Ajaz Khan Jail Experience: ਬਿੱਗ ਬੌਸ 7 ਦੇ ਪ੍ਰਤੀਯੋਗੀ ਰਹਿ ਚੁੱਕੇ ਏਜਾਜ਼ ਖਾਨ ਨੂੰ 26 ਮਹੀਨਿਆਂ ਬਾਅਦ ਜੇਲ੍ਹ ਤੋਂ ਰਿਹਾਅ ਕੀਤਾ ਗਿਆ। ਏਜਾਜ਼ ਨਸ਼ੀਲੇ ਪਦਾਰਥਾਂ ਦੇ ਮਾਮਲੇ ਚ 26 ਮਹੀਨਿਆਂ ਤੋਂ ਮੁੰਬਈ ਦੀ ਆਰਥਰ ਰੋਡ ਜੇਲ੍ਹ ਵਿੱਚ ਬੰਦ ਸੀ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਏਜਾਜ਼ ਨੇ ਦੱਸਿਆ ਸੀ ਕਿ ਉਹ ਉੱਥੇ ਦੀ ਹਾਲਤ ਦੇਖ ਕੇ ਡਿਪ੍ਰੈਸ਼ਨ ਵਿੱਚ ਚਲਾ ਗਿਆ ਸੀ। ਅਦਾਕਾਰ ਨੇ ਦੱਸਿਆ ਕਿ ਕਿਸ ਤਰ੍ਹਾਂ 400 ਲੋਕ ਇੱਕੋ ਟਾਇਲਟ ਦੀ ਵਰਤੋਂ ਕਰਦੇ ਸਨ, ਅਜਿਹੀਆਂ ਕਈ ਚੀਜ਼ਾਂ ਦੇਖ ਕੇ ਏਜਾਜ਼ ਦੀ ਰੂਹ ਕੰਬ ਗਈ ਸੀ। 19 ਜੂਨ ਨੂੰ ਜੇਲ੍ਹ ਤੋਂ ਰਿਹਾਅ ਹੋਇਆ ਇਹ ਅਦਾਕਾਰ ਹੁਣ ਆਪਣੀ ਪੁਰਾਣੀ ਜ਼ਿੰਦਗੀ ਵਿੱਚ ਵਾਪਸ ਆ ਰਿਹਾ ਹੈ। ਹਾਲ ਹੀ 'ਚ ਅਦਾਕਾਰ ਨੇ ਮੀਡੀਆ ਨਾਲ ਗੱਲਬਾਤ ਕੀਤੀ, ਜਿਸ 'ਚ ਉਨ੍ਹਾਂ ਨੇ ਜੇਲ ਦੇ ਅੰਦਰ ਦੇ ਹੈਰਾਨ ਕਰਨ ਵਾਲੇ ਹਾਲਾਤ ਦੱਸੇ।
ਉਸ ਨੇ ਇਹ ਵੀ ਦੱਸਿਆ ਕਿ ਉੱਥੇ ਉਹ ਰਾਜ ਕੁੰਦਰਾ, ਸ਼ਾਹਰੁਖ ਖਾਨ ਦੇ ਬੇਟੇ ਆਰੀਅਨ ਖਾਨ ਅਤੇ ਅਭਿਨੇਤਾ ਅਰਮਾਨ ਕੋਹਲੀ ਨੂੰ ਮਿਲੇ ਸਨ। ਅਦਾਕਾਰ ਨੇ ਦੱਸਿਆ ਕਿ ਉਥੇ ਖਾਣਾ ਇੰਨਾ ਖਰਾਬ ਸੀ ਕਿ ਇਸ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਸੀ। ਦਾਲਾਂ ਵਿੱਚ ਚੂਹੇ ਨਿਕਲਦੇ ਸਨ, ਹੋਰ ਤਾਂ ਹੋਰ ਰੋਟੀਆਂ ਨੂੰ ਕੀੜੇ ਲੱਗੇ ਹੁੰਦੇ ਸੀ, ਦਾਲ 'ਚ ਕੀੜੇ ਹੁੰਦੇ ਸੀ। ਚੌਲ ਪੱਥਰ ਵਰਗੇ ਸਨ ਅਤੇ ਪਖਾਨੇ ਵੀ ਬੇਹੱਦ ਗੰਦੇ ਸਨ। ਇਸ ਤੋਂ ਕੈਦੀ ਰਾਤ ਨੂੰ ਭੇਡ ਬੱਕਰੀਆਂ ਵਾਂਗ ਸੌਂਦੇ ਸੀ। 800 ਕੈਦੀਆਂ ਦੀ ਸਮਰੱਥਾ ਵਾਲੀ ਜੇਲ੍ਹ 'ਚ 3000 ਕੈਦੀ ਹਨ, ਤਾਂ ਤੁਸੀਂ ਖੁਦ ਸੋਚ ਸਕਦੇ ਹੋ ਕਿ ਕੀ ਹਾਲਾਤ ਹੋ ਸਕਦੇ ਹਨ।
ਇਸ ਲਈ ਜਦੋਂ ਏਜਾਜ਼ ਜੇਲ ਵਿਚ ਆਰੀਅਨ ਖਾਨ, ਰਾਜ ਕੁੰਦਰਾ ਅਤੇ ਅਰਮਾਨ ਕੋਹਲੀ ਨੂੰ ਮਿਲੇ ਤਾਂ ਉਸ ਨੇ ਉਨ੍ਹਾਂ ਦੀ ਮਦਦ ਕੀਤੀ ਅਤੇ ਉਨ੍ਹਾਂ ਨੂੰ ਵਧੀਆ ਖਾਣਾ ਦਿੱਤਾ । ਇਜਾਜ਼ ਨੇ ਕਿਹਾ, 'ਜਦੋਂ ਉਹ ਲੋਕ ਅੰਦਰ ਆਏ ਤਾਂ ਮੈਂ ਉਨ੍ਹਾਂ ਲਈ ਜੋ ਵੀ ਹੋ ਸਕਿਆ, ਕੀਤਾ । ਮੈਂ ਉਨ੍ਹਾਂ ਨੂੰ ਪਾਣੀ ਬਿਸਕੁਟ ਦਿੱਤੇ। ਤੁਸੀਂ ਇਸ ਤੋਂ ਵੱਧ ਅੰਦਰ ਕੁਝ ਨਹੀਂ ਦੇ ਸਕਦੇ ਕਿਉਂਕਿ ਉਹ ਬਾਅਦ ਵਿੱਚ ਆਏ ਸਨ, ਮੈਂ ਪਹਿਲਾਂ ਹੀ ਉੱਥੇ ਸੀ, ਇਸ ਲਈ ਮੇਰੇ ਕੋਲ ਇਹ ਚੀਜ਼ਾਂ ਸਨ ।'
ਇਹ ਵੀ ਪੜ੍ਹੋ: ਖੁਸ਼ਖਬਰੀ, ਕੈਨੇਡਾ 'ਚ ਸਰਕਾਰੀ ਨੌਕਰੀ ਕਰਨ ਦਾ ਮੌਕਾ, ਸਤਿੰਦਰ ਸੱਤੀ ਨੇ ਵੀਡੀਓ ਸ਼ੇਅਰ ਕਰ ਦਿੱਤੀ ਜਾਣਕਾਰੀ