ਮੁੰਬਈ: ਸਲਮਾਨ ਖ਼ਾਨ ਦਾ ਕੰਟ੍ਰੋਵਰਸ਼ੀਅਲ ਰਿਐਲਟੀ ਸ਼ੋਅ 'ਬਿੱਗ ਬੌਸ 13' 29 ਸਤੰਬਰ ਤੋਂ ਹਰ ਰੋਜ਼ ਰਾਤ 10:30 ਵਜੇ ਆਉਣ ਲਈ ਤਿਆਰ ਹੈ। ਇਸ ਵਾਰ ਸ਼ੋਅ ਦੇ ਘਰ ਨੂੰ ਲੈ ਕੇ ਫੈਨ ਕਾਫੀ ਐਕਸਾਈਟਿਡ ਹਨ। ਇਸ ਨੂੰ ਵੇਖਦੇ ਹੋਏ ਸ਼ੋਅ ਦੇ ਮੇਕਰਸ ਨੇ ਇਸ ਤੋਂ ਪਰਦਾ ਚੁੱਕ ਦਿੱਤਾ ਹੈ। ਉਨ੍ਹਾਂ ਨੇ ਇੱਕ ਵੀਡੀਓ ਰਿਲੀਜ਼ ਕਰ ਘਰ ਦਾ ਟੂਰ ਕਰਵਾਇਆ ਹੈ।


ਦੱਸ ਦਈਏ ਕਿ ਬਿੱਗ ਬੌਸ ਦਾ ਘਰ 18,500 ਵਰਗ ਫੁੱਟ ‘ਚ ਫੈਲਿਆ ਹੋਇਆ ਹੈ ਜਿਸ ‘ਚ 93 ਕੈਮਰੇ ਲੱਗੇ ਹਨ। ਇਸ ਵਾਰ ਰਸੋਈ ਨੂੰ ਕਾਫੀ ਸਿੰਪਲ ਰੱਖਿਆ ਗਿਆ ਹੈ। ਇਸ ‘ਚ 14 ਬੈਡਰੂਮ ਹਨ। ਘਰ ਦੀਆਂ ਕੰਧਾਂ ‘ਤੇ ਜਾਨਵਰਾਂ ਦੀਆਂ ਪੇਂਟਿੰਗਾਂ ਬਣੀਆਂ ਹੋਈਆਂ ਹਨ।

ਇਸ ਦੇ ਨਾਲ ਹੀ ਖ਼ਬਰਾਂ ਹਨ ਕਿ ਹੋਸਟ ਸਲਮਾਨ ਖ਼ਾਨ ਨੂੰ ਸੀਜ਼ਨ-13 ਦੇ ਘਰ ਦੀ ਲੋਕੇਸ਼ਨ ਪਸੰਦ ਨਹੀਂ ਸੀ। ਉਨ੍ਹਾਂ ਨੇ ਕਿਹਾ ਦੀ ਕਿ ਮੁੰਬਈ ਦੇ ਗੋਰੇਗਾਂਵ ਫ਼ਿਲਮ ਸਿਟੀ ‘ਚ ਸ਼ੂਟਿੰਗ ਹੋਣ ਕਰਕੇ ਉਨ੍ਹਾਂ ਨੂੰ ਟ੍ਰੈਵਲ ਕਰਨ ‘ਚ ਕਾਫੀ ਸਮਾਂ ਲੱਗ ਜਾਇਆ ਕਰੇਗਾ।


ਇਸ ਤੋਂ ਪਹਿਲਾਂ ਸ਼ੋਅ ਨੂੰ ਲੈ ਕੇ ਇਹ ਵੀ ਖ਼ਬਰਾਂ ਸੀ ਕਿ ਇਸ ਵਾਰ ਸ਼ੋਅ ਦੇ ਕੰਟੈਸਟੈਂਟ ਸਿਰਫ ਚਾਰ ਹਫਤਿਆਂ ‘ਚ ਹੀ ਫਾਈਨਲ ਵੀਕ ‘ਚ ਪਹੁੰਚ ਜਾਣਗੇ। ਜਦਕਿ ਸਲਮਾਨ ਨੇ ਇਸ ਖ਼ਬਰ ਦਾ ਖੁਦ ਹੀ ਖੰਡਨ ਕੀਤਾ ਹੈ। ਉਨ੍ਹਾਂ ਕਿਹਾ ਕਿ ਸ਼ੋਅ ਪਹਿਲਾਂ ਵਾਲੇ ਫਾਰਮੈਟ ਮੁਤਾਬਕ ਹੀ ਹੋਵੇਗਾ।


ਖ਼ਬਰਾਂ ਦੀ ਮੰਨੀਏ ਤਾਂ ਇਸ ਵਾਰ ਸ਼ੋਅ ‘ਚ ਦੇਬੋਲੀਨਾ ਭੱਟਾਚਾਰੀਆ, ਸਿਧਾਰਥ ਸ਼ੁਕਲਾ, ਰਸ਼ਮੀ ਦੇਸਾਈ, ਦਲਜੀਤ ਕੌਰ, ਸ਼ਿਵਿਨ ਨਾਰੰਗ ਤੇ ਆਰਤੀ ਸਿੰਘ ਜਿਹੇ ਕਲਾਕਾਰ ਹਿੱਸਾ ਲੈ ਸਕਦੇ ਹਨ।