ਮੁੰਬਈ: ਬਿਗ ਬੌਸ ਫੇਮ ਵਿਕਾਸ ਪਾਠਕ ਯਾਨੀ ਹਿੰਦੁਸਤਾਨੀ ਭਾਉ ਨੂੰ ਮੁੰਬਈ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਹਿੰਦੁਸਤਾਨੀ ਭਾਉ ਮੁੰਬਈ ਦੇ ਸ਼ਿਵਾਜੀ ਪਾਰਕ ਵਿੱਚ ਟੈਸਟ ਕਰ ਰਹੇ ਸਨ। ਜਿਸ ਤੋਂ ਬਾਅਦ ਮੁੰਬਈ ਪੁਲਿਸ ਨੇ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਹੈ। ਉਹ 12 ਵੀਂ ਜਮਾਤ ਦੇ ਬੱਚਿਆਂ ਦੀ ਪ੍ਰੀਖਿਆ ਰੱਦ ਕਰਵਾਉਣ ਲਈ ਪ੍ਰਦਰਸ਼ਨ ਕਰ ਰਹੇ ਸੀ। ਇਸਦੇ ਨਾਲ ਹੀ ਉਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਬੱਚਿਆਂ ਦੀ ਸਕੂਲ ਦੀ ਫੀਸ ਵੀ ਮੁਆਫ਼ ਕੀਤੀ ਜਾਵੇ।


ਸੋਸ਼ਲ ਮੀਡੀਆ 'ਤੇ ਆਪ ਸਭ ਨੇ ਕਦੇ ਨਾ ਕਦੇ ਹਿੰਦੁਸਤਾਨੀ ਭਾਉ ਦੀਆ ਵੀਡਿਓਜ਼ ਦੇਖੀਆਂ ਹੋਣਗੀਆਂ। ਹਾਲ ਦੇ ਵਿਚ ਉਨ੍ਹਾਂ ਦਾ ਇੰਸਟਾਗ੍ਰਾਮ ਅਕਾਊਂਟ ਭੜਕਾਊ ਪੋਸਟਾਂ ਦੇ ਕਾਰਨ ਸਸਪੈਂਡ ਕਰ ਦਿੱਤਾ ਗਿਆ ਸੀ। ਹਿੰਦੁਸਤਾਨੀ ਭਾਉ ਜਿਨ੍ਹਾਂ ਨੂੰ ਉਨ੍ਹਾਂ ਦੇ ਅਸਲੀ ਨਾਮ ਵਿਕਾਸ ਪਾਠਕ ਕਰਕੇ ਘੱਟ ਜਾਣਿਆ ਜਾਂਦਾ ਹੈ ਉਹ ਬਿਗ ਬੌਸ ਦੇ 13 ਵੇ ਸੀਜ਼ਨ ਵਿਚ ਨਜ਼ਰ ਆ ਚੁੱਕੇ ਹਨ।


ਬਿਗ ਬੌਸ ਹਾਊਸ ਦੇ ਵਿਚ ਵੀ ਭਾਉ ਆਪਣੀ ਬੇਬਾਕੀ ਕਰਕੇ ਚਰਚਿਤ ਰਹਿੰਦੇ ਸਨ। ਪਿਛਲੇ ਸਾਲ ਵੀ ਹਿੰਦੁਸਤਾਨੀ ਭਾਉ ਏਕਤਾ ਕਪੂਰ ਦੇ OTT ਪਲੇਟਫਾਰਮ ALT ਬਾਲਾਜੀ ਦੇ ਕੰਟੈਂਟ ਦੇ ਵਿਰੋਧ ਨੂੰ ਲੈ ਕੇ ਚਰਚਾ ਦੇ ਵਿਚ ਰਹੇ ਸਨ। ਉਸ ਵੇਲੇ ਭਾਉ ਨੇ ਏਕਤਾ 'ਤੇ ਦੋਸ਼ ਲਗਾਇਆ ਸੀ ਕਿ ਉਨ੍ਹਾਂ ਵੱਲੋਂ ਦਿਖਾਇਆ ਜਾਂ ਵਾਲਾ ਕੰਟੈਂਟ ਸਮਾਜ ਦੇ ਲਈ ਸਹੀ ਨਹੀਂ ਹੈ |