ਬਿਗ ਬੌਸ 14 ਦੀ ਵਿਨਰ ਰੁਬੀਨਾ ਦਿਲੇਕ ਹੁਣ ਛੋਟੇ ਪਰਦੇ ਤੋਂ ਬਾਅਦ ਵੱਡੇ ਪਰਦੇ 'ਤੇ ਵੀ ਕਮਾਲ ਕਰਦੀ ਨਜ਼ਰ ਆਏਗੀ। ਰੁਬੀਨਾ ਦਿਲੇਕ ਓਨ ਸਕਰੀਨ ਡੈਬਿਊ ਕਰਨ ਜਾ ਰਹੀ ਹੈ। ਮਿਊਜ਼ਿਕ ਕੰਪੋਜ਼ਰ ਪਲਾਸ਼ ਮੁੱਛਲ ਡਾਇਰੈਕਟਰ ਦੇ ਤੌਰ 'ਤੇ ਆਪਣੀ ਸ਼ੁਰੂਆਤ ਕਰਨ ਜਾ ਰਹੇ ਹਨ। ਅਰਧ ਨਾਮ ਦੀ ਫਿਲਮ 'ਚ ਪਲਾਸ਼ ਨੇ ਰੁਬੀਨਾ ਦਿਲੇਕ ਤੇ ਹਿਤੇਨ ਤੇਜਵਾਨੀ ਨੂੰ ਸਾਈਂਨ ਕੀਤਾ ਹੈ। ਦੂਸਰਾ ਰਾਜਪਾਲ ਯਾਦਵ ਵੀ ਫਿਲਮ 'ਚ ਅਹਿਮ ਕਿਰਰ ਕਰਦੇ ਨਜ਼ਰ ਆਉਣਗੇ।
ਟ੍ਰੇਡ ਐਨਾਲਿਸਟ ਅਤੇ ਫਿਲਮ ਕ੍ਰਿਟਿਕ ਤਰਨ ਆਦਰਸ਼ ਨੇ ਟਵੀਟ ਕਰਕੇ ਇਸ ਜਾਣਕਾਰੀ ਨੂੰ ਪ੍ਰਸ਼ੰਸਕਾਂ ਨਾਲ ਸਾਂਝਾ ਕੀਤਾ ਹੈ। ਉਸਨੇ ਆਪਣੇ ਟਵੀਟ ਵਿਚ ਲਿਖਿਆ, "ਰੁਬੀਨਾ ਦਿਲਾਇਕ ਵੱਡੇ ਪਰਦੇ 'ਤੇ ਡੈਬਿਊ ਕਰਨ ਜਾ ਰਹੀ ਹੈ। ਮਿਊਜ਼ਿਕ ਕੰਪੋਜ਼ਰ ਪਲਾਸ਼ ਮੁਛਲ ਫਿਲਮ 'ਅਰਧ' ਰਾਹੀਂ ਨਿਰਦੇਸ਼ਕ ਬਣਨ ਜਾ ਰਹੇ ਹਨ। ਪਲਾਸ਼ ਨੇ ਫਿਲਮ ਲਈ ਹਿਤੇਨ ਤੇਜਵਾਨੀ ਨੂੰ ਸਾਈਨ ਕੀਤਾ ਹੈ।"
ਬਿਗ ਬੌਸ ਸੀਜ਼ਨ 14 ਕਾਰਨ ਰੁਬੀਨਾ ਦਿਲੇਕ ਦੇ ਸਿਤਾਰੇ ਬੁਲੰਦੀਆਂ 'ਤੇ ਹਨ। ਸ਼ੋਅ ਜਿੱਤਣ ਤੋਂ ਬਾਅਦ ਕਈ ਸਾਰੇ ਸਿੰਗਲ ਟ੍ਰੈਕਸ 'ਚ ਇਸ ਅਦਾਕਾਰਾ ਨੇ ਫ਼ੀਚਰ ਕੀਤਾ ਤੇ ਹੁਣ ਫ਼ੀਚਰ ਫਿਲਮ ਰਾਹੀਂ ਰੁਬੀਨਾ ਦਾ ਕਰੀਅਰ ਇਕ ਵੱਖਰੇ ਲੈਵਲ 'ਤੇ ਜਾਏਗਾ। ਫਿਲਮ ਦੀ ਸ਼ੂਟਿੰਗ ਇਸ ਸਾਲ ਸਤੰਬਰ ਮਹੀਨੇ ਤੋਂ ਸ਼ੁਰੂ ਹੋਏਗੀ।