Asim Riaz On Sidharth Shukla: ਆਸਿਮ ਰਿਆਜ਼ ਮਨੋਰੰਜਨ ਜਗਤ ਦਾ ਮਸ਼ਹੂਰ ਨਾਂ ਹੈ। ਆਸਿਮ ਨੇ ਇੱਕ ਐਕਟਰ, ਮਾਡਲ ਅਤੇ ਰੈਪਰ ਦੇ ਤੌਰ 'ਤੇ ਆਪਣੀ ਪਛਾਣ ਬਣਾਈ ਹੈ। ਉਹ ਕਈ ਮਿਊਜ਼ਿਕ ਵੀਡੀਓਜ਼ ਵਿੱਚ ਨਜ਼ਰ ਆ ਚੁੱਕੇ ਹਨ।ਆਸਿਮ ਨੇ ਬਿੱਗ ਬੌਸ 13 ਦੌਰਾਨ ਵੀ ਕਾਫੀ ਸੁਰਖੀਆਂ ਬਟੋਰੀਆਂ ਸਨ। ਖਾਸ ਤੌਰ 'ਤੇ ਆਸਿਮ ਰਿਆਜ਼ ਅਤੇ ਸਿਧਾਰਥ ਸ਼ੁਕਲਾ ਦੀ ਦੋਸਤੀ ਅਤੇ ਫਿਰ ਨਫਰਤ ਨੇ ਸ਼ੋਅ ਨੂੰ ਕਾਫੀ ਪ੍ਰਸਿੱਧੀ ਦਿੱਤੀ ਸੀ। ਹਾਲ ਹੀ 'ਚ ਇਕ ਮਿਊਜ਼ਿਕ ਈਵੈਂਟ 'ਚ ਆਸਿਮ ਰਿਆਜ਼ ਨੇ ਮਰਹੂਮ ਐਕਟਰ ਸਿਧਾਰਥ ਸ਼ੁਕਲਾ ਨੂੰ ਯਾਦ ਕੀਤਾ। ਉਸ ਨੇ ਇਹ ਵੀ ਦਾਅਵਾ ਕੀਤਾ ਕਿ ਸਿਧਾਰਥ ਦੀ ਜਗ੍ਹਾ ਕੋਈ ਨਹੀਂ ਲੈ ਸਕਦਾ।
ਆਸਿਮ ਰਿਆਜ਼ ਨੇ ਆਪਣੇ ਅਤੇ ਸਿਧਾਰਥ ਸ਼ੁਕਲਾ ਬਾਰੇ ਕੀਤਾ ਇਹ ਦਾਅਵਾ
ਹਾਲ ਹੀ ਵਿੱਚ, ਇੱਕ ਸੰਗੀਤ ਸਮਾਰੋਹ ਵਿੱਚ, ਰੈਪਰ ਆਸਿਮ ਰਿਆਜ਼ ਨੇ ਦਰਸ਼ਕਾਂ ਨਾਲ ਗੱਲਬਾਤ ਕਰਦੇ ਹੋਏ ਇੱਕ ਬੋਲਡ ਅਤੇ ਵੱਡਾ ਬਿਆਨ ਦਿੱਤਾ ਹੈ। ਆਸਿਮ ਰਿਆਜ਼ ਨੇ ਕਿਹਾ, "ਮੇਰੀ ਥਾਂ ਲੈਣ ਵਾਲਾ ਜਾਂ ਸਿਧਾਰਥ ਸ਼ੁਕਲਾ ਦੀ ਥਾਂ ਲੈਣ ਵਾਲਾ ਕੋਈ ਨਹੀਂ ਹੈ।" ਤੁਹਾਨੂੰ ਦੱਸ ਦਈਏ ਕਿ ਬਿੱਗ ਬੌਸ 13 ਸਭ ਤੋਂ ਮਸ਼ਹੂਰ ਸੀਜ਼ਨ ਵਜੋਂ ਜਾਣਿਆ ਜਾਂਦਾ ਹੈ। ਇਸ ਸ਼ੋਅ ਦੌਰਾਨ ਆਸਿਮ ਰਿਆਜ਼ ਅਤੇ ਸਿਧਾਰਥ ਸ਼ੁਕਲਾ ਦੀ ਦੋਸਤੀ ਦੇਖਣ ਨੂੰ ਮਿਲੀ। ਹਾਲਾਂਕਿ ਬਿੱਗ ਬੌਸ ਦੇ ਘਰ ਵਿੱਚ ਰਹਿਣ ਦੌਰਾਨ ਉਹ ਦੋਸਤ ਤੋਂ ਦੁਸ਼ਮਣ ਬਣ ਗਏ ਸਨ, ਪਰ ਪ੍ਰਸ਼ੰਸਕ ਪੂਰੇ ਸੀਜ਼ਨ ਦੌਰਾਨ ਦੋਵਾਂ ਦਾ ਸਮਰਥਨ ਕਰਦੇ ਰਹੇ।
