MC Stan Live Show Cancelled: ਬਿੱਗ ਬੌਸ 16 ਦੇ ਵਿਨਰ ਐਮਸੀ ਸਟੈਨ ਅੱਜ ਕਿਸੇ ਜਾਣ-ਪਛਾਣ ਦਾ ਮੋਹਤਾਜ ਨਹੀਂ ਹੈ। ਇਸ ਸ਼ੋਅ ਨੂੰ ਜਿੱਤਣ ਤੋਂ ਬਾਅਦ ਉਸ ਦੀ ਲੋਕਪ੍ਰਿਅਤਾ ਦੁੱਗਣੀ ਰਫਤਾਰ ਨਾਲ ਵਧੀ ਹੈ। ਸਟੈਨ ਆਪਣੇ ਗੀਤਾਂ ਰਾਹੀਂ ਬਹੁਤ ਮਸ਼ਹੂਰ ਹੈ। ਲੋਕ ਉਸ ਦੇ ਗੀਤ ਸੁਣਨਾ ਪਸੰਦ ਕਰਦੇ ਹਨ। ਪ੍ਰਸ਼ੰਸਕਾਂ ਨੂੰ ਖੁਸ਼ ਕਰਨ ਲਈ ਸਟੈਨ ਇਨ੍ਹੀਂ ਦਿਨੀਂ ਭਾਰਤ ਦੇ ਵੱਖ-ਵੱਖ ਕੋਨਿਆਂ 'ਚ ਲਾਈਵ ਕੰਸਰਟ ਵੀ ਕਰ ਰਹੇ ਹਨ।


ਇਹ ਵੀ ਪੜ੍ਹੋ: ਕਾਰਤਿਕ ਆਰੀਅਨ ਲਾਈਵ ਸ਼ੋਅ ਦੌਰਾਨ ਗੰਭੀਰ ਜ਼ਖਮੀ, ਪਰਫਾਰਮੈਂਸ ਵਿਚਾਲੇ ਐਕਟਰ ਨੇ ਕੀਤਾ ਇਹ ਕੰਮ


ਕੁਝ ਦਿਨ ਪਹਿਲਾਂ ਉਨ੍ਹਾਂ ਨੇ ਹੈਦਰਾਬਾਦ 'ਚ ਇਕ ਕੰਸਰਟ ਕੀਤਾ ਸੀ। ਇਸ ਤੋਂ ਬਾਅਦ ਸ਼ੁੱਕਰਵਾਰ ਨੂੰ ਇੰਦੌਰ 'ਚ ਰੈਪਰ ਦਾ ਮਿਊਜ਼ਿਕ ਕੰਸਰਟ ਹੋਣਾ ਸੀ। ਪਰ ਕਿਸੇ ਕਾਰਨ ਲਾਈਵ ਕੰਸਰਟ ਰੱਦ ਕਰ ਦਿੱਤਾ ਗਿਆ। ਜਾਣਕਾਰੀ ਮੁਤਾਬਕ ਬਜਰੰਗ ਦਲ ਨੇ ਰੈਪਰ ਨੂੰ ਕੁੱਟਮਾਰ ਕਰਨ ਦੀ ਧਮਕੀ ਦਿੱਤੀ ਸੀ। ਇਸ ਖਬਰ ਦੇ ਸਾਹਮਣੇ ਆਉਣ ਤੋਂ ਬਾਅਦ ਸਟੈਨ ਦੇ ਪ੍ਰਸ਼ੰਸਕ ਗੁੱਸੇ ਨਾਲ ਲਾਲ ਹੋ ਗਏ ਹਨ। ਪ੍ਰਸ਼ੰਸਕ ਸਟੈਨ ਨੂੰ ਰੱਜ ਕੇ ਸਪੋਰਟ ਕਰ ਰਹੇ ਹਨ। ਟਵਿੱਟਰ 'ਤੇ 'ਪਬਲਿਕ ਸਟੈਂਡਸ ਵਿਦ ਸਟੈਨ' ਟਰੈਂਡ ਕਰ ਰਿਹਾ ਹੈ। ਜਿਸ 'ਚ ਉਨ੍ਹਾਂ ਦੇ ਪ੍ਰਸ਼ੰਸਕਾਂ ਨੇ ਉਨ੍ਹਾਂ ਦੇ ਪੱਖ 'ਚ ਆਪਣੀ ਗੱਲ ਰੱਖੀ ਹੈ।









ਕੀ ਹੈ ਪੂਰਾ ਮਾਮਲਾ?
ਦਰਅਸਲ, ਦਰਅਸਲ, ਐਮਸੀ ਸਟੈਨ 'ਤੇ ਇਹ ਦੋਸ਼ ਲਗਾਇਆ ਜਾ ਰਿਹਾ ਹੈ ਕਿ ਉਹ ਆਪਣੇ ਰੈਪਾਂ 'ਚ ਗਾਲਾਂ ਕੱਢਦਾ ਹੈ ਤੇ ਔਰਤਾਂ ਬਾਰੇ ਮਾੜਾ ਬੋਲਦਾ ਹੈ। ਇਸ 'ਤੇ ਬਜਰੰਗ ਦਲ ਨੇ ਨਾਰਾਜ਼ਗੀ ਪ੍ਰਗਟਾਈ ਹੈ। ਉਨ੍ਹਾਂ ਦੇ ਸ਼ੋਅ ਦੇ ਰੱਦ ਹੋਣ ਤੋਂ ਬਾਅਦ ਕਈ ਪ੍ਰਸ਼ੰਸਕਾਂ ਨੂੰ ਨਿਰਾਸ਼ਾ ਹੋਈ। ਇਸ ਦੇ ਨਾਲ ਹੀ ਲੋਕਾਂ ਨੇ ਟਵਿਟਰ 'ਤੇ ਐਮਸੀ ਸਟੈਨ ਦਾ ਸਮਰਥਨ ਕੀਤਾ ਹੈ। ਕਈ ਲੋਕਾਂ ਨੇ ਸਵਾਲ ਕੀਤਾ ਹੈ ਕਿ ਬਜਰੰਗ ਦਲ ਦੇ ਬੰਦੇ ਸਟੇਜ 'ਤੇ ਕਿਵੇਂ ਆਏ? ਕਈਆਂ ਨੇ ਇਹ ਵੀ ਦੋਸ਼ ਲਾਇਆ ਕਿ ਕਲਾਕਾਰ ਦੀ ਆਪਣੇ ਦੇਸ਼ ਵਿੱਚ ਕੋਈ ਇੱਜ਼ਤ ਨਹੀਂ ਹੈ। ਸਟੈਨ ਦੇ ਸਮਰਥਨ 'ਚ ਕੁਝ ਵੀਡੀਓਜ਼ ਵੀ ਪੋਸਟ ਕੀਤੀਆਂ ਗਈਆਂ ਹਨ।


ਅਗਲਾ ਟੂਰ ਕਿੱਥੇ ਹੈ?
ਰੈਪਰ ਐਮਸੀ ਸਟੈਨ ਨੇ ਕੁੱਲ 9 ਸ਼ਹਿਰਾਂ ਵਿੱਚ ਇੱਕ ਸੰਗੀਤ ਸਮਾਰੋਹ ਕਰਨਾ ਸੀ, ਜਿਸ ਵਿੱਚ ਚਾਰ ਥਾਵਾਂ ਲਈ ਤਰੀਕਾਂ ਜਾਰੀ ਕਰ ਦਿੱਤੀਆਂ ਗਈਆਂ ਹਨ। ਹੁਣ ਉਹ ਪੰਜ ਹੋਰ ਸ਼ਹਿਰਾਂ ਵਿੱਚ ਮਿਊਜ਼ਿਕ ਕੰਸਰਟ ਕਰਨ ਜਾ ਰਿਹਾ ਹੈ। ਇੰਦੌਰ ਤੋਂ ਬਾਅਦ ਉਨ੍ਹਾਂ ਦਾ ਅਗਲਾ ਕੰਸਰਟ ਨਾਗਪੁਰ 'ਚ ਹੈ। ਇਹ ਸ਼ੋਅ 18 ਮਾਰਚ ਨੂੰ ਹੋਵੇਗਾ। ਇਸ ਤੋਂ ਬਾਅਦ 28 ਅਪ੍ਰੈਲ ਨੂੰ ਅਹਿਮਦਾਬਾਦ, 29 ਨੂੰ ਜੈਪੁਰ, 06 ਨੂੰ ਕੋਲਕਾਤਾ ਅਤੇ 07 ਨੂੰ ਪੁਣੇ 'ਚ ਕੰਸਰਟ ਹੋਣਗੇ।


ਇਹ ਵੀ ਪੜ੍ਹੋ: ਲਾਰੈਂਸ ਬਿਸ਼ਨੋਈ ਨੇ ਸਲਮਾਨ ਖਾਨ ਨੂੰ ਮਾਰਨ ਦੀ ਦਿੱਤੀ ਖੁੱਲੀ ਚੁਣੌਤੀ, ਕਿਹਾ- ਮੈਂ ਨਹੀਂ ਤਾਂ ਕੋਈ ਹੋਰ ਮਾਰ ਦੇਵੇਗਾ