ਤਿੰਨ ਮਹੀਨੇ ਤੋਂ ਵੱਧ ਚੱਲੇ ਟੀਵੀ ਰਿਐਲਿਟੀ ਸ਼ੋਅ ਬਿੱਗ ਬੌਸ 19 ਦਾ ਫਿਨਾਲੇ ਆਖ਼ਿਰਕਾਰ ਹੋ ਗਿਆ ਹੈ ਅਤੇ ਗੌਰਵ ਖੰਨਾ ਨੇ ਇਸ ਸੀਜ਼ਨ ਦੀ ਟਰਾਫੀ ਆਪਣੇ ਨਾਮ ਕਰ ਲਈ। ਸ਼ੋਅ ਦੀ ਸ਼ੁਰੂਆਤ ਤੋਂ ਹੀ ਗੌਰਵ ਨੂੰ ਮਜ਼ਬੂਤ ਮੁਕਾਬਲੇਬਾਜ਼ ਮੰਨਿਆ ਜਾ ਰਿਹਾ ਸੀ ਅਤੇ ਫਿਨਾਲੇ 'ਚ ਵੀ ਉਸਨੇ ਦਰਸ਼ਕਾਂ ਦਾ ਪਿਆਰ ਜਿੱਤ ਕੇ ਬਾਜ਼ੀ ਮਾਰ ਲਈ।

Continues below advertisement

ਫਿਨਾਲੇ ਵਿੱਚ ਕੜੀ ਟੱਕਰ

ਫਿਨਾਲੇ ਵਿੱਚ ਗੌਰਵ ਖੰਨਾ ਅਤੇ ਫਰਹਾਨਾ ਭੱਟ ਟਾਪ-2 ਕੰਟੈਸਟੈਂਟ ਬਣੇ। ਦੋਵਾਂ ਵਿਚਕਾਰ ਕਾਂਟੇ ਦੀ ਟੱਕਰ ਦੇਖਣ ਨੂੰ ਮਿਲੀ, ਪਰ ਆਖ਼ਿਰ ਵਿੱਚ ਦਰਸ਼ਕਾਂ ਨੇ ਗੌਰਵ ਨੂੰ ਜ਼ਿਆਦਾ ਵੋਟਾਂ ਦੇ ਕੇ ਉਨ੍ਹਾਂ ਨੂੰ ਵਿਜੇਤਾ ਘੋਸ਼ਿਤ ਕਰ ਦਿੱਤਾ।

Continues below advertisement

ਟਾਪ-5 ਵਿੱਚੋਂ ਸਭ ਤੋਂ ਪਹਿਲਾਂ ਇਹ ਹੋਏ ਐਵਿਕਟ

ਫਿਨਾਲੇ ਦੀ ਸ਼ੁਰੂਆਤ ਵਿੱਚ ਸਭ ਤੋਂ ਪਹਿਲਾਂ ਅਮਾਲ ਮਲਿਕ ਸ਼ੋਅ ਤੋਂ ਬਾਹਰ ਹੋਏ। ਸੋਸ਼ਲ ਮੀਡੀਆ 'ਤੇ ਪਹਿਲਾਂ ਤੋਂ ਹੀ ਉਨ੍ਹਾਂ ਦੇ ਐਵਿਕਸ਼ਨ ਦੀ ਚਰਚਾ ਸੀ। ਇਸ ਤੋਂ ਬਾਅਦ ਤਾਨਿਆ ਮਿੱਤਲ ਚੌਥੇ ਸਥਾਨ 'ਤੇ ਐਲੀਮੀਨੇਟ ਹੋਈ। ਉਨ੍ਹਾਂ ਤੋਂ ਬਾਅਦ ਪ੍ਰਣੀਤ ਮੋਰੇ ਵੀ ਘਰ ਤੋਂ ਬਾਹਰ ਹੋ ਗਏ। ਇਨ੍ਹਾਂ ਤਿੰਨਾਂ ਦੇ ਬਾਹਰ ਹੋਣ ਤੋਂ ਬਾਅਦ ਘਰ ਵਿੱਚ ਗੌਰਵ ਖੰਨਾ ਅਤੇ ਫਰਹਾਨਾ ਭੱਟ ਨੇ ਟਾਪ-2 ਵਿੱਚ ਆਪਣੀ ਜਗ੍ਹਾ ਬਣਾਈ।

ਬਿੱਗ ਬੌਸ 19 ਦੇ ਵਿਜੇਤਾ ਨੂੰ ਕੀ ਮਿਲਿਆ?

ਗੌਰ ਕਰਨ ਵਾਲੀ ਗੱਲ ਹੈ ਕਿ ਪਿਛਲੇ ਸਾਲ ਬਿੱਗ ਬੌਸ 18 ਦਾ ਖਿਤਾਬ ਜਿੱਤਣ ‘ਤੇ ਕਰਣਵੀਰ ਮਹਰਾ ਨੂੰ 50 ਲੱਖ ਰੁਪਏ ਪ੍ਰਾਈਜ਼ ਮਨੀ ਮਿਲੀ ਸੀ। 17ਵੇਂ ਸੀਜ਼ਨ ਵਿੱਚ ਵੀ ਮੁਨਵਰ ਫ਼ਾਰੂਕੀ ਨੂੰ 50 ਲੱਖ ਰੁਪਏ ਹੀ ਦਿੱਤੇ ਗਏ ਸਨ। ਇਸ ਵਾਰ ਵੀ ਗੌਰਵ ਖੰਨਾ ਨੂੰ ਬਿਗ ਬਾਸ 19 ਜਿੱਤਣ ‘ਤੇ ਇਨਾਮ ਵਜੋਂ 50 ਲੱਖ ਰੁਪਏ ਦੀ ਪ੍ਰਾਈਜ਼ ਮਨੀ ਮਿਲੀ।

ਸੀਜ਼ਨ ਕਦੋਂ ਸ਼ੁਰੂ ਹੋਇਆ ਸੀ?

ਬਿਗ ਬਿੱਗ ਬੌਸ 19 ਦੀ ਸ਼ੁਰੂਆਤ 24 ਅਗਸਤ ਨੂੰ ਹੋਈ ਸੀ। ਇਹ ਸੀਜ਼ਨ ਤਿੰਨ ਮਹੀਨੇ ਤੋਂ ਵੱਧ ਸਮੇਂ ਤੱਕ ਲਗਾਤਾਰ ਦਰਸ਼ਕਾਂ ਦਾ ਮਨੋਰੰਜਨ ਕਰਦਾ ਰਿਹਾ। ਹਰ ਹਫ਼ਤੇ ਨਵੇਂ ਟਾਸਕ, ਡਰਾਮਾ, ਝਗੜੇ ਅਤੇ ਟਵਿਸਟਾਂ ਨੇ ਸ਼ੋਅ ਨੂੰ ਦਿਲਚਸਪ ਬਣਾਈ ਰੱਖਿਆ। ਫਿਨਾਲੇ 'ਚ ਸਲਮਾਨ ਖਾਨ ਨੇ ਟਰਾਫੀ ਗੌਰਵ ਨੂੰ ਸੌਂਪਦਿਆਂ ਉਨ੍ਹਾਂ ਨੂੰ ਚੈਂਪੀਅਨ ਘੋਸ਼ਿਤ ਕੀਤਾ।

ਸੋਸ਼ਲ ਮੀਡੀਆ 'ਤੇ ਗੌਰਵ ਖੰਨਾ ਸ਼ੁਰੂਆਤ ਤੋਂ ਹੀ ਬਹੁਤ ਲੋਕਪ੍ਰਿਯ ਰਹੇ। ਟਵਿੱਟਰ ਅਤੇ ਇੰਸਟਾਗ੍ਰਾਮ 'ਤੇ ਲੋਕਾਂ ਨੇ ਉਨ੍ਹਾਂ ਨੂੰ “Winning Gaurav Khanna” ਕਹਿ ਕੇ ਵੱਡਾ ਸਮਰਥਨ ਦਿੱਤਾ। ਉਨ੍ਹਾਂ ਦੀ ਸ਼ਾਂਤ, ਸਮਝਦਾਰ ਅਤੇ ਸੰਜਮ ਗੇਮ ਰਣਨੀਤੀ ਨੇ ਦਰਸ਼ਕਾਂ ਦੇ ਦਿਲ ਜਿੱਤਣ ਵਿੱਚ ਵੱਡੀ ਭੂਮਿਕਾ ਨਿਭਾਈ। ਘਰ ਦੇ ਝਗੜਿਆਂ ਵਿੱਚ ਉਹ ਘੱਟ ਪੈਂਦੇ ਸਨ, ਪਰ ਟਾਸਕਾਂ ਅਤੇ ਦਿਮਾਗੀ ਖੇਡਾਂ ਵਿੱਚ ਬਹੁਤ ਮਜ਼ਬੂਤ ਨਜ਼ਰ ਆਏ। ਸਲਮਾਨ ਖਾਨ ਨੇ ਵੀ ਉਨ੍ਹਾਂ ਦੇ ਧੀਰਜ ਅਤੇ ਸੰਤੁਲਨ ਦੀ ਖ਼ਾਸ ਸਰਾਹਨਾ ਕੀਤੀ।

ਕੁੱਲ ਮਿਲਾਕੇ

ਗੌਰਵ ਖੰਨਾ ਦੀ ਜਿੱਤ ਸਿਰਫ਼ ਵੋਟਾਂ ਦੀ ਨਹੀਂ, ਸਗੋਂ ਉਨ੍ਹਾਂ ਦੀ ਸ਼ਖ਼ਸੀਅਤ, ਵਰਤਾਅ ਅਤੇ ਇਮਾਨਦਾਰ ਖੇਡ ਦੀ ਵੀ ਜਿੱਤ ਹੈ। ਫਰਹਾਨਾ ਭੱਟ ਨੇ ਵੀ ਫਿਨਾਲੇ ਤੱਕ ਪਹੁੰਚ ਕੇ ਆਪਣੇ ਲਈ ਇੱਕ ਮਜ਼ਬੂਤ ਥਾਂ ਬਣਾਈ। ਬਿੱਗ ਬੌਸ 19 ਆਪਣੀ ਰੋਮਾਂਚਕਤਾ, ਟਵਿਸਟਾਂ ਅਤੇ ਡਰਾਮੇ ਕਾਰਨ ਯਾਦਗਾਰ ਰਿਹਾ ਅਤੇ ਗੌਰਵ ਖੰਨਾ ਨੇ ਇਸ ਸਫ਼ਰ ਦਾ ਅੰਤ ਵਿਜੇਤਾ ਵਜੋਂ ਕੀਤਾ।