ਬਿੱਗ ਬੌਸ-13: ਸਲਮਾਨ ਦੀ ਫਰਮਾਈਸ਼ ਪੂਰੀ ਕਰੇਗੀ ਪੰਜਾਬੀ ਅਦਾਕਾਰਾ ਸ਼ਹਿਨਾਜ਼ ਗਿੱਲ
ਏਬੀਪੀ ਸਾਂਝਾ | 05 Oct 2019 04:19 PM (IST)
‘ਬਿੱਗ ਬੌਸ-13’ ਬੇਹੱਦ ਮਜ਼ੇਦਾਰ ਸਾਬਿਤ ਹੋ ਰਿਹਾ ਹੈ। ਅਜਿਹੇ ‘ਚ ਸਾਰੀ ਆਡੀਅੰਸ ਇਸ ਸ਼ੋਅ ਦੇ ਪਹਿਲੇ ਵੀਕਐਂਡ ਵਾਰ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਅੱਜ ਯਾਨੀ ਸ਼ਨੀਵਾਰ ਨੂੰ ਸ਼ੋਅ ਦਾ ਪਹਿਲਾ ਵੀਕਐਂਡ ਵਾਰ ਹੈ ਜਿਸ ‘ਚ ਸਲਮਾਨ ਸਾਰੇ ਕੰਟੈਸਟੈਂਟਸ ਨੂੰ ਮਿਲਣਗੇ ਤੇ ਸਵਾਲਾਂ ਦੇ ਜਵਾਬ ਮੰਗਣਗੇ।
ਮੁੰਬਈ: ‘ਬਿੱਗ ਬੌਸ-13’ ਬੇਹੱਦ ਮਜ਼ੇਦਾਰ ਸਾਬਿਤ ਹੋ ਰਿਹਾ ਹੈ। ਅਜਿਹੇ ‘ਚ ਸਾਰੀ ਆਡੀਅੰਸ ਇਸ ਸ਼ੋਅ ਦੇ ਪਹਿਲੇ ਵੀਕਐਂਡ ਵਾਰ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਅੱਜ ਯਾਨੀ ਸ਼ਨੀਵਾਰ ਨੂੰ ਸ਼ੋਅ ਦਾ ਪਹਿਲਾ ਵੀਕਐਂਡ ਵਾਰ ਹੈ ਜਿਸ ‘ਚ ਸਲਮਾਨ ਸਾਰੇ ਕੰਟੈਸਟੈਂਟਸ ਨੂੰ ਮਿਲਣਗੇ ਤੇ ਸਵਾਲਾਂ ਦੇ ਜਵਾਬ ਮੰਗਣਗੇ। ਦੱਸਿਆ ਜਾ ਰਿਹਾ ਹੈ ਕਿ ਇਸ ਵਾਰ ਸ਼ੋਅ ‘ਚ ਕੁਝ ਮਜ਼ੇਦਾਰ ਕਿੱਸੇ ਹੋਣਗੇ। ਸਲਮਾਨ ਕਰਵਾਉਣਗੇ ਸ਼ਹਿਨਾਜ਼ ਤੋਂ ਡਾਂਸ: ਸ਼ੋਅ ਦੇ ਪ੍ਰੀਮੀਅਰ ‘ਚ ਸਲਮਾਨ ਖ਼ਾਨ ਨੂੰ ਆਪਣੀਆਂ ਗੱਲਾਂ ਨਾਲ ਇੰਪ੍ਰੈਸ ਕਰਨ ਵਾਲੀ ਪੰਜਾਬੀ ਅਦਾਕਾਰਾ ਸ਼ਹਿਨਾਜ਼ ਗਿੱਲ ਨੂੰ ਪੰਜਾਬ ਦੀ ਕੈਟਰੀਨਾ ਕੈਫ ਕਿਹਾ ਜਾਂਦਾ ਹੈ। ਅਜਿਹੇ ‘ਚ ਸਲਮਾਨ ਇੱਕ ਵਾਰ ਫੇਰ ਤੋਂ ਸ਼ਹਿਨਾਜ਼ ਨਾਲ ਖੂਬ ਗੱਲਾਂ ਕਰਦੇ ਨਜ਼ਰ ਆਉਣਗੇ ਅਤੇ ਸ਼ਹਿਨਾਜ਼ ਅੱਗੇ ਇੱਕ ਗਾਣੇ ‘ਤੇ ਡਾਂਸ ਕਰਨ ਦੀ ਫਰਮਾਇਸ਼ ਵੀ ਰੱਖਣਗੇ। ਸ਼ਹਿਨਾਜ਼ ਅਤੇ ਸਲਮਾਨ ਦੀ ਟਵੀਨਿੰਗ: ਇਸ ਦੇ ਨਾਲ ਹੀ ਸਲਮਾਨ ਅਤੇ ਸ਼ਹਿਨਾਜ਼ ਇੱਕ ਜਿਹੇ ਕਲਰ ਯਾਨੀ ਡਾਰਕ ਮੈਰੂਨ ਕਲਰ ਦੀ ਕਾਸਟਿਊਮ ‘ਚ ਨਜ਼ਰ ਆਉਣਗੇ। ਇਸ ‘ਤੇ ਸ਼ਹਿਨਾਜ਼, ਸਲਮਾਨ ਨੂੰ ਕਹਿੰਦੀ ਹੈ ਕਿ ਉਹ ਸ਼ਹਿਨਾਜ਼ ਨਾਲ ਟਵੀਨਿੰਗ ਕਰ ਰਹੇ ਹਨ, ਜਿਸ ‘ਤੇ ਸਲਮਾਨ ਦਾ ਜਵਾਬ ਤੁਹਾਨੂੰ ਪਸੰਦ ਆਵੇਗਾ। ਸ਼ਹਿਨਾਜ਼ ਨੇ ਮੰਗਿਆ ਸਲਮਾਨ ਤੋਂ ਫ਼ਿਲਮਾਂ ‘ਚ ਕੰਮ: ਸਲਮਾਨ ਦੇ ਨਾਲ ਸ਼ਹਿਨਾਜ਼ ਦੀ ਗੱਲਬਾਤ ਸਾਰਿਆਂ ਨੂੰ ਕਾਫੀ ਪਸੰਦ ਆਉਣ ਵਾਲੀ ਹੈ। ਜਿਸ ਤੋਂ ਬਾਅਦ ਸਲਮਾਨ-ਸ਼ਹਿਨਾਜ਼ ਦੇ ਰਿਐਕਸ਼ਨ ਦੇਖਣ ਤੋਂ ਬਾਅਦ ਘਰਵਾਲਿਆਂ ਨੂੰ ਕਹਿੰਦੀ ਹੈ, ‘ਜਾਓ ਟ੍ਰਾਫੀ ਤੁਸੀਂ ਲੈ ਲਓ, ਮੈਨੂੰ ਤਾਂ ਸਲਮਾਨ ਸਰ ਆਪਣੀ ਫ਼ਿਲਮ ‘ਚ ਕੰਮ ਦੇ ਦੇਣਗੇ।” ਅਸਹਿਮਤੀ ‘ਤੇ ਹੋਵੇਗਾ ਸ਼ਾਵਰ: ਸਲਮਾਨ ਵੀਕਐਂਡ ਵਾਰ ‘ਚ ਸਾਰੇ ਕੰਟੈਸਟੈਂਟ ਤੋਂ ਕੁਝ ਸਵਾਲ ਕਰਨ ਵਾਲੇ ਹਨ ਜੋ ਕਿ ਘਰ ਦੇ ਲੋਕਾਂ ਨਾਲ ਜੁੜੇ ਹੋਣਗੇ। ਜੇਕਰ ਇਸ ਜਵਾਬ ਤੋਂ ਬਾਕੀ ਲੋਕ ਅਸਹਿਮਤ ਹੋਏ ਤਾਂ ਉਸ ਸ਼ਖ਼ਸ ‘ਤੇ ਸ਼ਾਵਰ ਕੀਤਾ ਜਾਵੇਗਾ ਜੋ ਆਮ ਪਾਣੀ ਨਾਲ ਨਹੀਂ ਹੋਵੇਗਾ। ਟਾਸਕ ਕੈਂਸਿਲ ਹੋਣ ‘ਤੇ ਸਲਮਾਨ ਦਾ ਗੁੱਸਾ ਵੇਖਣਗੇ ਕੰਟੇਸਟੈਂਟ: ਇਸ ਦੇ ਨਾਲ ਹੀ ਇਸ ਹਫਤੇ ਕੈਂਸਿਲ ਹੋਏ ਟਾਸਕ ਕਰਕੇ ਸਲਮਾਨ ਦਾ ਗੁੱਸਾ ਵੀ ਬਿੱਗ ਬੌਸ 13 ਦੇ ਮੈਂਬਰਾਂ ਨੂੰ ਵੇਖਣ ਨੂੰ ਮਿਲੇਗਾ। ਘਰ ਦੇ ਟਾਸਕ ਰੱਦ ਹੋਣ ਦਾ ਜ਼ਿੰਮੇਦਾਰ ਸ਼ੈਫਾਲੀ ਬੱਗਾ ਨੂੰ ਮੰਨ ਰਹੇ ਹਨ। ਜਿਸ ‘ਚ ਸਲਮਾਨ ਸਭ ‘ਤੇ ਜੰਮ ਕੇ ਬਰਸਣਗੇ। ਇਸ ਦੇ ਨਾਲ ਹੀ ਉਹ ਪਹਿਲੇ ਹੀ ਵੀਕਐਂਡ ਵਾਰ ‘ਚ ਸਭ ਨੂੰ ‘ਗੈਟ ਆਊਟ ਆਫ ਮਾਈ ਹਾਊਸ’ ਵੀ ਕਹਿ ਦੇਣਗੇ।