Binnu Dhillon With Sanjay Dutt: ਬਿਨੂੰ ਢਿੱਲੋਂ ਇੰਨੀਂ ਦਿਨੀਂ ਲਗਾਤਾਰ ਸੁਰਖੀਆਂ 'ਚ ਬਣੇ ਹੋਏ ਹਨ। ਹਾਲ ਹੀ 'ਚ ਬਿਨੂੰ ਢਿੱਲੋਂ ਪੰਜਾਬੀ ਫਿਲਮ 'ਮੌਜਾਂ ਹੀ ਮੌਜਾਂ' 'ਚ ਨਜ਼ਰ ਆਏ ਸੀ। ਇਸ ਫਿਲਮ ਬਿਨੂੰ ਨੇ ਗਿੱਪੀ ਗਰੇਵਾਲ ਤੇ ਕਰਮਜੀਤ ਅਨਮੋਲ ਨਾਲ ਸਕ੍ਰੀਨ ਸ਼ੇਅਰ ਕੀਤੀ ਸੀ। ਫਿਲਮ 'ਚ ਬਿਨੂੰ, ਗਿੱਪੀ ਤੇ ਕਰਮਜੀਤ ਨੇ ਅੰਨ੍ਹੇ, ਗੂੰਗੇ ਤੇ ਬੋਲੇ ਵਿਅਕਤੀਆਂ ਦੇ ਕਿਰਦਾਰ ਨਿਭਾਏ ਹਨ। ਇਸ ਫਿਲਮ ਦੀ ਚਾਰੇ ਪਾਸੇ ਚਰਚਾ ਹੋ ਰਹੀ ਹੈ, ਕਿਉਂਕਿ ਇਹ ਫਿਲਮ ਇੱਕ ਸਮਾਜਕ ਸੰਦੇਸ਼ ਨਾਲ ਖਤਮ ਹੁੰਦੀ ਹੈ ਕਿ ਕਦੇ ਵੀ ਕਿਸੇ ਦੀ ਕਮਜ਼ੋਰੀ ਦਾ ਮਜ਼ਾਕ ਨਹੀਂ ਉਡਾਉਣਾ ਚਾਹੀਦਾ।


ਇਹ ਵੀ ਪੜ੍ਹੋ: ਕਦੇ ਕੁੜੀਆਂ ਦੇ ਨੇੜੇ ਖੜਨ ਤੋਂ ਵੀ ਡਰਦਾ ਸੀ ਦਿਲਜੀਤ ਦੋਸਾਂਝ, ਇਸ ਸ਼ਖਸ ਨੇ ਕੀਤਾ ਖੁਲਾਸਾ, ਕਿਹਾ- 'ਉਸ ਨੂੰ ਧੱਕੇ ਨਾਲ...'


ਖੈਰ ਇਸ ਦਰਮਿਆਨ ਬਿਨੂੰ ਢਿੱਲੋਂ ਦੀ ਇੱਕ ਸੋਸ਼ਲ ਮੀਡੀਆ ਪੋਸਟ ਕਾਫੀ ਵਾਇਰਲ ਹੋ ਰਹੀ ਹੈ। ਬਿਨੂੰ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇੱਕ ਤਸਵੀਰ ਸ਼ੇਅਰ ਕੀਤੀ ਹੈ, ਜਿਸ ਵਿੱਚ ਉਹ ਬਾਲੀਵੁੱਡ ਐਕਟਰ ਸੰਜੇ ਦੱਤ ਨਾਲ ਨਜ਼ਰ ਆ ਰਹੇ ਹਨ। ਇਸ ਤਸਵੀਰ 'ਚ ਬਿਨੂੰ ਤੇ ਸੰਜੇ ਇੱਕ ਦੂਜੇ 'ਤੇ ਖੂਬ ਪਿਆਰ ਲੁਟਾਉਂਦੇ ਨਜ਼ਰ ਆ ਰਹੇ ਹਨ। ਇਸ ਪੋਸਟ 'ਚ ਜੋ ਚੀਜ਼ ਸਭ ਦਾ ਧਿਆਨ ਖਿੱਚ ਰਹੀ ਹੈ, ਉਹ ਹੈ ਤਸਵੀਰ ਦੀ ਕੈਪਸ਼ਨ। ਬਿਨੂੰ ਨੇ ਤਸਵੀਰ ਸ਼ੇਅਰ ਕਰਦਿਆਂ ਕੈਪਸ਼ਨ ਲਿਖੀ, 'ਤੁਹਾਨੂੰ ਮਿਲ ਕੇ ਧੰਨ ਹੋ ਗਿਆ ਹਾਂ। ਸੰਜੇ ਦੱਤ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ 'ਚ ਰੱਖਣ।' ਦੇਖੋ ਇਹ ਤਸਵੀਰ:









ਕਾਬਿਲੇਗ਼ੌਰ ਹੈ ਕਿ ਸੰਜੇ ਦੱਤ ਦਾ ਪੰਜਾਬੀ ਸਿਨੇਮਾ ਤੇ ਪੰਜਾਬੀ ਲਈ ਪਿਆਰ ਕਿਸੇ ਤੋਂ ਲੁਕਿਆ ਨਹੀਂ ਹੈ। ਗਿੱਪੀ ਗਰੇਵਾਲ ਨੇ ਹਾਲ ਹੀ 'ਚ ਖੁਲਾਸਾ ਕੀਤਾ ਸੀ ਕਿ ਸੰਜੇ ਦੱਤ ਪੰਜਾਬੀ ਨੂੰ ਬੇਹੱਦ ਪਿਆਰ ਕਰਦੇ ਹਨ। ਉਨ੍ਹਾਂ ਨੂੰ ਬੜੀ ਵਧੀਆ ਪੰਜਾਬੀ ਬੋਲਣੀ ਆਉਂਦੀ ਹੈ। ਇਸ ਦੇ ਨਾਲ ਨਾਲ ਸੰਜੇ ਦੱਤ ਦੀ ਜਲਦ ਹੀ ਪੰਜਾਬੀ ਸਿਨੇਮਾ 'ਚ ਵੀ ਐਂਟਰੀ ਹੋਣ ਜਾ ਰਹੀ ਹੈ। ਸੰਜੇ ਦੱਤ ਗਿੱਪੀ ਗਰੇਵਾਲ ਦੇ ਨਾਲ ਫਿਲਮ 'ਸ਼ੇਰਾਂ ਦੀ ਕੌਮ ਪੰਜਾਬੀ' 'ਚ ਨਜ਼ਰ ਆਉਣਗੇ।  


ਇਹ ਵੀ ਪੜ੍ਹੋ: ਬਾਲੀਵੁੱਡ ਐਕਟਰ ਆਮਿਰ ਖਾਨ ਦੇ ਘਰ ਚੱਲੇਗਾ ਬੁਲਡੋਜ਼ਰ? ਮੁੰਬਈ ਛੱਡ ਕੇ ਇਸ ਜਗ੍ਹਾ ਸ਼ਿਫਟ ਹੋਣਗੇ ਮਿਸਟਰ ਪਰਫੈਕਸ਼ਨਿਸਟ