ਮੁੰਬਈ: ਰਿਐਲਟੀ ਸ਼ੋਅ ਬਿੱਗ ਬੌਸ 13 ‘ਚ ਤੀਜਾ ਅੇਲੀਮਿਨੇਸ਼ਨ ਹੋ ਗਿਆ ਹੈ। ਨੌਮੀਨੇਟ ਹੋਏ ਚਾਰ ਮੇਲ ਕੰਟੇਸਟੈਂਟ ਚੋਂ ਅਨੂੰ ਮਲਿਕ ਦੇ ਭਰਾ ਅਬੁ ਮਲਿਕ ਬਾਹਰ ਹੋ ਗਏ ਹਨ। ਘਰ ਤੋਂ ਬਾਅਦ ਹੁੰਦੇ ਹੀ ਅਬੁ ਨੇ ਇਸ ਸ਼ੋਅ ਦੇ ਸਾਰੇ ਕੰਟੇਸਟੈਂਟਸ ਬਾਰੇ ਆਪਣੇ ਵਿਚਾਰ ਮੀਡੀਆ ਨਾਲ ਸ਼ੇਅਰ ਕੀਤੇ।


ਘਰ ‘ਚ ਤਿੰਨ ਹਫਤੇ ਰਹਿਣ ਤੋਂ ਬਾਅਦ ਅਬੁ ਮਲਿਕ ਨੇ ਕਿਹਾ ਕਿ ਬਿੱਗ ਬੌਸ ਦੇ ਘਰ ‘ਚ ਇਸ ਵਾਰ ਸਭ ਤੋਂ ਜ਼ਿਆਦਾ ਪਲਾਨਿੰਗ ਰਸ਼ਮੀ ਦੇਸਾਈ, ਦੇਵੋਲੀਨਾ, ਮਾਹਿਰਾ ਅਤੇ ਸ਼ੇਫਾਲੀ ਬੱਗਾ ਕਰ ਰਹੀਆਂ ਹਨ। ਇਸ ਦੇ ਨਾਲ ਹੀ ਗੇਮ ਪਲਾਨਿੰਗ ਦੇ ਆਧਾਰ ‘ਤੇ ਉਨ੍ਹਾਂ ਕਿਹਾ ਕਿ ਇਸ ਵਾਰ ਟੌਪ ਪੰਜ ‘ਚ ਤਿੰਨ ਮੁੰਡੇ ਸਿਧਰਾਥ ਸ਼ੁਕਲਾ, ਆਮਿਸ ਅਤੇ ਪਾਰਸ ਦੇ ਨਾਲ ਸ਼ਹਿਨਾਜ਼ ਗਿੱਲ, ਰਸ਼ਮੀ ਦੇਸਾਈ ਅਤੇ ਸ਼ੈਫਾਲੀ ਹੋ ਸਕਦੀ ਹਨ।


ਇਸ ਦੇ ਨਾਲ ਹੀ ਅਬੁ ਮਲਿਕ ਨੇ ਸਿਧਾਰਥ ਡੇ ਬਾਰੇ ਗੱਲ ਕਰਦਿਆਂ ਦੱਸਿਆ ਕਿ ਮੈਨੂੰ ਨਹੀ ਤਪਾ ਕੁ ਸਲਮਾਨ ਉਸ ਪ੍ਰਤੀ ਬਾਈਸ ਹਨ ਜਾਂ ਨਹੀ। ਸਿਧਾਰਥ ਹਮੇਸ਼ਾ ਕੁਝ ਨਾ ਕੁਝ ਕਰਦਾ ਰਹਿੰਦਾ ਸੀ। ਫੇਰ ਚਾਹੇ ਉਹ ਨਿਊਜ਼ ‘ਚ ਆਉਣ ਲਈ ਕਰਦਾ ਸੀ ਜਾਂ ਕਿਸੇ ਹੋਰ ਵਜ੍ਹਾ ਕਰਕੇ”।

ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਟਾਕਸ ਨੂੰ ਲੈ ਕੇ ਜਿੰਨੀਆਂ ਵੀ ਚੀਜ਼ਾਂ ਹੁੰਦੀਆਂ ਹਨ ਉਹ ਸਬ ਸਕ੍ਰਿਪਟਿਵ ਟੀਮ ਵੇਖਦੀ ਹੈ। ਕਿਸ ਨੂੰ ਕੀ ਦੇਣਾਂ ਹੈ ਅਤੇ ਕੀ ਟਾਸਕ ਨਹੀ ਦੇਸਾਂ ਸਭ ਸਕ੍ਰਿਪਟ ਦੇ ਆਧਾਰ ‘ਤੇ ਹੀ ਹੁੰਦਾ ਹੈ।


ਅਬੁ ਨੇ ਹਾਲ ਹੀ ‘ਚ ਸਿਧਾਰਥ ਸ਼ੁਕਲਾ ਅਤੇ ਰਸ਼ਮੀ ਦੇ ਵਿਵਾਦ ਬਾਰੇ ਵੀ ਗੱਲ ਕੀਤੀ। ਜਿਸ ‘ਚ ਰਸ਼ਮੀ ਨੇ ਸਿਧਾਰਥ ‘ਤੇ ਉਸ ਨੂੰ ਛੂਹਣ ਦਾ ਇਲਜ਼ਾਮ ਲਗਾਇਆ ਸੀ। ਇਸ ਬਾਰੇ ਅਬੁ ਨੇ ਕਿਹਾ ਕਿ ਸਿਧਾਰਥ ਅਜਿਹੇ ਇਨਸਾਨ ਨਹੀਂ ਹਨ। ਉਹ ਜਾਣਬੁਝ ਕੇ ਅਜਿਹਾ ਨਹੀਂ ਕਰ ਸਦਕਾ। ਲੜਾਈ ‘ਚ ਉਹ ਅੱਗੇ ਆ ਜਾਂਦਾ ਹੈ। ਸ਼ਹਿਨਾਜ਼ ਬਾਰੇ ਬੋਲਦੇ ਹੋਏ ਅਬੁ ਨੇ ਕਿਹਾ ਕਿ ਉਹ ਨਾਟਕ ਕਰਦੀ ਹੈ।