ਬਿਗ ਬੌਸ ਦੇ ਘਰ ਇਸ ਹਫਤੇ ਕਈ ਏਵਿਕਸ਼ਨਸ ਹੋਏ। ਫਿਨਾਲੇ ਵੀਕ ਅਨੁਸਾਰ ਸਿਰਫ 4 ਕੰਟੈਸਟੇਂਟ ਹੀ ਘਰ ਦੇ ਵਿਚ ਮੌਜੂਦ ਰਹਿਣਗੇ। ਇਸ ਹਫਤੇ ਅਲੀ ਗੋਨੀ ਤੇ ਕਵਿਤਾ ਕੌਸ਼ਿਕ ਦੀ ਏਵਿਕਸ਼ਨ ਤੋਂ ਬਾਅਦ ਹੁਣ ਨਿੱਕੀ ਤੰਬੋਲੀ ਵੀ ਏਵਿਕਟ ਹੋ ਚੁਕੀ ਹੈ। ਸ਼ਨੀਵਾਰ ਨੂੰ ਵੀਕਐਂਡ ਕਾ ਵਾਰ ਐਪੀਸੋਡ 'ਚ ਨਿੱਕੀ ਤੰਬੋਲੀ ਵੀ ਘਰ ਤੋਂ ਏਵਿਕਟ ਹੋ ਗਈ ਹੈ।
ਘੱਟ ਵੋਟਾਂ ਮਿਲਣ ਕਾਰਨ ਨਿੱਕੀ ਤੰਬੋਲੀ ਘਰ ਤੋਂ ਬਾਹਰ ਆ ਗਈ ਹੈ। ਹੁਣ ਘਰ 'ਚ 5 ਕੰਟੈਸਟੇਂਟਸ ਰਾਹੁਲ ਵੈਦਯਾ, ਏਜਾਜ਼ ਖਾਨ, ਅਭਿਨਵ ਸ਼ੁਕਲਾ, ਰੁਬੀਨਾ ਦਿਲਾਇਕ ਤੇ ਜੈਸਮੀਨ ਭਸੀਨ ਮੌਜੂਦ ਹਨ, ਪਰ ਇਨ੍ਹਾਂ 5 'ਚੋ ਕੋਈ ਇਕ ਕੰਟੈਸਟੇਂਟ ਅੱਜ ਦੇ ਐਪੀਸੋਡ 'ਚ ਬਾਹਰ ਹੋ ਜਾਵੇਗਾ।
ਪਰੋਮੋ ਅਨੁਸਾਰ ਵੇਖਿਆ ਜਾਵੇ ਤਾਂ ਸਲਮਾਨ ਖਾਨ ਰਾਹੁਲ ਵੈਦਯਾ ਨੂੰ ਘਰ ਤੋਂ ਬਾਹਰ ਆਉਣ ਲਈ ਕਹਿ ਰਹੇ ਹਨ। 4 ਕੰਟੈਸਟੇਂਟ ਤੋਂ ਬਾਅਦ ਵੀ ਬਿਗ ਬੌਸ ਸੀਜ਼ਨ 14 ਦਾ ਇਹ ਸਫ਼ਰ ਖਤਮ ਨਹੀਂ ਹੋਵੇਗਾ। ਦਰਅਸਲ ਇਨ੍ਹਾਂ 4 ਕੰਟੈਸਟੇਂਟ ਦੀਆਂ ਮੁਸ਼ਕਿਲਾਂ ਵਧਾਉਣ ਲਈ ਪੁਰਾਣੇ ਕੰਟੈਸਟੇਂਟ ਆਉਣਗੇ, ਜੋ ਇਨ੍ਹਾਂ ਨੂੰ ਚੈਲੇਂਜ ਕਰਨਗੇ ਅਤੇ ਇਹ ਪੁਰਾਣੇ ਕੰਟੈਸਟੇਂਟ ਵੀ ਬਿਗ ਬੌਸ ਸੀਜ਼ਨ 14 ਦੀ ਟਰਾਫੀ ਆਪਣੇ ਨਾਮ ਕਰ ਸਕਦੇ ਹਨ।
