BMC Seals Corona Positive Kareena Kapoor Khan Building: (Kareena Kapoor Corona) ਬਾਲੀਵੁੱਡ ਅਭਿਨੇਤਰੀ ਕਰੀਨਾ ਕਪੂਰ ਦੇ ਕੋਰੋਨਾ ਸੰਕਰਮਿਤ ਹੋਣ ਤੋਂ ਬਾਅਦ ਹੁਣ BMC ਨੇ ਸੁਰੱਖਿਆ ਲਈ ਉਸ ਦੀ ਇਮਾਰਤ ਨੂੰ ਸੀਲ ਕਰ ਦਿੱਤਾ ਹੈ। ਕਰਨ ਜੌਹਰ, ਅੰਮ੍ਰਿਤਾ ਅਰੋੜਾ, ਕਰੀਨਾ ਕਪੂਰ ਦੀ ਰਿਹਾਇਸ਼, ਸਦਗੁਰੂ ਸ਼ਰਨ ਅਤੇ ਸਰਕਾਰ ਹੈਰੀਟੇਜ ਬਿਲਡਿੰਗ ਨੂੰ ਬੀਐਮਸੀ ਨੇ ਸੀਲ ਕਰ ਦਿੱਤਾ ਹੈ। ਕਰੀਨਾ ਕਪੂਰ ਖਾਨ ਕੋਵਿਡ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਤੋਂ ਹੀ ਕੁਆਰੰਟੀਨ ਵਿੱਚ ਹੈ। ਬੀਐਮਸੀ ਨੇ ਕਰੀਨਾ ਕਪੂਰ ਦੇ ਘਰ ਦੇ ਬਾਹਰ ਨੋਟਿਸ ਲਗਾਇਆ ਹੈ।
ਕਰੀਨਾ ਕਪੂਰ ਖਾਨ ਅਤੇ ਅੰਮ੍ਰਿਤਾ ਅਰੋੜਾ ਦੇ ਕੋਰੋਨਾ ਪਾਜ਼ੀਟਿਵ ਪਾਏ ਜਾਣ ਤੋਂ ਬਾਅਦ ਬੀਐਮਸੀ ਨੇ ਅੱਜ ਕਰੀਨਾ ਕਪੂਰ ਦੀ ਬਿਲਡਿੰਗ ਅਤੇ ਅੰਮ੍ਰਿਤਾ ਅਰੋੜਾ ਦੀ ਬਿਲਡਿੰਗ ਵਿੱਚ ਕੋਵਿਡ ਟੈਸਟਿੰਗ ਕੈਂਪ ਲਗਾਇਆ ਹੈ। ਇਸ ਕੈਂਪ ਵਿੱਚ ਬੀਐਮਸੀ ਦੀ ਮੈਡੀਕਲ ਟੀਮ ਕੋਵਿਡ ਟੈਸਟ ਲਈ ਕਰੀਨਾ ਅਤੇ ਅੰਮ੍ਰਿਤਾ ਦੀ ਬਿਲਡਿੰਗ ਵਿੱਚ ਪਹੁੰਚੇਗੀ।
ਇਸ ਦੌਰਾਨ ਦੋਵਾਂ ਦੇ ਸੰਪਰਕ ਵਿੱਚ ਆਏ ਲੋਕਾਂ ਦੀ ਆਰਟੀ ਪੀਸੀਆਰ ਕੀਤੀ ਜਾਵੇਗੀ। ਇਸ ਦੇ ਨਾਲ ਹੀ ਬੀਐਮਸੀ ਟੀਮ ਵਿੱਚ ਅਜਿਹੇ ਲੋਕ ਹੋਣਗੇ ਜੋ ਬਿਲਡਿੰਗ ਕੰਪਾਊਂਡ ਅਤੇ ਹੋਰ ਕੰਪਲੈਕਸਾਂ ਨੂੰ ਸੈਨੇਟਾਈਜ਼ ਕਰਨਗੇ। ਕੋਰੋਨਾ ਪਾਜ਼ੀਟਿਵ ਆਉਣ ਤੋਂ ਬਾਅਦ ਕਰੀਨਾ ਹੋਮ ਆਈਸੋਲੇਸ਼ਨ 'ਚ ਹੈ। ਬੀਐਮਸੀ ਰੋਜ਼ਾਨਾ ਉਸ ਦੀ ਸਿਹਤ ਦੀ ਜਾਂਚ ਕਰੇਗੀ।
