ਮੁੰਬਈ: 'ਬਿੱਗ ਬੌਸ' ਦਾ 13 ਵਾਂ ਸੀਜ਼ਨ ਹੁਣ ਤੱਕ ਦਾ ਸਭ ਤੋਂ ਪਾਪੁਲਰ ਸੀਜ਼ਨ ਮੰਨਿਆ ਜਾਂਦਾ ਹੈ। ਇਸ ਸੀਜ਼ਨ ਦੇ ਪ੍ਰਤੀਯੋਗੀ ਤੇ ਐਕਸ ਕੰਟੈਸਟੈਂਟ ਕਿਸੇ ਨਾ ਕਿਸੇ ਗੱਲ ਲਈ ਖਬਰਾਂ 'ਚ ਰਹਿੰਦੇ ਹਨ। ਫਿਲਹਾਲ ਬਿੱਗ ਬੌਸ 13 ਦੀ ਐਕਸ ਕੰਟੈਸਟੈਂਟ ਹਿਮਾਂਸ਼ੀ ਸੁਰਖੀਆਂ 'ਚ ਹੈ। ਉਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜਿਸ 'ਚ ਉਹ ਸਲਮਾਨ ਖ਼ਾਨ 'ਤੇ ਇਲਜ਼ਾਮ ਲਾਉਂਦੀ ਨਜ਼ਰ ਆ ਰਹੀ ਹੈ।


ਦਰਅਸਲ, ਹਿਮਾਂਸ਼ੀ ਖੁਰਾਣਾ ਇੱਕ ਵੀਡੀਓ 'ਚ ਮੈਨੀਕਿਓਰ ਕਰਵਾਉਂਦੀ ਹੋਈ ਦਿੱਖ ਰਹੀ ਹੈ। ਵੀਡੀਓ 'ਚ ਹਿਮਾਂਸ਼ੀ ਕਹਿੰਦੀ ਦਿਖਾਈ ਦੇ ਰਹੀ ਹੈ ਕਿ 'ਬਿੱਗ ਬੌਸ' 'ਚ ਭਾਂਡੇ ਧੋ ਕੇ ਹੱਥ ਖਰਾਬ ਹੋ ਜਾਂਦੇ ਹਨ'। ਜਿਵੇਂ ਵੀਡੀਓ 'ਚ ਇੱਕ ਹੋਰ ਵਿਅਕਤੀ ਕਹਿੰਦਾ ਹੈ ਕਿ "ਸਲਮਾਨ ਨੇ ਵੀ ਭਾਂਡੇ ਧੋ ਕੇ ਚੰਗਾ ਡਰਾਮਾ ਕੀਤਾ।" ਇਸ ਦੇ ਜਵਾਬ 'ਚ ਹਿਮਾਂਸ਼ੀ ਕਹਿੰਦੀ ਹੈ, "ਸਲਮਾਨ ਨੇ 630 ਕਰੋੜ ਰੁਪਏ ਲਏ ਹਨ, ਉਹ ਧੋਣਗੇ ਹੀ।"


ਇਸ ਵੀਡੀਓ ਨੂੰ ਆਪਣੇ ਇੰਸਟਾਗ੍ਰਾਮ ਅਕਾਉਂਟ ਤੋਂ ਬਿਗ ਬੌਸ ਫੈਨ ਪੇਜ ਨੇ ਸ਼ੇਅਰ ਕੀਤਾ ਹੈ। ਇਸ ਦੇ ਨਾਲ ਹੀ ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਲੋਕ ਇਸ ਨੂੰ ਕਾਫੀ ਸ਼ੇਅਰ ਕਰ ਰਹੇ ਹਨ। ਇਸ ਦੇ ਨਾਲ ਹੀ ਯੂਜ਼ਰਸ ਇਸ ਵੀਡੀਓ 'ਤੇ ਟਿੱਪਣੀ ਕਰ ਰਹੇ ਹਨ ਤੇ ਆਪਣੀ ਰਾਏ ਦੇ ਰਹੇ ਹਨ।

ਦੱਸ ਦੇਈਏ ਕਿ ਸਲਮਾਨ ਖ਼ਾਨ ਆਪਣੇ ਜਨਮ ਦਿਨ 'ਤੇ ਬਿੱਗ ਬੌਸ ਦੇ ਘਰ ਦੀ ਹਾਲਤ ਨਾਰਾਜ਼ ਹੋ ਖੁਦ ਘਰ 'ਚ ਗਏ ਜਿੱਥੇ ਉਨ੍ਹਾਂ ਨੇ ਭਾਂਡੇ ਧੋਤੇ ਤੇ ਬਾਥਰੂਮ ਦੀ ਸਫਾਈ ਕੀਤੀ। ਸਲਮਾਨ ਦੇ ਭਾਂਡੇ ਧੋਣ ਦੀ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਬਹੁਤ ਵਾਇਰਲ ਹੋਈ ਸੀ।