Bigg Boss; ਬਿੱਗ ਬੌਸ 'ਚ ਨਜ਼ਰ ਆ ਚੁੱਕੀ ਇਕ ਅਭਿਨੇਤਰੀ-ਮਾਡਲ ਨੇ ਦਿੱਲੀ ਦੇ ਤਿਗੜੀ ਥਾਣੇ 'ਚ ਆਪਣੇ ਦੋਸਤ 'ਤੇ ਬਲਾਤਕਾਰ ਦਾ ਮਾਮਲਾ ਦਰਜ ਕਰਵਾਇਆ ਹੈ। ਪੀੜਤ ਅਭਿਨੇਤਰੀ ਅਤੇ ਮਾਡਲ ਮੁਤਾਬਕ ਦੋਸ਼ੀ ਦੋਸਤ ਨੇ ਵਿਆਹ ਦੇ ਬਹਾਨੇ ਉਸ ਨਾਲ ਜ਼ਬਰਦਸਤੀ ਸਰੀਰਕ ਸਬੰਧ ਬਣਾਏ।


ਇਹ ਵੀ ਪੜ੍ਹੋ: ਪੰਜਾਬੀ ਇੰਡਸਟਰੀ 'ਚੋਂ ਪਹਿਲੀ ਵਾਰ ਉੱਠੀ ਭਾਨਾ ਸਿੱਧੂ ਲਈ ਆਵਾਜ਼, ਗਾਇਕ ਕਾਕਾ ਨੇ ਸ਼ੇਅਰ ਕੀਤੀ ਪੋਸਟ


ਕੀ ਹੈ ਪੂਰਾ ਮਾਮਲਾ?
ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਅਭਿਨੇਤਰੀ ਨੇ ਦੋਸ਼ ਲਗਾਇਆ ਹੈ ਕਿ ਦੋਸ਼ੀ ਉਸ ਨੂੰ ਸਾਲ 2022 ਤੋਂ ਜਾਣਦਾ ਸੀ। ਸਾਲ 2023 'ਚ ਜਦੋਂ ਉਹ ਦਿੱਲੀ 'ਚ ਸੀ ਤਾਂ ਦੋਸ਼ੀ ਨੇ ਉਸ ਨੂੰ ਕਿਹਾ- ਮੇਰਾ ਦੋਸਤ ਤੁਹਾਨੂੰ ਮਿਲਣਾ ਚਾਹੁੰਦਾ ਹੈ ਅਤੇ ਉਹ ਉਸ ਨੂੰ ਮਿਲਣ ਦੀ ਜ਼ਿੱਦ ਕਰਨ ਲੱਗਾ।


ਵਿਆਹ ਦੇ ਬਹਾਨੇ ਜਬਰੀ ਬਣਾਏ ਸਰੀਰਕ ਸਬੰਧ
ਪੀੜਤਾ ਦਾ ਦੋਸ਼ ਹੈ ਕਿ ਜਦੋਂ ਦੋਸ਼ੀ ਉਸ ਨੂੰ ਮਿਲਣ ਆਇਆ ਤਾਂ ਉਹ ਖੁਦ ਸਾਮਾਨ ਲੈ ਕੇ ਆਇਆ, ਜਿਸ ਵਿਚ ਕੁਝ ਖਾਣ-ਪੀਣ ਦਾ ਸਾਮਾਨ ਵੀ ਸੀ, ਜਿਸ ਤੋਂ ਬਾਅਦ ਉਸ ਨੇ ਸ਼ਰਾਬ ਪੀਤੀ। ਜਿਸ ਤੋਂ ਬਾਅਦ ਪੀੜਤਾ ਦੇ ਮਨ੍ਹਾ ਕਰਨ ਦੇ ਬਾਵਜੂਦ ਦੋਸ਼ੀ ਨੇ ਉਸ ਨਾਲ ਸਰੀਰਕ ਸਬੰਧ ਬਣਾਏ। ਮੁਲਜ਼ਮ ਨੇ ਸਬੰਧ ਬਣਾਉਣ ਤੋਂ ਪਹਿਲਾਂ ਉਸ ਨਾਲ ਵਿਆਹ ਦਾ ਵਾਅਦਾ ਕੀਤਾ ਸੀ।


