MC Stan On His Childhood: 'ਬਿੱਗ ਬੌਸ 16' ਦੇ ਵਿਨਰ ਬਣ ਚੁੱਕੇ ਐਮਸੀ ਸਟੈਨ ਇਨ੍ਹੀਂ ਦਿਨੀਂ ਸੁਰਖੀਆਂ 'ਚ ਹਨ। ਪ੍ਰਸਿੱਧੀ ਦੇ ਮਾਮਲੇ 'ਚ ਉਨ੍ਹਾਂ ਨੇ ਸ਼ਾਹਰੁਖ ਖਾਨ ਤੋਂ ਲੈ ਕੇ ਵਿਰਾਟ ਕੋਹਲੀ ਨੂੰ ਪਿੱਛੇ ਛੱਡ ਦਿੱਤਾ ਹੈ। ਹਾਲਾਂਕਿ, ਉਸਦਾ ਬਚਪਨ ਬਹੁਤ ਮੁਸ਼ਕਲਾਂ ਭਰਿਆ ਸੀ। ਝੁੱਗੀ-ਝੌਂਪੜੀਆਂ ਵਿੱਚ ਕੰਮ ਕਰਨ ਤੋਂ ਲੈ ਕੇ ਗਲਤ ਲੋਕਾਂ ਦੀ ਸੰਗਤ 'ਚ ਪੈਣ ਅਤੇ ਗਰੀਬੀ ਨੂੰ ਦੇਖਦੇ ਹੋਏ ਸਟੈਨ ਨੇ ਛੋਟੀ ਉਮਰ ਵਿੱਚ ਬਹੁਤ ਕੁਝ ਦੇਖਿਆ। ਹੁਣ ਉਸ ਨੇ ਇਸ ਬਾਰੇ ਖੁੱਲ੍ਹ ਕੇ ਗੱਲ ਕੀਤੀ ਹੈ।
ਸਟੈਨ ਨੇ ਸੁਣਾਈ ਗਰੀਬੀ ਦੀ ਕਹਾਣੀ
ਯੂਟਿਊਬਰ ਰਣਵੀਰ ਨਾਲ ਗੱਲਬਾਤ 'ਚ ਐੱਮਸੀ ਸਟੈਨ ਨੇ ਦੱਸਿਆ ਕਿ ਉਹ ਆਪਣੇ ਬਚਪਨ 'ਚ ਜਿਸ ਜਗ੍ਹਾ 'ਤੇ ਰਹਿੰਦੇ ਸਨ, ਉਹ ਬਹੁਤ ਖਰਾਬ ਸੀ। ਉੱਥੇ ਖੂਨ-ਖਰਾਬਾ ਆਮ ਗੱਲ ਸੀ। ਕਸਬੇ ਵਿੱਚ ਜਦੋਂ ਸਾਰੇ ਲੋਕ ਗਲੀਆਂ ਵਿੱਚ ਇਕੱਠੇ ਹੋ ਜਾਂਦੇ ਸਨ ਤਾਂ ਲੋਕ ਗਲਤ ਸਮਝਦੇ ਸਨ, ਪਰ ਕੋਈ ਇਹ ਨਹੀਂ ਜਾਣਦਾ ਸੀ ਕਿ ਉਹ ਆਪਣਾ ਘਰ ਛੱਡ ਕੇ ਕਿਉਂ ਗਲੀਆਂ 'ਚ ਬੈਠਦਾ ਸੀ। ਉਸ ਕਲੋਨੀ ਵਿੱਚ ਲੋਕਾਂ ਦੇ ਘਰ ਬਹੁਤ ਛੋਟੇ ਹਨ। ਕਮਰਾ ਇੰਨਾ ਛੋਟਾ ਹੈ ਕਿ ਉੱਥੇ ਤਿੰਨ ਤੋਂ ਵੱਧ ਕੋਈ ਨਹੀਂ ਰਹਿ ਸਕਦਾ ਸੀ। ਉਸ ਦੇ ਘਰ ਦਾ ਵੀ ਇਹੀ ਹਾਲ ਸੀ। ਇਸ ਕਾਰਨ ਉਨ੍ਹਾਂ ਨੇ ਕਾਫੀ ਸਮਾਂ ਗਲੀਆਂ 'ਚ ਲੋਕਾਂ ਨਾਲ ਬਿਤਾਇਆ।
ਇਸ ਤਰ੍ਹਾਂ ਦਾ ਸੀ ਸਟੈਨ ਦਾ ਬਚਪਨ
