ਫਿਲਮ ਮੇਕਰ ਮੀਰਾ ਨਾਇਰ ਦੀ ਵੈੱਬ ਸੀਰੀਜ਼ 'A suitable boy' 'ਤੇ ਕਈ ਲੋਕ ਲਵ ਜੇਹਾਦ ਨੂੰ ਉਤਸ਼ਾਹਤ ਕਰਨ ਦਾ ਦੋਸ਼ ਲਗਾ ਰਹੇ ਹਨ। ਨੈਟਫਲਿਕਸ 'ਤੇ ਰਿਲੀਜ਼ ਹੋਈ ਇਸ ਸੀਰੀਜ਼ 'ਚ ਇਸ਼ਾਨ ਖੱਟਰ ਅਤੇ ਤੱਬੂ ਵਿਚਕਾਰ ਰੋਮਾਂਸ ਦਿਖਾਇਆ ਗਿਆ ਹੈ। ਇਸ਼ਾਨ ਸੀਰੀਜ਼ 'ਚ ਮਾਨ ਕਪੂਰ ਦਾ ਕਿਰਦਾਰ ਨਿਭਾ ਰਿਹਾ ਹੈ, ਜਦਕਿ ਤੱਬੂ ਸਾਈਦਾ ਬਾਈ ਦੀ ਭੂਮਿਕਾ 'ਚ ਹਨ। ਸੀਰੀਜ਼ 'ਚ ਇੰਟਰਰਿਲੀਜਨ ਪਿਆਰ ਦਿਖਾਉਣ ਕਰਕੇ ਮੱਧ ਪ੍ਰਦੇਸ਼ ਦੇ ਬੀਜੇਪੀ ਨੇਤਾ ਨੇ ਇਤਰਾਜ਼ ਜਤਾਇਆ ਹੈ।


ਨੇਤਾ  ਗੌਰਵ ਤਿਵਾਰੀ ਨੇ ਨੈੱਟਫਲਿਕਸ ਖਿਲਾਫ ਰੀਵਾ ਪੁਲਿਸ ਨੂੰ ਕੇਸ ਦਰਜ ਕਰਵਾਇਆ ਹੈ।ਉਨ੍ਹਾਂ ਨੇ ਦੋਸ਼ ਲਾਇਆ ਹੈ ਕਿ ਨੈਟਫਲਿਕਸ ਇਸ ਸੀਰੀਜ਼ ਰਾਹੀਂ ਲਵ ਜੇਹਾਦ ਨੂੰ ਉਤਸ਼ਾਹਤ ਕਰ ਰਹੀ ਹੈ। ਗੌਰਵ ਤਿਵਾਰੀ ਨੇ ਨੈੱਟਫਲਿਕਸ 'ਤੇ ਇਹ ਦੋਸ਼ ਵੀ ਲਾਇਆ ਕਿ ਇਸ ਵੈੱਬ ਸੀਰੀਜ਼ ਦੇ ਜ਼ਰੀਏ ਉਸ ਨੇ ਹਿੰਦੂ ਸਮਾਜ ਦੀਆਂ ਭਾਵਨਾਵਾਂ ਨੂੰ ਵੀ ਠੇਸ ਪਹੁੰਚਾਈ ਹੈ।



Lunar Eclipses 2020: ਲੱਗਣ ਵਾਲਾ ਹੈ ਸਾਲ ਦਾ ਆਖਰੀ ਚੰਦਰ ਗ੍ਰਹਿਣ, ਭੁੱਲ ਕੇ ਵੀ ਨਾ ਕਰਿਓ ਇਹ ਕੰਮ

ਇੱਕ ਟਵੀਟ ਕਰਦਿਆਂ ਗੌਰਵ ਤਿਵਾਰੀ ਨੇ  ਲਿਖਿਆ, "ਮੰਦਰ ਦਾ ਵਿਹੜਾ, ਬੈਕਗਰਾਉਂਡ ਵਿੱਚ ਆਰਤੀ ਅਤੇ ਸਾਹਮਣੇ ਅਸ਼ਲੀਲ ਦ੍ਰਿਸ਼। ਅਤੇ ਨੈੱਟਫਲਿਕਸ ਇੰਡੀਆ 'ਤੇ ਅਜਿਹੇ ਸ਼ੂਟ ਕਰਨ 'ਤੇ ਸਵਾਲ ਚੁੱਕੇ  ..ਇਸ ਨਾਲ ਭਗਵਾਨ ਸ਼ਿਵ ਅਤੇ ਕਰੋੜਾਂ ਸ਼ਰਧਾਲੂਆਂ ਦਾ ਅਪਮਾਨ ਕੀਤਾ ਗਿਆ ਹੈ। ਤਹਾਨੂੰ ਮੁਆਫੀ ਮੰਗਣੀ ਪਏਗੀ।"

ਕੰਮ ਦੀ ਗੱਲ: ਇਸ ਬੈਂਕ ਨੇ ਸਪੈਸ਼ਲਿਸਟ ਅਫਸਰ ਦੇ 220 ਅਹੁਦਿਆਂ ਦੀ ਭਰਤੀ ਲਈ ਮੰਗੀਆਂ ਅਰਜ਼ੀਆਂ, ਇਸ ਦਿਨ ਸ਼ੁਰੂ ਹੋਵੇਗੀ ਆਨਲਾਈਨ ਐਪਲੀਕੇਸ਼ਨ ਪ੍ਰੋਸੈਸ

ਇਸ ਤੋਂ ਬਾਅਦ ਵੀ ਗੌਰਵ ਤਿਵਾਰੀ ਨੇ ਲਗਤਾਰ ਕਈ ਹੋਰ ਟਵੀਟ ਲਿਖੇ ਕਿ ਜਦ ਤਕ ਨੈੱਟਫਲਿਕਸ ਲਿਖਤੀ ਮਾਫੀ ਨਹੀਂ ਮੰਗਦਾ ਤੇ ਇਸ ਸੀਨ ਨੂੰ ਨਹੀਂ ਹਟਾਉਂਦਾ ਉਦੋਂ ਤੱਕ ਮੈਂ ਇਸ ਲੜਾਈ ਨੂੰ ਜਾਰੀ ਰੱਖਾਂਗਾ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