ਪੀੜਤਾ ਦਾ ਦੋਸ਼ ਹੈ ਕਿ ਦੋਸ਼ੀ ਵਿਆਹ ਦੇ ਨਾਂ 'ਤੇ ਉਸ ਤੋਂ ਲਗਾਤਾਰ ਨਗਨ ਵੀਡੀਓ ਅਤੇ ਤਸਵੀਰਾਂ ਮੰਗਦਾ ਰਿਹਾ। ਜਦੋਂ ਵੀ ਪੀੜਤਾ ਨੇ ਉਸ ਨਾਲ ਵਿਆਹ ਦੀ ਗੱਲ ਕੀਤੀ ਤਾਂ ਉਹ ਵੀਡੀਓ ਵਾਇਰਲ ਕਰਨ ਦੀ ਧਮਕੀ ਦਿੰਦਾ ਸੀ।


ਕੁੱਟਮਾਰ ਕਰਨ ਅਤੇ ਪੈਸੇ ਲੈਣ ਦਾ ਵੀ ਦੋਸ਼
ਪੀੜਤਾ ਦਾ ਦੋਸ਼ ਹੈ ਕਿ ਦੋਸ਼ੀ ਨੇ ਉਸ ਦਾ ਗਰਭਪਾਤ ਵੀ ਕਰਵਾਇਆ ਗਿਆ ਸੀ। ਉਸ ਨੇ ਪੀੜਤਾ ਦੀ ਕੁੱਟਮਾਰ ਕੀਤੀ ਅਤੇ ਪੈਸੇ ਵੀ ਲੈ ਲਏ। ਪੁਲਿਸ ਨੇ ਪੀੜਤਾ ਦੀ ਸ਼ਿਕਾਇਤ ਦੇ ਆਧਾਰ 'ਤੇ ਧਾਰਾ 376/506 ਆਈਪੀਸੀ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।


ਤੁਹਾਨੂੰ ਦੱਸ ਦਈਏ ਕਿ ਬਿੱਗ ਬੌਸ ਦੇ 17ਵੇਂ ਸੀਜ਼ਨ ਦਾ ਗ੍ਰੈਂਡ ਫਿਨਾਲੇ 28 ਜਨਵਰੀ ਨੂੰ ਹੋਇਆ ਸੀ। ਇਸ ਕਾਰਨ ਬਿੱਗ ਬੌਸ ਕਾਫੀ ਸੁਰਖੀਆਂ 'ਚ ਹੈ। ਸਟੈਂਡਅੱਪ ਕਾਮੇਡੀਅਨ ਮੁਨੱਵਰ ਫਾਰੂਕੀ ਇਸ ਸ਼ੋਅ ਦੇ ਜੇਤੂ ਬਣੇ। ਉਡਾਰੀਆ ਦੇ ਅਭਿਨੇਤਾ ਅਭਿਸ਼ੇਕ ਕੁਮਾਰ ਪਹਿਲੇ ਰਨਰ ਅੱਪ ਰਹੇ। ਦੱਖਣੀ ਅਦਾਕਾਰਾ ਅਤੇ ਪ੍ਰਿਅੰਕਾ ਚੋਪੜਾ ਦੀ ਚਚੇਰੀ ਭੈਣ ਮੰਨਾਰਾ ਚੋਪੜਾ ਸੈਕਿੰਡ ਰਨਰ ਅੱਪ ਰਹੀ। 


ਇਹ ਵੀ ਪੜ੍ਹੋ: ਜਦੋਂ ਸ਼੍ਰੀਦੇਵੀ ਨੂੰ ਮਨਾਉਣ ਲਈ ਅਮਿਤਾਭ ਬੱਚਨ ਨੇ ਕੀਤੀ ਸੀ ਫੁੱਲਾਂ ਦੀ ਬਰਸਾਤ, ਜਾਣੋ ਬਿੱਗ ਬੀ ਤੋਂ ਕਿਉਂ ਨਾਰਾਜ਼ ਦੀ ਅਦਾਕਾਰਾ