Bigg Boss 17: ਅੰਕਿਤਾ ਲੋਖੰਡੇ ਨੇ ਬਿੱਗ ਬੌਸ 17 ਵਿੱਚ ਆਪਣੇ ਪਤੀ ਵਿੱਕੀ ਜੈਨ ਨਾਲ ਕਰਵਾ ਚੌਥ ਦਾ ਤਿਉਹਾਰ ਮਨਾਇਆ। ਅੰਕਿਤਾ ਨੇ ਦਿਨ ਭਰ ਵਰਤ ਰੱਖਿਆ ਅਤੇ ਸ਼ਾਮ ਨੂੰ ਚੰਦਰਮਾ ਦੇ ਨਾਲ ਛਾਨਣੀ ਨਾਲ ਪਤੀ ਵਿੱਕੀ ਨੂੰ ਦੇਖ ਕੇ ਵਰਤ ਤੋੜਿਆ। ਬਿੱਗ ਬੌਸ 17 ਦੇ ਘਰ ਵਿੱਚ ਵੀ ਕਰਵਾ ਚੌਥ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ।
ਦੁਲਹਨ ਵਾਂਗ ਸਜੀ ਨਜ਼ਰ ਆਈ ਅੰਕਿਤਾ ਲੋਖੰਡੇ
ਦਰਅਸਲ, ਮਸ਼ਹੂਰ ਟੀਵੀ ਅਭਿਨੇਤਰੀਆਂ ਅੰਕਿਤਾ ਅਤੇ ਐਸ਼ਵਰਿਆ ਨੇ ਬਿੱਗ ਬੌਸ ਦੇ ਘਰ ਵਿੱਚ ਹੀ ਆਪਣੇ ਪਤੀਆਂ ਲਈ ਵਰਤ ਰੱਖਿਆ ਅਤੇ ਚੰਦ ਨੂੰ ਦੇਖ ਕੇ ਆਪਣਾ ਵਰਤ ਤੋੜ ਲਿਆ। ਇਸ ਨਾਲ ਜੁੜਿਆ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।
ਬਿੱਗ ਬੌਸ ਦੇ ਘਰ ਵਿੱਚ ਅਦਾਕਾਰਾ ਨੇ ਕਰਵਾ ਚੌਥ ਮਨਾਇਆ
ਅੰਕਿਤਾ ਲੋਖੰਡੇ ਨੇ ਆਪਣੇ ਪਤੀ ਵਿੱਕੀ ਜੈਨ ਲਈ ਕਰਵਾ ਚੌਥ ਦਾ ਵਰਤ ਰੱਖਿਆ, ਜਿਸ ਦੌਰਾਨ ਅਦਾਕਾਰਾ ਨੇ ਲਾਲ ਰੰਗ ਦੀ ਸਾੜੀ ਪਾਈ ਅਤੇ ਵਿੱਕੀ ਜੈਨ ਨੇ ਗੂੜ੍ਹੇ ਹਰੇ ਰੰਗ ਦੀ ਸ਼ੇਰਵਾਨੀ ਪਾਈ। ਅੰਕਿਤਾ ਲਾਲ ਸਾੜੀ 'ਚ ਕਾਫੀ ਖੂਬਸੂਰਤ ਲੱਗ ਰਹੀ ਸੀ। ਇਸ ਜੋੜੀ ਨੇ ਬਿੱਗ ਬੌਸ ਦੇ ਘਰ ਵਿੱਚ ਕਰਵਾ ਚੌਥ ਦਾ ਵਰਤ ਪੂਰੀਆਂ ਰਸਮਾਂ ਨਾਲ ਮਨਾਇਆ।
ਤੁਹਾਨੂੰ ਦੱਸ ਦਈਏ ਕਿ ਫੈਨਜ਼ ਨੂੰ ਹਮੇਸ਼ਾ ਹੀ ਸੋਸ਼ਲ ਮੀਡੀਆ 'ਤੇ ਅੰਕਿਤਾ ਅਤੇ ਵਿੱਕੀ ਦੇ ਰੋਮਾਂਟਿਕ ਪਲ ਦੇਖਣ ਨੂੰ ਮਿਲਦੇ ਹਨ। ਜਿਸ ਤੋਂ ਬਾਅਦ ਜਦੋਂ ਇਹ ਜੋੜੀ ਬਿੱਗ ਬੌਸ 'ਚ ਆਈ ਤਾਂ ਪ੍ਰਸ਼ੰਸਕਾਂ ਨੂੰ ਲੱਗਣ ਲੱਗਾ ਕਿ ਸ਼ੋਅ 'ਚ ਉਨ੍ਹਾਂ ਦਾ ਰੋਮਾਂਟਿਕ ਪੱਖ ਦੇਖਣ ਨੂੰ ਮਿਲੇਗਾ। ਪਰ ਬਿੱਗ ਬੌਸ ਵਿੱਚ ਉਨ੍ਹਾਂ ਦੀ ਲੜਾਈ ਦੇਖਣ ਨੂੰ ਮਿਲ ਰਹੀ ਹੈ।
ਬਿੱਗ ਬੌਸ ਦੇ ਘਰ 'ਚ ਸਭ ਤੋਂ ਕਲੇਸ਼ ਕਰਦਾ ਹੈ ਇਹ ਕੱਪਲ
ਅੰਕਿਤਾ ਅਤੇ ਵਿੱਕੀ ਸਾਰਾ ਸਮਾਂ ਲੜਦੇ ਨਜ਼ਰ ਆਉਂਦੇ ਹਨ। ਬਿੱਗ ਬੌਸ ਦੇ ਘਰ 'ਚ ਵਿੱਕੀ ਜੈਨ ਅਤੇ ਅੰਕਿਤਾ ਵਿਚਾਲੇ ਕਈ ਲੜਾਈਆਂ ਹੋ ਚੁੱਕੀਆਂ ਹਨ। ਵਿੱਕੀ ਹਮੇਸ਼ਾ ਹੀ ਅੰਕਿਤਾ 'ਤੇ ਖਿਝਦਾ ਨਜ਼ਰ ਆਉਂਦਾ ਹੈ।
ਇਹ ਵੀ ਪੜ੍ਹੋ: 2018 'ਚ ਸਭ ਨੂੰ ਲੱਗਿਆ ਸ਼ਾਹਰੁਖ ਦਾ ਕਰੀਅਰ ਖਤਮ, 4 ਸਾਲ ਬਾਅਦ ਧਮਾਕੇਦਾਰ ਵਾਪਸੀ ਕਰ ਫਿਰ ਬਣੇ ਕਿੰਗ ਖਾਨ