Bigg Boss 17: ਮਸ਼ਹੂਰ ਟੀਵੀ ਸ਼ੋਅ ਬਿੱਗ ਬੌਸ 17 ਵਿੱਚ ਇਸ ਹਫ਼ਤੇ ਬਹੁਤ ਸਾਰੀਆਂ ਮਸਾਲੇਦਾਰ ਚੀਜ਼ਾਂ ਦੇਖਣ ਨੂੰ ਮਿਲੀਆਂ। ਵੀਕੈਂਡ ਵਾਰ 'ਤੇ ਵੀ ਸਲਮਾਨ ਖਾਨ ਨੇ ਮੁਕਾਬਲੇਬਾਜ਼ਾਂ ਦਾ ਮਨੋਰੰਜਨ ਕੀਤਾ ਅਤੇ ਉਨ੍ਹਾਂ ਦੀ ਰੱਜ ਕੇ ਕਲਾਸ ਵੀ ਲਾਈ। ਸੈਲੇਬਸ ਦੇ ਸਭ ਤੋਂ ਚੰਗੇ ਦੋਸਤ ਓਰਹਾਨ ਅਵਤਰਮਣੀ ਉਰਫ ਓਰੀ ਨੇ ਸ਼ਨੀਵਾਰ ਦੀ ਵਾਰ ਵਿੱਚ ਸ਼ੋਅ ਵਿੱਚ ਪ੍ਰਵੇਸ਼ ਕੀਤਾ। ਘਰ 'ਚ ਦਾਖਲ ਹੁੰਦੇ ਹੀ ਓਰੀ ਨੇ ਸਾਰਿਆਂ ਨੂੰ ਆਪਣਾ ਫੈਨ ਬਣਾ ਲਿਆ ਸੀ। 

  


ਇਹ ਵੀ ਪੜ੍ਹੋ: ਮੌਤ 'ਤੇ ਅਫਸੋਸ ਕਰਨ ਪਹੁੰਚੇ ਸੰਨੀ ਦਿਓਲ ਹੱਸਦੇ ਨਜ਼ਰ ਆਏ, ਲੋਕਾਂ ਨੇ ਰੱਜ ਕੇ ਲਾਈ ਕਲਾਸ, ਵੀਡੀਓ ਵਾਇਰਲ


ਪਰ ਕੱਲ ਯਾਨੀ ਐਤਵਾਰ ਨੂੰ ਓਰੀ ਸ਼ੋਅ ਤੋਂ ਬਾਹਰ ਹੋ ਗਿਆ ਹੈ। ਜੀ ਹਾਂ, ਓਰੀ ਨੇ ਸਿਰਫ਼ ਇੱਕ ਦਿਨ ਵਿੱਚ ਹੀ ਬਿੱਗ ਬੌਸ ਛੱਡ ਦਿੱਤਾ ਹੈ। ਇਹ ਸੁਣ ਕੇ ਪਰਿਵਾਰ ਵਾਲਿਆਂ ਨੂੰ ਹੀ ਨਹੀਂ ਬਲਕਿ ਦਰਸ਼ਕਾਂ ਨੂੰ ਵੀ ਵੱਡਾ ਝਟਕਾ ਲੱਗਾ ਹੈ। ਆਓ ਜਾਣਦੇ ਹਾਂ ਇਸ ਦਾ ਕੀ ਕਾਰਨ ਹੈ...