ਹੁਣ ਬੀਜੇਪੀ ਦੇ ਨਿਸ਼ਾਨੇ 'ਤੇ ਸੈਫ ਅਲੀ ਖਾਨ, ਵਿਧਾਇਕ ਰਾਮ ਕਦਮ ਨੇ ਵੰਗਾਰਿਆ
ਵਿਕਾਸ ਗੁਪਤਾ, ਰਾਖੀ ਸਾਵੰਤ, ਮੰਨੂ ਪੰਜਾਬੀ, ਕਸ਼ਮੀਰਾ ਸ਼ਾਹ, ਆਰਸ਼ੀ ਖਾਨ ਤੇ ਰਾਹੁਲ ਮਹਾਜਨ ਬਿਗ ਬੌਸ 14 ਦੇ ਚੈਲੇੰਜਰਸ ਵਜੋਂ ਘਰ 'ਚ ਐਂਟਰੀ ਲੈਣਗੇ। ਥੀਮ ਅਨੁਸਾਰ ਇਸ ਵਾਰ ਬਿਗ ਬੌਸ ਦਾ ਗੇਮ ਪਲਟ ਚੁੱਕਿਆ ਹੈ। ਹੁਣ ਇਨ੍ਹਾਂ ਚੈਲੇੰਜਰਸ ਨੂੰ ਘਰ ਦੇ ਮੌਜੂਦਾ ਪ੍ਰਤੀਯੋਗੀ ਮਾਤ ਦੇ ਪਾਉਣਗੇ ਜਾਂ ਚੈਲੇੰਜਰਸ 'ਚੋ ਕੋਈ ਇਕ ਬਿਗ ਬੌਸ 14 ਦਾ ਖਿਤਾਬ ਆਪਣੇ ਨਾਮ ਕਰ ਲਵੇਗਾ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
ਜਾਰੀ ਰਹੇਗਾ ਬਿਗ ਬੌਸ ਸੀਜ਼ਨ-14, ਘਰ 'ਚ ਐਂਟਰੀ ਕਰਕੇ ਟਰਾਫੀ ਜਿੱਤ ਸਕਦੇ ਪੁਰਾਣੇ ਕੰਟੈਸਟੇਂਟ
ਏਬੀਪੀ ਸਾਂਝਾ
Updated at:
06 Dec 2020 07:52 PM (IST)
ਬਿਗ ਬੌਸ ਦੇ ਘਰ ਇਸ ਹਫਤੇ ਕਈ ਏਵਿਕਸ਼ਨਸ ਹੋਏ। ਫਿਨਾਲੇ ਵੀਕ ਅਨੁਸਾਰ ਸਿਰਫ 4 ਕੰਟੈਸਟੇਂਟ ਹੀ ਘਰ ਦੇ ਵਿਚ ਮੌਜੂਦ ਰਹਿਣਗੇ। ਇਸ ਹਫਤੇ ਅਲੀ ਗੋਨੀ ਤੇ ਕਵਿਤਾ ਕੌਸ਼ਿਕ ਦੀ ਏਵਿਕਸ਼ਨ ਤੋਂ ਬਾਅਦ ਹੁਣ ਨਿੱਕੀ ਤੰਬੋਲੀ ਵੀ ਏਵਿਕਟ ਹੋ ਚੁਕੀ ਹੈ। ਸ਼ਨੀਵਾਰ ਨੂੰ ਵੀਕਐਂਡ ਕਾ ਵਾਰ ਐਪੀਸੋਡ 'ਚ ਨਿੱਕੀ ਤੰਬੋਲੀ ਵੀ ਘਰ ਤੋਂ ਏਵਿਕਟ ਹੋ ਗਈ ਹੈ।
- - - - - - - - - Advertisement - - - - - - - - -