ਬਿੱਗ ਬੋਸ ਸੀਜ਼ਨ 14 ਦਾ ਆਗਾਜ਼ ਹੋ ਗਿਆ ਹੈ। ਸ਼ੋਅ 'ਚ ਸਲਮਾਨ ਖਾਨ ਦੀ ਦਬੰਗ ਐਂਟਰੀ ਹੋਈ। ਇਸ ਵਾਰ ਸ਼ੋਅ ਦੀ ਥੀਮ ਸਭ ਤੋਂ ਅਲੱਗ ਹੈ। ਬਿੱਗ ਬੌਸ ਦੇ ਐਕਸ ਕੰਟੈਸਟੰਟਸ ਦੀ ਵੀ ਇਸ ਵਾਰ ਸ਼ੋਅ 'ਚ ਐਂਟਰੀ
ਹੋਈ ਹੈ। ਸਿਧਾਰਥ ਸ਼ੁਕਲਾ, ਗੌਹਰ ਖਾਨ ਤੇ ਹਿਨਾ ਖ਼ਾਨ ਵੀ ਸ਼ੋਅ ਦੇ ਪ੍ਰੀਮਿਅਰ 'ਚ ਨਜ਼ਰ ਆਏ। ਇਸ ਵਾਰ ਇਹ ਐਕਸ ਕੰਟੈਸਟੰਟਸ 14 ਦਿਨ ਤੱਕ ਘਰ 'ਚ ਰਹਿਣਗੇ।
ਹੋਈ ਹੈ। ਸਿਧਾਰਥ ਸ਼ੁਕਲਾ, ਗੌਹਰ ਖਾਨ ਤੇ ਹਿਨਾ ਖ਼ਾਨ ਵੀ ਸ਼ੋਅ ਦੇ ਪ੍ਰੀਮਿਅਰ 'ਚ ਨਜ਼ਰ ਆਏ। ਇਸ ਵਾਰ ਇਹ ਐਕਸ ਕੰਟੈਸਟੰਟਸ 14 ਦਿਨ ਤੱਕ ਘਰ 'ਚ ਰਹਿਣਗੇ।
ਸੀਜ਼ਨ 14 ਦੇ ਕੰਟੈਸਟੰਟਸ ਦਾ ਇਮਤਿਹਾਨ ਹੋਵੇਗਾ। ਨਵੇਂ ਮੈਂਬਰ ਦੀ ਐਂਟਰੀ ਦਾ ਫੈਸਲਾ ਵੀ ਐਕਸ ਕੰਟੈਸਟੰਟਸ ਕਰਨਗੇ। ਸੀਜ਼ਨ 14 ਦਾ ਹਿੱਸਾ ਖ਼ਾਸ ਚਿਹਰੇ ਬਣੇ ਹਨ। ਸ਼ੋਅ 'ਚ ਐਜਾਜ਼ ਖ਼ਾਨ, ਨਿੱਕੀ ਤੰਬੋਲੀ ਦੀ ਐਂਟਰੀ ਵੀ ਹੋਈ। ਅਭਿਨਵ ਤੇ ਰੁਬੀਨਾ ਦੀ ਜੋੜੀ ਵੀ ਸ਼ੋਅ 'ਚ ਨਜ਼ਰ ਆਏਗੀ। ਜੈਸਮੀਨ ਭਸੀਨ ਤੇ ਨਿਸ਼ਾਂਤ ਮਿਲਕਾਨੀ ਵੀ ਨਜ਼ਰ ਆਉਣਗੇ।
ਸ਼ੋਅ 'ਚ ਪੰਜਾਬ ਤੋਂ ਸਾਰਾ ਗੁਰਪਾਲ ਤੇ ਸ਼ਹਿਜ਼ਾਦ ਦਿਓਲ ਪੰਜਾਬੀ ਫਲੇਵਰ ਲਿਆਉਣਗੇ। ਸਾਰਾ ਗੁਰਪਾਲ ਪੰਜਾਬ ਦੀ ਮਸ਼ਹੂਰ ਐਕਟ੍ਰੈਸ ਤੇ ਸਿੰਗਰ ਹੈ। ਬਿੱਗ ਬੋਸ ਸੀਜ਼ਨ 14 ਦੀ ਸ਼ੁਰੂਆਤ ਨਾਲ ਰਾਧੇ ਮਾਂ ਦੀ ਐਂਟਰੀ ਨੂੰ ਲੈ ਕੇ ਵੀ ਸਸਪੈਂਸ ਖੁੱਲ੍ਹ ਗਿਆ ਹੈ। ਰਾਧੇ ਮਾਂ ਸੀਜ਼ਨ 14 ਦੀ ਕੰਟੈਸਟੈਂਟ ਨਹੀਂ ਹੋਵੇਗੀ। ਉਂਝ ਗੈਸਟ ਵਜੋਂ ਰਾਧੇ ਮਾਂ ਸ਼ੋਅ 'ਚ ਆਉਂਦੀ ਰਹੇਗੀ।