Ankita Lokhande Vicky Jain: ਬਿੱਗ ਬੌਸ 17 ਦੇ ਘਰ ਵਿੱਚ ਅੰਕਿਤਾ ਲੋਖੰਡੇ ਅਤੇ ਉਸਦੇ ਪਤੀ ਵਿੱਕੀ ਜੈਨ ਦਾ ਰਿਸ਼ਤਾ ਹਮੇਸ਼ਾ ਸੁਰਖੀਆਂ ਵਿੱਚ ਰਹਿੰਦਾ ਹੈ। ਇਸ ਜੋੜੇ ਦੇ ਵਿੱਚ ਕਦੇ ਲੜਾਈ ਹੁੰਦੀ ਹੈ ਅਤੇ ਕਦੇ ਪਿਆਰ ਦੇਖਣ ਨੂੰ ਮਿਲਦਾ ਹੈ। ਦੋਵੇਂ ਅਕਸਰ ਇੱਕ ਦੂਜੇ ਨਾਲ ਲੜਦੇ ਨਜ਼ਰ ਆਉਂਦੇ ਹਨ। ਤਾਜ਼ਾ ਐਪੀਸੋਡ 'ਚ ਵੀ ਵਿੱਕੀ ਨੇ ਅੰਕਿਤਾ ਦਾ ਮਜ਼ਾਕ ਉਡਾਇਆ ਸੀ, ਜਿਸ ਕਾਰਨ ਅਦਾਕਾਰਾ ਕਾਫੀ ਗੁੱਸੇ 'ਚ ਆ ਗਈ ਸੀ।  


ਇਹ ਵੀ ਪੜ੍ਹੋ: ਤੁਸੀਂ ਵੀ ਨਵੇਂ ਸਾਲ ਨੂੰ ਬਣਾਉਣਾ ਚਾਹੁੰਦੇ ਹੋ ਸ਼ਾਨਦਾਰ? ਤਾਂ ਹੁਣੇ ਫਾਲੋ ਕਰੋ ਅਦਾਕਾਰਾ ਸਤਿੰਦਰ ਸੱਤੀ ਦੀਆਂ ਇਹ ਗੱਲਾਂ, ਦੇਖੋ ਵੀਡੀਓ


ਅੰਕਿਤਾ ਲੋਖੰਡੇ ਵਿੱਕੀ ਜੈਨ ਦੀਆਂ ਹਰਕਤਾਂ ਤੋਂ ਨਾਰਾਜ਼
ਲੇਟੈਸਟ ਐਪੀਸੋਡ 'ਚ ਇਹ ਸਭ ਉਦੋਂ ਸ਼ੁਰੂ ਹੋਇਆ, ਜਦੋਂ ਈਸ਼ਾ ਮਾਲਵੀਆ ਨੂੰ ਕਸਰਤ ਕਰਦਾ ਦੇਖ ਕੇ ਵਿੱਕੀ ਨੇ ਮਜ਼ਾਕ 'ਚ ਕਹਿ ਦਿੱਤਾ, ਕਿ ਅੰਕਿਤਾ ਅਜਿਹਾ ਕਰਨ ਲਈ ਤਿੰਨ ਲੋਕਾਂ ਦੀ ਮਦਦ ਲਵੇਗੀ। ਜਦੋਂ ਅੰਕਿਤਾ ਨੇ ਬਿੱਗ ਬੌਸ ਦੇ ਘਰ ਦੇ ਬਾਹਰ ਆਪਣੇ ਵਰਕਆਊਟ ਰੂਟੀਨ ਬਾਰੇ ਗੱਲ ਕੀਤੀ ਤਾਂ ਵਿੱਕੀ ਨੇ ਟੋਕਦੇ ਹੋਏ ਇਸ ਨੂੰ ਫਰਜ਼ੀ ਦੱਸਿਆ। ਇਸ ਤੋਂ ਬਾਅਦ ਅੰਕਿਤਾ ਪਰੇਸ਼ਾਨ ਹੋ ਗਈ ਅਤੇ ਉਸ ਨੂੰ ਗੁੱਸਾ ਆ ਗਿਆ। ਉਸ ਨੇ ਆਪਣੇ ਪਤੀ 'ਤੇ ਸਿਰਹਾਣਾ ਚੁੱਕ ਕੇ ਮਾਰਿਆ।









