Ankita Lokhande Angry On Vicky Jain: ਛੋਟੇ ਪਰਦੇ ਦੀ ਲਾਡਲੀ ਨੂੰਹ ਅੰਕਿਤਾ ਲੋਖੰਡੇ (Ankita Lokhande) ਇੰਨੀਂ ਦਿਨੀਂ ਸਲਮਾਨ ਖਾਨ (Salman Khan) ਦੇ ਸ਼ੋਅ 'ਬਿੱਗ ਬੌਸ 17' (Bigg Boss 17) 'ਚ ਨਜ਼ਰ ਆ ਰਹੀ ਹੈ। ਸ਼ੋਅ 'ਚ ਅੰਕਿਤਾ ਦੀ ਪਰਸਨਲ ਲਾਈਫ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਜਦੋਂ ਤੋਂ ਅੰਕਿਤਾ ਨੇ ਆਪਣੇ ਪਤੀ ਵਿੱਕੀ ਜੈਨ (Vicky Jain) ਦੇ ਨਾਲ ਬਿੱਗ ਬੌਸ ਦੇ ਘਰ 'ਚ ਐਂਟਰੀ ਲਈ ਹੈ, ਉਦੋਂ ਤੋਂ ਹੀ ਉਸ ਦਾ ਵਿਆਹੁਤਾ ਰਿਸ਼ਤਾ ਖਰਾਬ ਹੋਣਾ ਸ਼ੁਰੂ ਹੋ ਗਿਆ ਹੈ।
ਇਹ ਵੀ ਪੜ੍ਹੋ: ਸ਼ਾਹਰੁਖ ਖਾਨ ਨੇ ਰਚਿਆ ਇੱਕ ਹੋਰ ਇਤਿਹਾਸ, 'ਡੰਕੀ' ਫਿਲਮ ਨੇ ਅਮਰੀਕਾ 'ਚ ਬਣਾਇਆ ਇਹ ਰਿਕਾਰਡ
ਹਾਲ ਹੀ 'ਚ ਬਿੱਗ ਬੌਸ 17 ਦਾ ਨਵਾਂ ਪ੍ਰੋਮੋ ਜਾਰੀ ਹੋਇਆ ਹੈ, ਜਿਸ ਵਿੱਚ ਅੰਕਿਤਾ ਲੋਖੰਡੇ ਤੇ ਵਿੱਕੀ ਜੈਨ (Ankita Lokhande Vicky Jain) ਨੂੰ ਰਸੋਈ 'ਚ ਕੰਮ ਕਰਦੇ ਦੇਖਿਆ ਜਾ ਸਕਦਾ ਹੈ। ਇਸ ਦਰਮਿਆਨ ਹਮੇਸ਼ਾ ਦੀ ਤਰ੍ਹਾਂ ਵਿੱਕੀ ਜੈਨ ਆਪਣੀ ਪਤਨੀ 'ਤੇ ਅਜਿਹਾ ਕਮੈਂਟ ਕਰ ਦਿੰਦਾ ਹੈ ਕਿ ਉਸ ਦਾ ਦਿਲ ਟੁੱਟ ਜਾਂਦੀ ਹੈ। ਅੰਕਿਤਾ ਆਪਣੇ ਹੱਥ 'ਚ ਫੜਿਆ ਵੇਲਣਾ ਵਿੱਕੀ ਵੱਲ ਕਰਕੇ ਕਹਿੰਦੀ ਹੈ, 'ਹੁਣ ਬਹੁਤ ਜ਼ਿਆਦਾ ਹੋ ਰਿਹਾ ਹੈ। ਮੈਂ ਤੇਨੂੰ ਕਹਿ ਰਹੀ ਹਾਂ ਕਿ ਤੂੰ ਇੱਥੇ ਹੀ ਰੁਕ ਜਾ। ਇਸ ਤੋਂ ਬਾਅਦ ਵਿੱਕੀ ਅੰਕਿਤਾ ਨੂੰ ਮਨਾਉਂਦਾ ਵੀ ਨਜ਼ਰ ਆਉਂਦਾ ਹੈ।' ਇਸ ਐਪੀਸੋਡ ਦਾ ਇੱਕ ਵੀਡੀਓ ਕਲਿੱਪ ਵੀ ਕਾਫੀ ਵਾਇਰਲ ਹੋ ਰਿਹਾ ਹੈ। ਤੁਸੀਂ ਵੀ ਦੇਖੋ:
ਇਸ ਪ੍ਰੋਮੋ 'ਚ ਅੰਕਿਤਾ ਦੇ ਰਵੱਈਏ ਨੂੰ ਦੇਖ ਕੇ ਸਾਫ ਹੈ ਕਿ ਆਖਿਰਕਾਰ ਉਹ ਆਪਣੇ ਪਤੀ ਦੇ ਵਿਵਹਾਰ ਦੇ ਖਿਲਾਫ ਖੜ੍ਹੀ ਹੋ ਗਈ ਹੈ। ਇਸ ਤੋਂ ਪਹਿਲਾਂ ਵਿੱਕੀ ਆਪਣੀ ਪਤਨੀ ਨਾਲ ਆਪਣੇ ਵਿਵਹਾਰ ਨੂੰ ਲੈ ਕੇ ਕਈ ਵਾਰ ਸੁਰਖੀਆਂ 'ਚ ਆ ਚੁੱਕੇ ਹਨ। ਇਸ ਕਾਰਨ ਕਈ ਲੋਕਾਂ ਨੇ ਵਿੱਕੀ ਨੂੰ 'ਜ਼ਹਿਰੀਲੇ ਪਤੀ' ਦਾ ਟੈਗ ਵੀ ਲਗਾ ਦਿੱਤਾ ਸੀ। ਹਾਲਾਂਕਿ, ਅੰਕਿਤਾ ਨੂੰ ਇਸ ਗੱਲ ਲਈ ਵੀ ਟ੍ਰੋਲ ਕੀਤਾ ਗਿਆ ਹੈ ਕਿ ਉਹ ਆਪਣੇ ਲਈ ਸਟੈਂਡ ਨਹੀਂ ਲੈਂਦੀ ਹੈ। ਹੁਣ ਬਿੱਗ ਬੌਸ 17 ਦੇ ਨਵੇਂ ਪ੍ਰੋਮੋ ਨੂੰ ਦੇਖ ਕੇ ਲੱਗਦਾ ਹੈ ਕਿ ਅੰਕਿਤਾ ਨੇ ਆਖਰਕਾਰ ਹਿੰਮਤ ਦਿਖਾਈ ਹੈ।