ਇਸ ਦੇ ਨਾਲ ਹੀ ਏਬੀਪੀ ਨਿਊਜ਼ ਨੂੰ ਜਾਣਕਾਰੀ ਦਿੰਦੇ ਹੋਏ ਕਰੀਨਾ ਕਪੂਰ ਦੇ ਬੁਲਾਰੇ ਨੇ ਦੱਸਿਆ ਹੈ ਕਿ ਆਖਿਰਕਾਰ ਆਪਣੀ ਸਭ ਤੋਂ ਚੰਗੀ ਦੋਸਤ ਅੰਮ੍ਰਿਤਾ ਅਰੋੜਾ ਨਾਲ ਡਿਨਰ ਪਾਰਟੀ 'ਚ ਗਈ ਕਰੀਨਾ ਕਪੂਰ ਕੋਰੋਨਾ ਇਨਫੈਕਸ਼ਨ ਦਾ ਸ਼ਿਕਾਰ ਕਿਵੇਂ ਹੋ ਗਈ। ਕਰੀਨਾ ਦੇ ਬੁਲਾਰੇ ਨੇ ਅਧਿਕਾਰਤ ਤੌਰ 'ਤੇ ਏਬੀਪੀ ਨਿਊਜ਼ ਨੂੰ ਦੱਸਿਆ, "ਪੂਰੇ ਲੌਕਡਾਊਨ ਦੌਰਾਨ ਕਰੀਨਾ ਸਾਵਧਾਨੀ ਵਰਤ ਰਹੀ ਸੀ। ਜਦੋਂ ਵੀ ਉਹ ਘਰ ਤੋਂ ਬਾਹਰ ਨਿਕਲਦੀ ਸੀ, ਉਹ ਹਮੇਸ਼ਾ ਹੀ ਕੋਰੋਨਾ ਨੂੰ ਲੈ ਕੇ ਬਹੁਤ ਚੌਕਸ ਰਹਿੰਦੀ ਸੀ। ਬਦਕਿਸਮਤੀ ਨਾਲ ਇਸ ਵਾਰ ਜਦੋਂ ਉਹ ਅੰਮ੍ਰਿਤਾ ਅਰੋੜਾ ਦੇ ਨਾਲ ਸੀ। ਜਦੋਂ ਉਹ ਇਕ ਡਿਨਰ 'ਚ ਸ਼ਾਮਲ ਹੋਈ ਸੀ, ਤਾਂ ਉਸ ਨੂੰ ਕੋਵਿਡ ਹੋ ਗਿਆ।ਇਸ ਡਿਨਰ ਪਾਰਟੀ ਵਿਚ ਕੁਝ ਚੋਣਵੇਂ ਦੋਸਤ ਵੀ ਸ਼ਾਮਲ ਹੋਏ।ਦੱਸਣਯੋਗ ਹੈ ਕਿ ਇਹ ਕੋਈ ਵੱਡੀ ਪਾਰਟੀ ਨਹੀਂ ਸੀ ਜਿਵੇਂ ਕਿ ਹਰ ਪਾਸੇ ਦੱਸਿਆ ਜਾ ਰਿਹਾ ਹੈ।ਇਸ ਗਰੁੱਪ ਵਿਚ ਇਕ ਵਿਅਕਤੀ ਅਜਿਹਾ ਵੀ ਸੀ ਜੋ ਇਸ ਮੌਕੇ 'ਤੇ ਲਗਾਤਾਰ ਬਿਮਾਰ ਮਹਿਸੂਸ ਕਰ ਰਿਹਾ ਸੀ ਅਤੇ ਖੰਘ ਰਿਹਾ ਸੀ। ਇਹ ਉਹ ਵਿਅਕਤੀ ਹੈ ਜਿਸ ਰਾਹੀਂ ਇਹ ਫੈਲਿਆ ਹੈ। ਉਸ ਵਿਅਕਤੀ ਨੂੰ ਜ਼ਿੰਮੇਵਾਰ ਰਵੱਈਆ ਲੈ ਕੇ ਇਸ ਪਾਰਟੀ ਵਿਚ ਸ਼ਾਮਲ ਨਹੀਂ ਹੋਣਾ ਚਾਹੀਦਾ ਸੀ ਤੇ ਇਸ ਤਰ੍ਹਾਂ ਹੋਰ ਲੋਕਾਂ ਨੂੰ ਖਤਰੇ ਵਿਚ ਨਹੀਂ ਪਾਉਣਾ ਚਾਹੀਦਾ ਸੀ।
ਇਹ ਵੀ ਪੜ੍ਹੋ: ਆਖਰ ਕੈਪਟਨ ਅਮਰਿੰਦਰ ਨਾਲ ਹੱਥ ਮਿਲਾਉਣ ਲੱਗੇ ਪੁਰਾਣੇ ਲੀਡਰ, ਦੋ ਸੀਨੀਅਰ ਆਗੂ ਪੰਜਾਬ ਲੋਕ ਕਾਂਗਰਸ 'ਚ ਸ਼ਾਮਲ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin