‘ਬਿੱਗ ਬੌਸ-13’ 'ਚ ਦਲਜੀਤ ਕੌਰ ਦੀ ਬੇਟੇ ਨਾਲ ਐਂਟਰੀ, ਸਲਮਾਨ ਅੱਗੇ ਹੋਈ ਭਾਵੁਕ
ਏਬੀਪੀ ਸਾਂਝਾ | 30 Sep 2019 11:59 AM (IST)
ਬਿੱਗ ਬੌਸ ਦੇ ਇੰਸਟਾਗ੍ਰਾਮ ਪੇਜ਼ 'ਤੇ ਦਲਜੀਤ ਦੀ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਗਿਆ, “ਦਲਜੀਤ ਕੌਰ ਆਈ ਹੈ ਬਿੱਗ ਬੌਸ 13 ‘ਚ ਸਭ ਦਾ ਦਿਲ ਜਿੱਤਣ ਦੇ ਇਰਾਦੇ ਨਾਲ।” ਦੱਸ ਦਈਏ ਕਿ ਦਲਜੀਤ ਕੌਰ ਨੂੰ ਟੀਵੀ ਦੀ ਰਾਣੀ, ਪੰਜਾਬੀ ਕੁੜੀ ਤੇ ਮਲਟੀ ਟਾਸਕਿੰਗ ਮੰਮੀ ਦਾ ਟੈਗ ਦਿੱਤਾ ਗਿਆ ਹੈ।
ਮੁੰਬਈ: ਬੀਤੇ ਦਿਨ ਤੋਂ ਸਲਮਾਨ ਖ਼ਾਨ ਦੇ ਫੇਮਸ ਕੰਟ੍ਰੋਵਰਸ਼ੀਅਲ ਟੀਵੀ ਰਿਐਲਟੀ ਸ਼ੌਅ ਬਿੱਗ-ਬੌਸ ਦੀ ਸ਼ੁਰੂਆਤ ਹੋ ਗਈ ਹੈ। ਇਸ ਵਿੱਚ ਇੱਕ ਜ਼ਮਾਨੇ ਦੀ ਫੇਮਸ ਟੀਵੀ ਐਕਟਰ ਦਲਜੀਤ ਕੌਰ ਨੇ ਵੀ ਦਮਦਾਰ ਐਂਟਰੀ ਲਈ ਹੈ। 36 ਸਾਲਾ ਦਲਜੀਤ ਕੌਰ ਨੇ ਸ਼ੌਅ ‘ਚ ਇਮੋਸ਼ਨਲ ਐਂਟਰੀ ਕੀਤੀ। ਇਸ ਦੇ ਨਾਲ ਹੀ ਦਿਲਜੀਤ ਨੇ ਸਲਮਾਨ ਨੂੰ ਕਿਹਾ ਕਿ ਉਹ ਪਿਆਰ ਦੀ ਭਾਲ ‘ਚ ਬਿੱਗ ਬੌਸ ਦੇ ਘਰ ਆਈ ਹੈ। ਬਿੱਗ ਬੌਸ ਦੇ ਇੰਸਟਾਗ੍ਰਾਮ ਪੇਜ਼ 'ਤੇ ਦਲਜੀਤ ਦੀ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਗਿਆ, “ਦਲਜੀਤ ਕੌਰ ਆਈ ਹੈ ਬਿੱਗ ਬੌਸ 13 ‘ਚ ਸਭ ਦਾ ਦਿਲ ਜਿੱਤਣ ਦੇ ਇਰਾਦੇ ਨਾਲ।” ਦੱਸ ਦਈਏ ਕਿ ਦਲਜੀਤ ਕੌਰ ਨੂੰ ਟੀਵੀ ਦੀ ਰਾਣੀ, ਪੰਜਾਬੀ ਕੁੜੀ ਤੇ ਮਲਟੀ ਟਾਸਕਿੰਗ ਮੰਮੀ ਦਾ ਟੈਗ ਦਿੱਤਾ ਗਿਆ ਹੈ। ਐਕਟਰਸ ਦਲਜੀਤ ਨੇ ਬਿੱਗ ਬੌਸ ‘ਚ ਐਂਟਰੀ ਲਈ ਟੀਵੀ ਸੀਰੀਅਲ ‘ਗੁੱਡਨ’ ਨੂੰ ਵਿਚਕਾਰ ਹੀ ਛੱਡ ਦਿੱਤਾ ਸੀ ਕਿਉਂਕਿ ਉਸ ਮੁਤਾਬਕ ਇਹ ਉਸ ਲਈ ਵੱਡਾ ਮੌਕਾ ਹੈ। ਉਸ ਨੇ 2016 ‘ਚ ਆਪਣੇ ਪਤੀ ਤੋਂ ਤਲਾਕ ਲੈ ਲਿਆ ਸੀ। ਹੁਣ ਆਪਣੇ ਬੇਟੇ ਨਾਲ ਵੱਖ ਰਹਿ ਰਹੀ ਹੈ। ਦਲਜੀਤ ਕੌਰ ਪੰਜਾਬ ਦੇ ਲੁਧਿਆਣਾ ਤੋਂ ਹੈ ਜਿਸ ਦਾ ਜਨਮ 15 ਨਵੰਬਰ, 1982 ਨੂੰ ਹੋਇਆ। ਉਸ ਦੇ ਪਿਤਾ ਆਰਮੀ ‘ਚ ਸੀ। ਦਲਜੀਤ ਨੇ ਆਪਣੇ ਕਰੀਅਰ ਦੀ ਸ਼ੁਰੂਆਤ 2004 ਤੋਂ ਜ਼ੀ ਦੇ ਸੀਰੀਅਲ ‘ਮੰਸ਼ਾ’ ਤੋਂ ਕੀਤੀ ਸੀ। ਦਲਜੀਤ ਦੀ ਪਰਸਨਲ ਲਾਈਫ ਵਿਵਾਦਾਂ ‘ਚ ਰਹੀ ਹੈ। ਉਸ ਨੇ ਆਪਣੇ ਐਕਸ ਹਸਬੈਂਡ ਸ਼ਾਲੀਨ ਭਾਟੀਆ ‘ਤੇ ਕੁੱਟਮਾਰ ਦਾ ਇਲਜ਼ਾਮ ਲਾਇਆ ਸੀ। ਇਸ ਦੀ ਸ਼ਿਕਾਇਤ ਉਸ ਨੇ ਪੁਲਿਸ ਨੂੰ ਕੀਤੀ ਤੇ ਆਪਣੇ ਇੱਕ ਸਾਲ ਦੇ ਬੇਟੇ ਨਾਲ ਉਸ ਦਾ ਘਰ ਛੱਡ ਦਿੱਤਾ। ਦਲਜੀਤ ਤੇ ਸ਼ਾਲੀਨ ਦਾ 2016 ‘ਚ ਤਲਾਕ ਹੋ ਗਿਆ। ਦੋਵਾਂ ਦਾ ਵਿਆਹ 2009 ‘ਚ ਹੋਇਆ ਸੀ।