Binnu Dhillon Workout Video: ਬਿਨੂੰ ਢਿੱਲੋਂ ਪੰਜਾਬੀ ਇੰਡਸਟਰੀ ਦੇ ਟੌਪ ਕਲਾਕਾਰਾਂ ਵਿੱਚੋਂ ਇੱਕ ਹਨ। ਬਿਨੂੰ ਨੂੰ ਉਨ੍ਹਾਂ ਦੀ ਜ਼ਬਰਦਸਤ ਕਾਮਿਕ ਟਾਈਮਿੰਗ ਤੇ ਕਮਾਲ ਦੇ ਟੈਲੇਂਟ ਕਰਕੇ ਜਾਣਿਆ ਜਾਂਦਾ ਹੈ। ਬਿਨੂੰ ਢਿੱਲੋਂ ਹਾਲ ਹੀ 'ਚ 'ਕੈਰੀ ਆਨ ਜੱਟਾ 3' 'ਚ ਨਜ਼ਰ ਆਂਏ ਸੀ। ਉਨ੍ਹਾਂ ਨੇ ਆਪਣੀ ਦਮਦਾਰ ਐਕਟਿੰਗ ਤੇ ਕਾਮੇਡੀ ਨਾਲ ਸਭ ਦਾ ਦਿਲ ਜਿੱਤ ਲਿਆ ਸੀ। ਪਰ ਫਿਲਹਾਲ ਬਿਨੂੰ ਦੀ ਇੱਕ ਸੋਸ਼ਲ ਮੀਡੀਆ ਪੋਸਟ ਸਭ ਦਾ ਦਿਲ ਜਿੱਤ ਰਹੀ ਹੈ।
ਬਿਨੂੰ ਢਿੱਲੋਂ ਨੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ, ਜਿਸ ਵਿੱਚ ਉਹ ਜਿੰੰਮ 'ਚ ਖੂਬ ਵਰਕਆਊਟ ਕਰਦੇ ਨਜ਼ਰ ਆ ਰਹੇ ਹਨ। ਵੀਡੀਓ 'ਚ ਬਿਨੂੰ ਨੂੰ ਟਰੈੱਡਮਿਲ 'ਤੇ ਭੱਜਦੇ ਦੇਖਿਆ ਜਾ ਸਕਦਾ ਹੈ। ਇਸ ਦੇ ਨਾਲ ਨਾਲ ਉਹ ਜਿੰਮ ਖੂਬ ਪਸੀਨਾ ਵਹਾਉਂਦੇ ਨਜ਼ਰ ਆ ਰਹੇ ਹਨ। ਇਸ ਤੋਂ ਪਹਿਲਾਂ ਵੀ ਬਿਨੂੰ ਨੇ ਕਈ ਵਾਰ ਜਿੰਮ ਤੋਂ ਆਪਣੀਆਂ ਤਸਵੀਰਾਂ ਤੇ ਵੀਡੀਓਜ਼ ਸ਼ੇਅਰ ਕੀਤੇ ਹਨ, ਜਿਨ੍ਹਾਂ ਨੂੰ ਦੇਖ ਕੇ ਇਹ ਪਤਾ ਲੱਗਦਾ ਹੈ ਕਿ ਐਕਟਰ ਫਿਟਨੈੱਸ ਫਰੀਕ ਹੈ। ਇਸ ਨਵੇਂ ਵੀਡੀਓ ਨੂੰ ਸ਼ੇਅਰ ਕਰਦਿਆਂ ਬਿਨੂੰ ਨੇ ਕੈਪਸ਼ਨ 'ਚ ਲਿਿਖਿਆ, 'ਮੇਹਨਤ ਦਾ ਫਲ ਜ਼ਰੂਰ ਮਿਲਦਾ ਹੈ।' ਦੇਖੋ ਇਹ ਵੀਡੀਓ:
ਕਾਬਿਲੇਗ਼ੌਰ ਹੈ ਕਿ ਬਿਨੂੰ ਢਿੱਲੋਂ ਸੋਸ਼ਲ ਮੀਡੀਆ 'ਤੇ ਜ਼ਿਆਦਾ ਐਕਟਿਵ ਰਹਿਣਾ ਪਸੰਦ ਨਹੀਂ ਕਰਦੇ, ਪਰ ਉਹ ਸਮੇਂ ਸਮੇਂ 'ਤੇ ਆਪਣੇ ਫੈਨਜ਼ ਦੇ ਨਾਲ ਖੁਦ ਨਾਲ ਜੁੜੇ ਅਪਡੇਟਸ ਸਾਂਝੇ ਕਰਦੇ ਰਹਿੰਦੇ ਹਨ। ਬਿਨੂੰ ਢਿੱਲੋਂ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਉਹ ਹਾਲ ਹੀ 'ਚ 'ਕੈਰੀ ਆਨ ਜੱਟਾ 3' ਤੇ 'ਗੱਡੀ ਜਾਂਦੀ ਏ ਛਲਾਂਗਾਂ ਮਾਰਦੀ' ਵਰਗੀਆਂ ਫਿਲਮਾਂ 'ਚ ਨਜ਼ਰ ਆਏ ਸੀ।