ਨਵੀਂ ਦਿੱਲੀ: ਬਿੱਗ ਬੌਸ ਦੇ ਘਰ 'ਚ ਹਰ ਸੀਜ਼ਨ ਕੋਈ ਨਾ ਕੋਈ ਜੋੜੀ ਜ਼ਰੂਰ ਬਣਦੀ ਹੈ। ਇਸ ਸੀਜ਼ਨ 'ਚ ਵੀ ਅਜਿਹਾ ਹੀ ਦੇਖਣ ਨੂੰ ਮਿਲ ਰਿਹਾ ਹੈ। ਹਿਮਾਂਸ਼ੀ ਖੁਰਾਨਾ ਦੇ ਘਰ 'ਚੋਂ ਬਾਹਰ ਆਉਣ ਤੋਂ ਪਹਿਲਾਂ ਅਸੀਮ ਰਿਆਜ਼ ਨੇ ਆਪਣੇ ਦਿਲ ਦੀ ਗੱਲ ਹਿਮਾਂਸ਼ੀ ਅੱਗੇ ਰੱਖ ਦਿੱਤੀ ਸੀ। ਉਸ ਵੇਲੇ ਤਾਂ ਹਿਮਾਂਸ਼ੀ ਨੇ ਇਹ ਕਹਿ ਕੇ ਟਾਲ ਦਿੱਤਾ ਸੀ ਕਿ ਬਿੱਗ ਬੌਸ ਦੇ ਘਰ ਬਾਹਰ ਕੋਈ ਉਸ ਦਾ ਇੰਤਜ਼ਾਰ ਕਰ ਰਿਹਾ ਹੈ, ਜਿਸ ਨਾਲ ਉਸ ਨੇ ਵਿਆਹ ਕਰਵਾਉਣਾ ਹੈ।


ਘਰ ਤੋਂ ਬਾਹਰ ਹੋਣ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਕਿ ਹਿਮਾਂਸ਼ੀ ਦਾ ਆਪਣੇ ਬੁਆਏਫ੍ਰੈਂਡ ਨਾਲ ਬ੍ਰੇਕਅਪ ਹੋ ਗਿਆ ਹੈ, ਜਿਸ ਤੋਂ ਬਾਅਦ ਅਕਸਰ ਹਿਮਾਂਸ਼ੀ ਨੂੰ ਆਸੀਮ ਲਈ ਸਪੋਰਟ ਕਰਦੇ ਵੇਖਿਆ ਗਿਆ। ਕਿਤੇ ਨਾ ਕਿਤੇ ਇਹ ਵੀ ਦੇਖਣ ਨੂੰ ਮਿਲ ਰਿਹਾ ਸੀ ਕਿ ਸ਼ਾਇਦ ਹਿਮਾਂਸ਼ੀ ਦੇ ਦਿਲ 'ਚ ਵੀ ਆਸੀਮ ਲਈ ਕੁਝ ਹੈ।


ਹੁਣ ਹਿਮਾਂਸ਼ੀ ਖੁਰਾਨਾ ਇੱਕ ਵਾਰ ਫਿਰ ਬਿੱਗ ਬੌਸ ਦੇ ਘਰ 'ਚ ਗਈ। ਹਿਮਾਂਸ਼ੀ ਨੂੰ ਦੇਖਦਿਆਂ ਹੀ ਆਸੀਮ ਖੁਸ਼ੀ ਨਾਲ ਝੂਮ ਉੱਠਦੇ ਹਨ। ਇਸ ਦੀ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਆਸੀਮ ਹਿਮਾਂਸ਼ੀ ਨੂੰ ਘੁੱਟ ਕੇ ਗਲ਼ ਨਾਲ ਲਾ ਲੈਂਦੇ ਹਨ। ਇਸ ਤੋਂ ਬਾਅਦ ਉਹ ਗੋਡਿਆਂ ਭਾਰ ਬਹਿ ਕੇ ਸਾਰੇ ਘਰਦਿਆਂ ਸਾਹਮਣੇ ਹਿਮਾਂਸ਼ੀ ਨੂੰ ਵਿਆਹ ਲਈ ਪ੍ਰਪੋਜ਼ ਕਰਦੇ ਹਨ। ਇਸ ਦੌਰਾਨ ਹਿਮਾਂਸ਼ੀ ਵੀ ਬੇਹੱਦ ਖੁਸ਼ ਨਜ਼ਰ ਆ ਰਹੀ ਹੈ।