ਆਸਿਮ ਨੇ ਸਿਧਾਰਥ ਨਾਲ ਬਿਤਾਏ ਪਲਾਂ ਦੀ ਵੀਡੀਓ ਕੀਤੀ ਸੀ ਸ਼ੇਅਰ
ਕੁਝ ਮਹੀਨੇ ਪਹਿਲਾਂ, ਰਿਆਜ਼ ਨੇ ਬਿੱਗ ਬੌਸ ਦੇ ਘਰ ਵਿੱਚ ਆਪਣੇ ਦਿਨਾਂ ਨੂੰ ਯਾਦ ਕਰਦੇ ਹੋਏ ਇੱਕ ਵੀਡੀਓ ਅਪਲੋਡ ਕੀਤਾ ਸੀ। ਵੀਡੀਓ 'ਚ ਉਸ ਦੇ ਅਤੇ ਸਿਧਾਰਥ ਦੇ ਖੂਬਸੂਰਤ ਪਲਾਂ ਨੂੰ ਕੈਦ ਕੀਤਾ ਗਿਆ ਹੈ। ਭਾਵਨਾਵਾਂ ਨੂੰ ਜ਼ਾਹਰ ਕਰਨ ਲਈ ਆਸਿਮ ਨੇ ਬੈਕਗ੍ਰਾਊਂਡ ਵਿੱਚ ਫਿਲਮ 'ਸੋਨੂੰ ਕੇ ਟੀਟੂ ਕੀ ਸਵੀਟੀ' ਦੇ ਅਰਿਜੀਤ ਸਿੰਘ ਦਾ ਭਾਵੁਕ ਗੀਤ 'ਤੇਰਾ ਯਾਰ ਹੂੰ ਮੈਂ' ਪਲੇਅ ਕੀਤਾ ਸੀ।
ਵੀਡੀਓ ਸ਼ੇਅਰ ਕਰਨ ਦੇ ਨਾਲ ਹੀ ਆਸਿਮ ਨੇ ਇੱਕ ਭਾਵੁਕ ਕੈਪਸ਼ਨ ਵਿੱਚ ਲਿਖਿਆ, "ਮੈਂ ਸਵੇਰੇ ਬਿੱਗ ਬੌਸ ਦੇ ਸਫਰ ਬਾਰੇ ਇੱਕ ਸੁਪਨਾ ਦੇਖਿਆ ਤੇ ਮੈਂ ਸਿਧਾਰਥ ਨੂੰ ਦੇਖਿਆ। ਉਸ ਦੀ ਬਿੱਗ ਬੌਸ ਕਲਿੱਪ ਦੇਖਣ ਤੋਂ ਬਾਅਦ ਉਹ ਆਇਆ ਤੇ ਮੈਨੂੰ ਗਲ ਲਾ ਲਿਆ। ਮੈਨੂੰ ਹਾਲੇ ਵੀ ਵਿਸ਼ਵਾਸ ਨਹੀਂ ਹੋ ਰਿਹਾ ਹੈ ਸਿਡ ਕਿ ਮੈਨੂੰ ਤੈਨੂੰ ਦੂਜੀ ਸਾਈਡ ਮਿਲਾਂਗਾ।"
ਆਸਿਮ ਰਿਆਜ਼ ਨੂੰ ਬਿੱਗ ਬੌਸ 13 ਤੋਂ ਪਛਾਣ ਮਿਲੀ
ਆਸਿਮ ਰਿਆਜ਼ ਨੇ ਸਲਮਾਨ ਖਾਨ ਦੁਆਰਾ ਹੋਸਟ ਕੀਤੇ ਗਏ ਰਿਐਲਿਟੀ ਸ਼ੋਅ ਬਿੱਗ ਬੌਸ 13 ਤੋਂ ਬਹੁਤ ਪ੍ਰਸਿੱਧੀ ਪ੍ਰਾਪਤ ਕੀਤੀ। ਉਹ ਸ਼ੋਅ ਦਾ ਪਹਿਲਾ ਰਨਰਅੱਪ ਰਿਹਾ ਸੀ। ਉਸਨੇ ਜਲਦੀ ਹੀ ਸੰਗੀਤ ਦੇ ਖੇਤਰ ਵਿੱਚ ਵੀ ਨਾਮ ਕਮਾਇਆ ਅਤੇ ਕਈ ਮਸ਼ਹੂਰ ਗਾਣਿਆਂ ਦੀ ਵੀਡੀਓਜ਼ 'ਚ ਨਜ਼ਰ ਆਇਆ। 'ਆਸਿਮ ਨੇ ਆਵਾਜ਼', 'ਅਬ ਕਿਸੇ ਬਰਬਾਦ ਕਰੋਗੇ', 'ਨਾਈਟਸ ਐਨ ਫਾਈਟਸ' ਅਤੇ ਕਈ ਹਿੱਟ ਗੀਤਾਂ ਨਾਲ ਆਪਣੀ ਪਛਾਣ ਬਣਾਈ ਹੈ।