ਐਮਸੀ ਸਟੈਨ ਨੇ ਇਹ ਵੀ ਦੱਸਿਆ ਕਿ ਉੱਥੇ ਦੇ ਲੋਕ ਇੰਨੇ ਸ਼ਰਾਰਤੀ ਸਨ ਕਿ ਅੱਧੇ ਕਤਲ ਵੀ ਸਕੂਲ ਵਿੱਚ ਹੀ ਹੋਏ ਸਨ। ਉਸ ਸਮੇਂ ਸਟੈਨ ਬਹੁਤ ਛੋਟਾ ਸੀ। ਮਾਪਿਆਂ ਨੂੰ ਇਹ ਵੀ ਪਤਾ ਨਹੀਂ ਸੀ ਕਿ ਜਿੱਥੇ ਐਮਸੀ ਸਟੇਨ ਪੜ੍ਹਦਾ ਹੈ, ਉੱਥੇ ਅਜਿਹੀ ਹਾਲਤ ਹੈ। ਜਦੋਂ ਮਾਮਲਾ ਕਤਲ ਤੱਕ ਪਹੁੰਚਿਆ ਤਾਂ ਉਸ ਦੇ ਮਾਤਾ-ਪਿਤਾ ਨੇ ਰੈਪਰ ਦਾ ਸਕੂਲ ਬਦਲਿਆ ਅਤੇ ਕੇਵੀ ਵਿਚ ਜਾਣ ਤੋਂ ਬਾਅਦ ਉਸ ਵਿਚ ਕੁਝ ਸੁਧਾਰ ਹੋਇਆ। ਸਟੈਨ ਨੇ ਆਪਣੇ ਬਚਪਨ ਬਾਰੇ ਵੀ ਦੱਸਿਆ ਕਿ ਉਸ ਨੇ ਛੋਟੇ ਹੁੰਦੇ ਤੋਂ ਹੀ ਆਪਣੇ ਸਾਹਮਣ ਕਤਲ ਹੁੰਦੇ ਦੇਖੇ ਸੀ। ਇੱਕ ਵਾਰ ਜਦੋਂ ਉਹ ਬਹੁਤ ਛੋਟਾ ਸੀ ਅਤੇ ਖਿੜਕੀ ਕੋਲ ਬੈਠਾ ਸੀ, ਉਸਨੇ ਇੱਕ ਗੈਂਗਸਟਰ ਨੂੰ ਕਿਸੇ ਨੂੰ ਮਾਰਦੇ ਦੇਖਿਆ। ਇੱਕ ਵਾਰ ਜਨਮ ਦਿਨ ਦੀ ਪਾਰਟੀ ਵਿੱਚ ਕੁੱਝ ਲੋਕਾਂ ਨੇ ਉਸਦੇ ਦੋਸਤ ਦਾ ਕਤਲ ਕਰ ਦਿੱਤਾ ਸੀ। ਇਸ ਕਾਰਨ ਉਹ ਦੋ-ਤਿੰਨ ਦਿਨ ਸੌਂ ਨਹੀਂ ਸਕਿਆ ਸੀ।
ਸਟੈਨ ਨੇ ਆਪਣੇ ਸਕੂਲ ਦੌਰਾਨ ਅਜਿਹੇ ਦਿਨ ਦੇਖੇ
ਐਮਸੀ ਸਟੈਨ ਨੇ ਦੱਸਿਆ ਕਿ ਉਸ ਨੇ ਆਪਣਾ ਪਹਿਲਾ ਗੀਤ ਸਕੂਲੀ ਦਿਨਾਂ ਦੌਰਾਨ ਲਿਖਿਆ ਸੀ। ਉਸ ਨੇ ਆਪਣੀ ਬਸਤੀ ਉੱਪਰ ਗੀਤ ਲਿਖਿਆ ਸੀ। ਸਟੈਨ ਨੇ ਦੱਸਿਆ ਕਿ ਉਨ੍ਹਾਂ ਦੀ ਕਲੋਨੀ ਪੂਰੇ ਪੁਣੇ 'ਚ ਬਦਨਾਮ ਸੀ ਅਤੇ ਇਸ ਨੂੰ ਖਤਰਨਾਕ ਵੀ ਕਿਹਾ ਜਾਂਦਾ ਸੀ। ਉੱਥੇ ਪੈਸਿਆਂ ਦੇ ਲਾਲਚ 'ਚ ਤੁਸੀਂ ਕਿਸੇ ਤੋਂ ਵੀ ਕਤਲ ਕਰਵਾ ਸਕਦੇ ਹੋ। ਇਹੀ ਨਹੀਂ ਸਟੈਨ ਦੀ ਬਸਤੀ 'ਚ ਇੰਨੀਂ ਗਰੀਬੀ ਹੈ ਕਿ ਲੋਕ ਉੱਥੇ ਆਪਣੀ ਮਰਜ਼ੀ ਨਾਲ ਸਿਰਫ ਇਸ ਕਰਕੇ ਜੇਲ੍ਹ ਜਾਣਾ ਜਾਂਦੇ ਹਨ, ਕਿਉਂਕਿ ਘੱਟੋ ਘੱਟ ਉਨ੍ਹਾਂ ਨੂੰ ਜੇਲ੍ਹ ਵਿੱਚ ਦੋ ਵਕਤ ਦੀ ਰੋਟੀ ਤਾਂ ਮਿਲੇਗੀ।
ਸਟੈਨ ਨੇ ਦੱਸਿਆ ਕਿ ਇੱਕ ਦੌਰ ਅਜਿਹਾ ਆਇਆ ਜਦੋਂ ਉਸਨੇ ਆਪਣੇ ਦੋਸਤਾਂ ਦੇ ਪ੍ਰਭਾਵ ਕਾਰਨ ਗਲਤ ਕੰਮ ਕਰਨੇ ਸ਼ੁਰੂ ਕਰ ਦਿੱਤੇ। ਉਹ ਸਟੇਸ਼ਨ ;ਤੇ ਲੋਕਾਂ ਨੂੰ ਧਮਕੀਆਂ ਦਿੰਦਾ ਸੀ ਅਤੇ ਉਨ੍ਹਾਂ ਨਾਲ ਲੁੱਟਾਂ ਖੋਹਾਂ ਕਰਦਾ ਸੀ। ਹਾਲਾਂਕਿ ਬਾਅਦ 'ਚ ਉਸ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ। ਅੱਜ ਉਹ ਆਪਣੇ ਮਾਤਾ-ਪਿਤਾ ਨੂੰ ਆਪਣਾ ਦੋਸਤ ਦੱਸਦਾ ਹੈ। ਸਟੈਨ ਨੇ ਦੱਸਿਆ ਕਿ ਉਸ ਇਲਾਕੇ ਦੇ ਲੋਕਾਂ ਨੂੰ ਪੈਸਿਆਂ ਦੀ ਲੋੜ ਹੁੰਦੀ ਹੈ, ਜਿਸ ਕਰਕੇ ਲੋਕ ਮਜ਼ਬੂਰੀ ਵਿੱਚ ਅਜਿਹਾ ਕੰਮ ਕਰਦੇ ਹਨ।
ਸਲਮਾਨ ਖਾਨ ਨੇ ਸਟੈਨ ਨੂੰ ਦਿੱਤੀ ਇਹ ਨਸੀਹਤ
ਐਮਸੀ ਸਟੈਨ ਨੇ ਇਹ ਵੀ ਦੱਸਿਆ ਕਿ ਸਲਮਾਨ ਖਾਨ ਨੇ ਉਨ੍ਹਾਂ ਨੂੰ ਜ਼ਿੰਦਗੀ ਬਾਰੇ ਕੀ ਸਲਾਹ ਦਿੱਤੀ। ਸਟੈਨ ਨੇ ਦੱਸਿਆ ਕਿ ਉਨ੍ਹਾਂ ਨੂੰ ਭਾਈਜਾਨ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ। ਸਟੈਨ ਨੇ ਦੱਸਿਆ ਕਿ ਜਦੋਂ ਉਹ ਆਫ ਸਕ੍ਰੀਨ ਸਲਮਾਨ ਖਾਨ ਨੂੰ ਮਿਲਣ ਗਏ ਤਾਂ ਉਨ੍ਹਾਂ ਨੂੰ ਲੱਗਾ ਕਿ ਉਹ ਬਹੁਤ ਰੀਅਲ ਹਨ। ਉਸਨੇ ਕਿਹਾ, "ਉਹ ਮੇਰੇ ਨਾਲ ਮੇਰੇ ਘਰ ਵਾਂਗ ਵਿਵਹਾਰ ਕਰ ਰਹੇ ਸੀ। ਉਨ੍ਹਾਂ ਨੇ ਮੈਨੂੰ ਆਪਣਿਆਂ ਵਾਂਗ ਟਰੀਟ ਕੀਤਾ।" ਸਲਮਾਨ ਨੇ ਸਟੈਨ ਨੂੰ ਆਪਣੇ ਮਾਤਾ-ਪਿਤਾ ਲਈ ਘਰ ਖਰੀਦਣ ਲਈ ਵੀ ਕਿਹਾ ਹੈ।