ਓਰੀ ਨੂੰ ਇਕ ਦਿਨ 'ਚ ਹੀ ਸ਼ੋਅ 'ਚੋਂ ਕਿਉਂ ਕਰ ਦਿੱਤਾ ਗਿਆ ਬਾਹਰ?
ਦਰਅਸਲ, ਹਰ ਐਤਵਾਰ ਦੀ ਤਰ੍ਹਾਂ ਇਸ ਵਾਰ ਵੀ ਸੋਹੇਲ ਅਤੇ ਅਰਬਾਜ਼ ਦੇ ਨਾਲ ਜਸਟ ਚਿਲ ਸੈਸ਼ਨ ਹੋਇਆ। ਜਿਸ ਵਿੱਚ ਅਰਬਾਜ਼ ਖਾਨ ਅਤੇ ਸੋਹੇਲ ਖਾਨ ਨੇ ਫਿਰ ਪਰਿਵਾਰ ਵਾਲਿਆਂ ਦਾ ਖੂਬ ਮਨੋਰੰਜਨ ਕੀਤਾ ਅਤੇ ਓਰੀ ਖੂਬ ਮਜ਼ਾਕ ਵੀ ਉਡਾਇਆ। ਪਰ ਅਖ਼ੀਰ ਵਿਚ ਜਾਂਦੇ ਸਮੇਂ ਉਹ ਓਰੀ ਨੂੰ ਵੀ ਘਰੋਂ ਬਾਹਰ ਲੈ ਗਏ। ਅਰਬਾਜ਼ ਅਤੇ ਸੋਹੇਲ ਨੇ ਘਰ ਦੇ ਸਾਰੇ ਮੈਂਬਰਾਂ ਨੂੰ ਦੱਸਿਆ ਕਿ ਓਰੀ ਸਿਰਫ ਇੱਕ ਦਿਨ ਲਈ ਸ਼ੋਅ ਵਿੱਚ ਆਏ ਹਨ।









ਓਰੀ ਦੇ ਜਾਣ ਨਾਲ ਪਰਿਵਾਰ ਸਦਮੇ ਵਿੱਚ
ਓਰੀ ਕੋਈ ਵਾਈਲਡ ਕਾਰਡ ਪ੍ਰਤੀਯੋਗੀ ਨਹੀਂ ਹੈ, ਉਹ ਵੀਕੈਂਡ 'ਤੇ ਮੁਕਾਬਲੇਬਾਜ਼ਾਂ ਦਾ ਮਨੋਰੰਜਨ ਕਰਨ ਲਈ ਹੀ ਸ਼ੋਅ 'ਚ ਆਇਆ ਸੀ। ਇਹ ਸੁਣ ਕੇ ਪਰਿਵਾਰ ਦੇ ਸਾਰੇ ਮੈਂਬਰ ਹੈਰਾਨ ਰਹਿ ਗਏ। ਓਰੀ ਜਦੋਂ ਘਰ ਛੱਡ ਕੇ ਬਾਹਰ ਆਇਆ ਬਿੱਗ ਬੌਸ ਘਰ ਦੇ ਕਈ ਮੈਂਬਰ ਉਸ ਦੇ ਜਾਣ ਨਾਲ ਦੁਖੀ ਹੋ ਗਏ।


ਤਿੰਨੋਂ ਘਰ ਵਾਲਿਆਂ ਨੇ ਓਰੀ ਲਈ ਰੱਖੀ ਸੀ ਪਾਰਟੀ
ਤੁਹਾਨੂੰ ਦੱਸ ਦਈਏ ਕਿ ਓਰਹਾਨ ਅਵਤਰਮਣੀ ਉਰਫ ਓਰੀ ਦੇ ਆਉਣ ਨਾਲ ਘਰ 'ਚ ਖੂਬ ਰੌਣਕਾਂ ਲੱਗ ਗਈਆਂ ਸਨ। ਬਿੱਗ ਬੌਸ ਨੇ ਵੀ ਓਰੀ ਦਾ ਖੂਬ ਸਵਾਗਤ ਕੀਤਾ। ਓਰੀ ਦੀ ਆਮਦ ਦਾ ਜਸ਼ਨ ਮਨਾਉਣ ਲਈ ਉਨ੍ਹਾਂ ਨੇ ਘਰ 'ਚ ਪਾਰਟੀ ਵੀ ਰੱਖੀ ਸੀ। 


ਇਹ ਵੀ ਪੜ੍ਹੋ: ਇਸ ਬੀਮਾਰੀ ਕਰਕੇ ਹਿਮਾਂਸ਼ੀ ਖੁਰਾਣਾ ਨੂੰ ਹੋਇਆ ਸੀ ਡਿਪਰੈਸ਼ਨ, ਅਦਾਕਾਰਾ ਨੇ ਖੁਦ ਬਿਆਨ ਕੀਤੀ ਸੀ ਆਪਣੀ ਹਾਲਤ