ਚੰਡੀਗੜ੍ਹ: ਮਸ਼ਹੂਰ ਰੈਪਸਟਾਰ ਬੋਹੇਮੀਆ (Bohemia) ਅਤੇ ਬਿੱਗ ਬੌਸ ਫੇਮ ਆਸਿਮ ਰਿਆਜ਼ (Asim Riaz) ਨੇ ਇੱਕ ਦੂਜੇ ਨੂੰ ਸੋਸ਼ਲ ਮੀਡੀਆ 'ਤੇ ਅਨਫੋਲੋ ਕਰ ਦਿੱਤਾ ਹੈ। ਜਿਸ ਮਗਰੋਂ ਚਰਚਾ ਇਹ ਛਿੱੜ ਗਈ ਹੈ ਕਿ ਸ਼ਾਇਦ ਦੋਨਾਂ ਵਿਚਾਲੇ ਕੋਈ ਵਿਵਾਦ ਚੱਲ ਰਿਹਾ ਹੈ। ਇਸ ਵਿਚਾਲੇ ਆਸਿਮ ਕੱਲ੍ਹ ਇਕ ਗੀਤ ਵੀ ਰਿਲੀਜ਼ ਕਰਨ ਜਾ ਰਹੇ ਹਨ ਜਿਸ ਦਾ ਟਾਈਟਲ ਹੈ 'ਰਾਜ਼'।ਹੁਣ ਸਭ ਦੀਆਂ ਨਜ਼ਰਾਂ ਇਸ 'ਤੇ ਹਨ ਕਿ ਆਖਿਰ ਇਸ ਗੀਤ ਵਿੱਚ ਆਸਿਮ ਐਸਾ ਕੀ ਰਾਜ਼ ਦੱਸਣ ਵਾਲੇ ਹਨ ਜਿਸ ਤੋਂ ਪਹਿਲਾਂ ਦੋਨਾਂ ਸੈਲਬਸ ਨੇ ਇਕ ਦੂਜੇ ਨੂੰ ਅਨਫੋਲੋ ਕਰ ਦਿੱਤਾ।
ਦੱਸ ਦੇਈਏ ਕਿ ਪਿਛਲੇ ਬੀਤੇ ਸਮੇਂ 'ਚ ਕਾਫੀ ਚਰਚਾ ਸੀ ਕਿ ਆਸਿਮ ਅਤੇ ਬੋਹੇਮੀਆ ਇਕੱਠੇ ਕੁਝ ਪ੍ਰੋਜੈਕਟਸ ਲੈ ਕੇ ਆ ਰਹੇ ਹਨ।ਦੋਨਾਂ ਦੇ ਫੈਨਸ 'ਚ ਵੀ ਕਾਫੀ ਉਤਸ਼ਾਹ ਸੀ ਅਤੇ ਉਹ ਦੋਨਾਂ ਕਲਾਕਾਰਾਂ ਨੂੰ ਇਕੱਠੇ ਵੇਖਣਾ ਚਾਹੁੰਦੇ ਸੀ।ਪਰ ਹੁਣ ਇਸ ਖ਼ਬਰ ਨਾਲ ਫੈਨਸ ਦੀ ਇਸ ਉਠੀਕ ਨੂੰ ਝਟਕਾ ਜ਼ਰੂਰ ਲੱਗਾ ਹੈ।
ਹੁਣ ਵੇਖਣਾ ਇਹ ਹੋਏਗਾ ਕਿ ਕੱਲ੍ਹ ਰਿਲੀਜ਼ ਹੋਣ ਵਾਲਾ ਗੀਤ ਕੀ ਕਮਾਲ ਕਰਦਾ ਹੈ ਅਤੇ ਆਸਿਮ ਇਸ ਵਿੱਚ ਕੀ ਰਾਜ਼ ਦੱਸਦੇ ਹਨ।
ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।