Binnu Dhillon In The Lap Of Nature: ਪੰਜਾਬੀ ਕਮੇਡੀਅਨ ਤੇ ਅਦਾਕਾਰ ਬਿਨੂੰ ਢਿੱਲੋਂ ਇੰਨੀਂ ਦਿਨੀਂ ਸੁਰਖੀਆਂ ਵਿੱਚ ਹਨ। ਉਹ ਆਪਣੀ ਫ਼ਿਲਮ `ਕੈਰੀ ਆਨ ਜੱਟਾ 3` ਨੂੰ ਲੈਕੇ ਕਾਫ਼ੀ ਲਾਈਮਲਾਈਟ `ਚ ਹਨ। ਇਸ ਦੇ ਨਾਲ ਨਾਲ ਬਿਨੂੰ ਸੋਸ਼ਲ ਮੀਡੀਆ `ਤੇ ਵੀ ਬਰਾਬਰ ਐਕਟਿਵ ਹਨ। ਉਹ ਆਪਣੇ ਬਿਜ਼ੀ ਸ਼ੈਡਿਊਲ ਦੌਰਾਨ ਫ਼ੈਨਜ਼ ਦਾ ਮਨੋਰੰਜਨ ਕਰਨਾ ਨਹੀਂ ਭੁੱਲਦੇ।

Continues below advertisement


ਬਿਨੂੰ ਢਿੱਲੋਂ ਨੇ ਇੱਕ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਸ਼ੇਅਰ ਕੀਤੀ ਹੈ, ਜਿਸ ਵਿੱਚ ਉਹ ਜੰਗਲਾਂ `ਚ ਨਜ਼ਰ ਆ ਰਹੇ ਹਨ। ਇਸ ਦੌਰਾਨ ਬਿਨੂੰ ਢਿੱਲੋਂ ਕੁਦਰਤ ਦੇ ਨਜ਼ਾਰੇ ਮਾਣਦੇ ਹੋਏ ਨਜ਼ਰ ਆਏ। ਬਿਨੂੰ ਢਿੱਲੋਂ ਦੀ ਇਹ ਪਿਆਰੀ ਵੀਡੀਓ ਪ੍ਰਸ਼ੰਸਕਾਂ ਦਾ ਦਿਲ ਜਿੱਤ ਰਹੀ ਹੈ। ਕਿਉਂਕਿ ਬਿਨੂੰ ਇਸ ਵੀਡੀਓ `ਚ ਸਿਰਫ਼ ਕੁਦਰਤੀ ਨਜ਼ਾਰੇ ਨਹੀਂ ਮਾਣ ਰਹੇ, ਬਲਕਿ ਉਹ ਰੁੱਖਾਂ `ਚ ਆਪਣੇ ਮਾਪਿਆਂ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਦੇ ਨਾਲ ਹੀ ਬਿਨੂੰ ਕੁਦਰਤ ਦੀ ਕਦਰ ਕਰਨ ਤੇ ਇਸ ਨੂੰ ਬਚਾਉਣ ਲਈ ਸਭ ਨੂੰ ਅੱਗੇ ਆਉਣ ਲਈ ਵੀ ਕਿਹਾ। ਬਿਨੂੰ ਨੇ ਵੀਡੀਓ ਸ਼ੇਅਰ ਕਰ ਕੈਪਸ਼ਨ `ਚ ਲਿਖਿਆ, "ਕੁਦਰਤਿ ਕਵਣ ਕਹਾ ਵੀਚਾਰੁ ॥ ਵਾਰਿਆ ਨ ਜਾਵਾ ਏਕ ਵਾਰ ॥ 🙏"   









ਦੱਸ ਦਈਏ ਕਿ ਬਿਨੂੰ ਢਿੱਲੋਂ ਇੰਨੀਂ ਦਿਨੀਂ ਇੰਗਲੈਂਡ ਵਿੱਚ ਹਨ। ਉਹ ਆਪਣੀ ਫ਼ਿਲਮ `ਕੈਰੀ ਆਨ ਜੱਟਾ 3` ਦੀ ਸ਼ੂਟਿੰਗ ਕਰ ਰਹੇ ਸੀ। ਇਸ ਫ਼ਿਲਮ ਦੀ ਸ਼ੂਟਿੰਗ ਹੁਣ ਪੂਰੀ ਹੋ ਚੁੱਕੀ ਹੈ। ਫ਼ਿਲਮ `ਚ ਗਿੱਪੀ ਗਰੇਵਾਲ, ਸੋਨਮ ਬਾਜਵਾ, ਬਿਨੂੰ ਢਿੱਲੋਂ, ਜਸਵਿੰਦਰ ਭੱਲਾ, ਕਰਮਜੀਤ ਅਨਮੋਲ ਤੇ ਨਰੇਸ਼ ਕਥੂਰੀਆ ਮੁੱਖ ਕਿਰਦਾਰਾਂ `ਚ ਨਜ਼ਰ ਆ ਰਹੇ ਹਨ। ਇਸ ਫ਼ਿਲਮ 29 ਜੂਨ 2023 ਨੂੰ ਸਿਨੇਮਾਘਰਾਂ `ਚ ਰਿਲੀਜ਼ ਹੋਣ ਜਾ ਰਹੀ ਹੈ।