂ ਦੀ ਜੋੜੀ ਨੂੰ ਖੂਬ ਪਿਆਰ ਦਿਤਾ। ਫ਼ੈਨਜ਼ ਨੇ ਪਿਆਰ ਨਾਲ ਸਿਧਾਰਥ ਤੇ ਸ਼ਹਿਨਾਜ਼ ਦਾ ਨਾਂ ਸਿਡਨਾਜ਼ ਰੱਖਿਆ ਸੀ।