Bigg Boss Angry On Nimrit Kaur Ahluwalia: ਟੀਵੀ ਦਾ ਸਭ ਤੋਂ ਚਰਚਿਤ ਰਿਐਲਿਟੀ ਸ਼ੋਅ ਬਿੱਗ ਬੌਸ 16 (Bigg Boss 16) ਸ਼ੁਰੂ ਹੋ ਗਿਆ ਹੈ। ਸ਼ੋਅ ਵਿੱਚ 16 ਪ੍ਰਤੀਯੋਗੀ ਹਨ। ਇਸ ਵਾਰ ਟੀਵੀ ਦੀ ਨੂੰਹ ਤੋਂ ਲੈਕੇ ਬਾਲੀਵੁੱਡ ਨਿਰਦੇਸ਼ਕ ਤੱਕ ਕਈ ਸਿਤਾਰੇ ਸ਼ਾਮਲ ਹੋਏ ਹਨ। ਸ਼ੋਅ ਦੀ ਸ਼ੁਰੂਆਤ ਹੋਸਟ ਸਲਮਾਨ ਖਾਨ (Salman Khan) ਨੇ 'ਛੋਟੀ ਸਰਦਾਰਨੀ' ਫੇਮ ਨਿਮਰਤ ਕੌਰ ਆਹਲੂਵਾਲੀਆ (Nimrit Kaur Ahluwalia) ਦੇ ਨਾਂ ਦੇ ਐਲਾਨ ਨਾਲ ਕੀਤੀ। ਪਹਿਲੀ ਪ੍ਰਤੀਯੋਗੀ ਹੋਣ ਦੇ ਨਾਤੇ, ਨਿਮਰਤ ਨੂੰ ਬਿੱਗ ਬੌਸ ਵੱਲੋਂ ਵਿਸ਼ੇਸ਼ ਪਾਵਰ ਦਿੱਤੀ ਗਈ ਸੀ। ਬਿੱਗ ਬੌਸ ਨੇ ਨਿਮਰਤ ਨੂੰ ਘਰ ਦੀ ਕਪਤਾਨ ਬਣਾਇਆ ਸੀ ਅਤੇ ਉਸ ਨੂੰ ਸਾਰੇ ਮੁਕਾਬਲੇਬਾਜ਼ਾਂ ਨੂੰ ਕੰਮ ਸੌਂਪਣ ਦੀ ਜ਼ਿੰਮੇਵਾਰੀ ਦਿੱਤੀ ਸੀ ਪਰ ਇਹ ਕੰਮ ਸਹੀ ਢੰਗ ਨਾਲ ਨਾ ਕਰ ਸਕਣ ਕਾਰਨ ਨਿਮਰਤ ਨੂੰ ਪਹਿਲੇ ਦਿਨ ਹੀ ਬਿੱਗ ਬੌਸ ਦੇ ਗੁੱਸੇ ਦਾ ਸ਼ਿਕਾਰ ਹੋਣਾ ਪਿਆ।
ਨਿਮਰਤ ਤੋਂ ਬਾਅਦ ਘਰ 'ਚ ਅਬਦੂ ਰੋਜ਼ਿਕ ਦੀ ਐਂਟਰੀ ਹੋਈ ਅਤੇ ਉਨ੍ਹਾਂ ਨੂੰ ਚੌਪਿੰਗ (chopping) ਦਾ ਕੰਮ ਦਿੱਤਾ ਗਿਆ। ਨਿਮਰਤ ਨੇ ਇਹ ਕੰਮ ਅਬਦੁੱਲ ਤੋਂ ਉਹਦੀ ਮਰਜ਼ੀ ਨਾਲ ਪੁੱਛ ਕੇ ਹੀ ਕੀਤਾ। ਇਸ ਤੋਂ ਬਾਅਦ ਬਿੱਗ ਬੌਸ 'ਚ ਕਈ ਪ੍ਰਤੀਯੋਗੀਆਂ ਨੇ ਐਂਟਰੀ ਕੀਤੀ, ਜਿਨਾਂ ਨਾਲ ਸਲਮਾਨ ਖਾਨ ਮਸਤੀ ਕਰਦੇ ਨਜ਼ਰ ਆਏ। ਇਸ ਦੌਰਾਨ ਨਿਮਰਤ ਨੂੰ ਬਿੱਗ ਬੌਸ ਤੋਂ ਫਿਟਕਾਰ ਵੀ ਪਈ।
ਨਿਮਰਤ ਬਿੱਗ ਬੌਸ ਦੇ ਗੁੱਸੇ ਦਾ ਸ਼ਿਕਾਰ ਹੋਈ
ਇਸ ਦੌਰਾਨ ਬਿੱਗ ਬੌਸ ਨੇ ਨਿਮਰਤ ਨੂੰ ਕਨਫੈਸ਼ਨ ਰੂਮ 'ਚ ਬੁਲਾ ਕੇ ਕਿਹਾ ਕਿ ਉਨ੍ਹਾਂ ਨੇ ਇਸ ਹਫਤੇ ਨਿਮਰਤ ਨੂੰ ਕਪਤਾਨ ਬਣਾ ਕੇ ਵੱਡੀ ਗਲਤੀ ਕੀਤੀ ਹੈ। ਉਹ ਲੋਕਾਂ ਨੂੰ ਕੰਮ ਨਹੀਂ ਸੌਂਪ ਰਹੀ ਬਲਕਿ ਉਨ੍ਹਾਂ ਦੀ ਰਾਏ ਪੁੱਛ ਕੇ ਉਨ੍ਹਾਂ ਦੇ ਕੰਮ ਨੂੰ ਆਸਾਨ ਬਣਾ ਰਹੀ ਹੈ। ਫਿਰ ਨਿਮਰਤ ਨੇ ਬਿੱਗ ਬੌਸ ਨੂੰ ਭਰੋਸਾ ਦਿਵਾਇਆ ਕਿ ਉਹ ਉਸ ਨੂੰ ਨਿਰਾਸ਼ ਨਹੀਂ ਕਰੇਗੀ।
ਕੁਝ ਦੇਰ ਬਾਅਦ ਮਿਸ ਇੰਡੀਆ ਰਨਰਅੱਪ ਮਾਨਿਆ ਸਿੰਘ ਘਰ 'ਚ ਦਾਖਲ ਹੋਈ। ਨਿਮਰਤ ਨੇ ਉਸ ਨੂੰ ਬੈੱਡ ਅਲਾਟ ਕੀਤਾ ਪਰ ਮਾਨਿਆ ਨੇ ਉਸ ਨੂੰ ਲੈ ਕੇ ਬੇਚੈਨੀ ਦਿਖਾਈ ਪਰ ਨਿਮਰਤ ਨੇ ਉਨ੍ਹਾਂ ਦਾ ਬੈਡ ਬਦਲਣ ਤੋਂ ਇਨਕਾਰ ਕਰ ਦਿੱਤਾ। ਨਿਮਰਤ ਅਰਚਨਾ ਨੂੰ ਆਪਣਾ ਬੈਡ ਬਦਲਣ ਲਈ ਕਹਿੰਦੀ ਹੈ ਪਰ ਉਹ ਗੁੱਸੇ ਵਿੱਚ ਆ ਕੇ ਰੌਲਾ ਪਾਉਣ ਲੱਗ ਜਾਂਦੀ ਹੈ ਕਿ ਉਹ ਆਪਣੇ ਬੈਡ ਨਾਲ ਸਮਝੌਤਾ ਨਹੀਂ ਕਰੇਗੀ ਕਿਉਂਕਿ ਉਹ ਹਰ ਰੋਜ਼ ਸਵੇਰੇ ਸ਼ੀਸ਼ਾ ਦੇਖਣਾ ਚਾਹੁੰਦੀ ਹੈ।