ਸ਼੍ਰੇਯਾ ਘੋਸ਼ਾਲ ਫਿਲਹਾਲ ਆਪਣੇ ਨਵੇਂ ਗੀਤ 'ਅੰਗਨਾ ਮੋਰੇ' ਕਾਰਨ ਕਾਫੀ ਚਰਚਾ 'ਚ ਹੈ। ਪਰ ਇਸ ਗੀਤ ਤੋਂ ਬਾਅਦ ਹੁਣ ਦਰਸ਼ਕਾਂ ਨੂੰ ਸ਼੍ਰੇਯਾ ਦੇ ਅਗਲੇ ਗੀਤ 'Habit' ਦਾ ਵੀ ਬੇਸਬਰੀ ਨਾਲ ਇੰਤਜ਼ਾਰ ਹੈ। ਕਿਉਂਕਿ ਇਸ ਗਾਣੇ 'ਚ ਬਿਗ ਬੌਸ 13 ਦੀ ਹਿੱਟ ਜੋੜੀ ਸਿਡਨਾਜ਼ ਯਾਨੀ ਕਿ ਸ਼ਹਿਨਾਜ਼ ਤੇ ਸਿਧਾਰਥ ਨੇ ਫ਼ੀਚਰ ਕੀਤਾ ਹੈ। 


 


ਇਸ ਗਾਣੇ ਬਾਰੇ ਗੱਲ ਕਰਦਿਆਂ ਸ਼੍ਰੇਯਾ ਘੋਸ਼ਾਲ ਨੇ ਕਿਹਾ ਕਿ ਉਨ੍ਹਾਂ ਨੂੰ ਸਿਧਾਰਥ ਤੇ ਸ਼ਹਿਨਾਜ਼ ਦੀ ਪੋਪੂਲੇਰਿਟੀ ਦਾ ਕਾਫੀ ਇਹਸਾਸ ਹੋਇਆ ਹੈ ਤੇ ਦੋਵੇ ਕਾਫੀ ਹੱਦ ਤੱਕ ਰੀਅਲ ਲਗਦੇ ਹਨ। ਇਸ ਦੇ ਨਾਲ ਹੀ ਸ਼੍ਰੇਯਾ ਨੇ ਕਿਹਾ ਕਿ, ਲੋਕ ਦੋਵਾਂ ਨੂੰ ਬੇਹੱਦ ਪਸੰਦ ਕਰਦੇ ਹਨ ਤੇ ਮੈਂ ਦੋਵਾਂ ਦੇ ਬੇਹਤਰ ਭਵਿੱਖ ਲਈ ਦੁਆ ਕਰਦੀ ਹਾਂ।


 


ਬਾਕੀ ਗੀਤ 'Habit' ਦੀ ਗੱਲ ਕਰੀਏ ਤਾਂ ਇਹ ਜਲਦ ਹੀ ਰਿਲੀਜ਼ ਹੋਣ ਵਾਲਾ ਹੈ। ਜਿਸ 'ਚ ਸਿਡਨਾਜ਼ ਦੀ ਜੋੜੀ ਫਿਰ ਤੋਂ ਦਿਖਾਈ ਦਏਗੀ। ਇਸ ਦਾ ਫੈਨਸ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ ਕਿਉਂਕਿ ਗਾਣੇ ਦੇ ਰਿਲੀਜ਼ ਹੋਣ ਤੋਂ ਪਹਿਲਾ ਹੀ ਇਸਦੀ ਚਰਚਾ ਹਰ ਪਾਸੇ ਹੋ ਰਹੀ ਹੈ।