'ਮੈਂ ਬਾਹਰ ਜਾ ਕੇ ਫੈਸਲਾ ਲਵਾਂਗੀ...'
ਇਸ ਤੋਂ ਬਾਅਦ ਮੰਨਾਰਾ ਨੇ ਅੰਕਿਤਾ ਦੀ ਤਾਰੀਫ ਕਰਦੇ ਹੋਏ ਕਿਹਾ ਕਿ ਉਹ ਕਾਫੀ ਹੌਟ ਲੱਗ ਰਹੀ ਸੀ। ਹਾਲਾਂਕਿ ਵਿੱਕੀ ਨੇ ਕਿਹਾ ਕਿ ਉਸ ਨੂੰ ਆਪਣੀ ਪਤਨੀ ਹੌਟ ਨਹੀਂ ਲੱਗਦੀ। ਇਸ ਤੋਂ ਬਾਅਦ ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਅੰਕਿਤਾ ਹੌਟ ਨਹੀਂ ਸਗੋਂ ਕਿਊਟ ਹੈ। ਇਸ ਕਾਰਨ ਅੰਕਿਤਾ ਨੂੰ ਫਿਰ ਗੁੱਸਾ ਆ ਗਿਆ ਅਤੇ ਉਸ ਨੇ ਹੈਰਾਨ ਕਰਨ ਵਾਲੀ ਗੱਲ ਕਹਿ ਕੇ ਤਲਾਕ ਲੈਣ ਦਾ ਇਸ਼ਾਰਾ ਕੀਤਾ।


ਉਸ ਨੇ ਕਿਹਾ, 'ਮੈਨੂੰ ਪਤਾ ਹੈ, ਤੁਹਾਡਾ ਕੰਮ ਹੋ ਗਿਆ ਹੈ ਅਤੇ ਸ਼ੋਅ ਤੋਂ ਬਾਹਰ ਆਉਣ ਤੋਂ ਬਾਅਦ, ਮੈਂ ਵੀ ਇਹ ਫੈਸਲਾ ਲਵਾਂਗੀ'। ਜਦੋਂ ਮੰਨਾਰਾ ਨੂੰ ਪੁੱਛਿਆ ਗਿਆ ਕਿ ਉਹ ਕਿਸ ਫੈਸਲੇ ਦੀ ਗੱਲ ਕਰ ਰਹੀ ਹੈ ਤਾਂ ਪਵਿੱਤਰ ਰਿਸ਼ਤਾ ਦੀ ਅਦਾਕਾਰਾ ਨੇ ਕਿਹਾ, 'ਤੂੰ ਵੀ ਦੇਖੇਗੀ ਮੇਰੀ ਦੋਸਤ। ਤੁਹਾਨੂੰ ਦੱਸ ਦਈਏ ਕਿ ਜਦੋਂ ਤੋਂ ਅੰਕਿਤਾ ਅਤੇ ਵਿੱਕੀ ਨੇ ਬਿੱਗ ਬੌਸ 17 'ਚ ਐਂਟਰੀ ਕੀਤੀ ਹੈ, ਉਦੋਂ ਤੋਂ ਦੋਵਾਂ ਵਿਚਾਲੇ ਕੁਝ ਵੀ ਠੀਕ ਨਹੀਂ ਚੱਲ ਰਿਹਾ ਹੈ। ਯੂਜ਼ਰਸ ਵਿੱਕੀ ਨੂੰ ਉਸ ਦੇ ਵਿਵਹਾਰ ਕਾਰਨ ਕਾਫੀ ਟ੍ਰੋਲ ਵੀ ਕਰਦੇ ਹਨ। 


ਇਹ ਵੀ ਪੜ੍ਹੋ: ਗਿੱਪੀ ਗਰੇਵਾਲ ਨੇ ਜਨਮਦਿਨ 'ਤੇ ਫੈਨਜ਼ ਨੂੰ ਦਿੱਤਾ ਖਾਸ ਤੋਹਫਾ, 'ਵਾਰਨਿੰਗ 2' ਦਾ ਗਾਣਾ 'ਚੰਨ੍ਹ' ਕੀਤਾ ਰਿਲੀਜ਼, ਦੇਖੋ ਜੈਸਮੀਨ ਭਸੀਨ ਨਾਲ ਰੋਮਾਂਟਿਕ ਅੰਦਾਜ਼