ਚੰਡੀਗੜ੍ਹ: ਪੌਲੀਵੁੱਡ ਅਦਾਕਾਰ ਬਿਨੂੰ ਢਿੱਲੋਂ ਫ਼ਿਲਮਾਂ ਛੱਡ ਨੌਕਰੀ ਦੀ ਤਲਾਸ਼ 'ਚ ਹਨ। ਜੀ ਹਾਂ, ਬਿਨੂੰ ਢਿੱਲੋਂ ਦੀ ਇਸ ਨਵੀਂ ਫੰਨੀ ਵੀਡੀਓ ਨੂੰ ਵੇਖ ਤਾਂ ਇੰਝ ਹੀ ਲੱਗ ਰਿਹਾ ਹੈ ਜਿੱਥੇ ਉਹ ਇੰਟਰਵਿਊ 'ਚ ਸਵਾਲਾਂ ਦੇ ਜਵਾਬ ਦੇ ਰਹੇ ਹਨ। ਵੀਡੀਓ ਵਿੱਚ ਬਿਨੂੰ ਢਿੱਲੋਂ ਨੇ ਇੱਕ ਮਜ਼ੇਦਾਰ ਜਵਾਬ ਦਿੱਤਾ ਜੋ ਕਾਫੀ ਵਾਇਰਲ ਹੋ ਰਿਹਾ ਹੈ। ਜਦ ਇੰਟਰਵਿਊ ਲੈਣ ਵਾਲੇ ਸ਼ਖਸ ਨੇ ਬਿਨੂੰ ਢਿੱਲੋਂ ਤੋਂ ਪੁੱਛਿਆ ਕਿ 'Yahoo' ਦੀ ਖੋਜ ਕਿਸ ਨੇ ਕੀਤੀ ਤਦ ਬਿਨੂੰ ਢਿੱਲੋਂ ਨੇ ਜਵਾਬ ਦਿੱਤਾ 'ਸ਼ਮੀ ਕਪੂਰ'। ਬਿਨੂੰ ਢਿੱਲੋਂ ਨੇ ਕਿਹਾ ਕਿ ਸ਼ਮੀ ਕਪੂਰ ਨੇ ਆਪਣੇ ਇੱਕ ਗਾਣੇ 'ਚ ਕਿਹਾ ਸੀ ,"ਯਾ ਹੂ"। ਬਿਨੂੰ ਢਿੱਲੋਂ ਦਾ ਇਹ ਵੀਡੀਓ ਤੁਹਾਡੇ ਢਿੱਡੀਂ ਪੀੜਾਂ ਪਾ ਦੇਵੇਗਾ। ਬਿਨੂੰ ਢਿੱਲੋਂ ਫਿਲਹਾਲ ਆਪਣੀ ਆਉਣ ਵਾਲੀ ਫ਼ਿਲਮ 'ਫੁੱਫੜ ਜੀ' ਦਾ ਸ਼ੂਟ ਕਰ ਰਹੇ ਹਨ ਜਿੱਥੇ ਸੈੱਟ ਤੋਂ ਉਹ ਆਏ ਦਿਨ ਮਜ਼ੇਦਾਰ ਵੀਡੀਓਜ਼ ਬਣਾ ਪੋਸਟ ਕਰਦੇ ਰਹਿੰਦੇ ਹਨ। ਬਿਨੂੰ ਢਿੱਲੋਂ ਦਾ ਇਹ ਨਵਾਂ ਵੀਡੀਓ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ।
 

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :

Continues below advertisement

 

Android ਫੋਨ ਲਈ ਕਲਿਕ ਕਰੋIphone ਲਈ ਕਲਿਕ ਕਰੋ